ਯਾਦਵਿੰਦਰ ਸਿੰਘ ਗੁਲੇਰੀਆ ਨੇ ਕਿਹਾ ਕਿ Guerrilla 450 ਨੇ ਉਨ੍ਹਾਂ ਰਾਈਡਰਾਂ ਦੇ ਵਿਚਕਾਰ ਆਪਣੀ ਇੱਕ ਖਾਸ ਜਗ੍ਹਾ ਬਣਾ ਲਈ ਹੈ ਜੋ ਸੜਕਾਂ 'ਤੇ ਚੱਲਣ ਵਾਲੀ ਅਜਿਹੀ ਬਾਈਕ ਚਾਹੁੰਦੇ ਹਨ ਜੋ ਚਲਾਉਣ ਵਿੱਚ ਮਜ਼ੇਦਾਰ ਹੋਣ ਦੇ ਨਾਲ-ਨਾਲ ਆਸਾਨ ਵੀ ਹੋਵੇ।

ਆਟੋ ਡੈਸਕ, ਨਵੀਂ ਦਿੱਲੀ: ਰੌਇਲ ਐਨਫੀਲਡ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਹੈ। ਕੰਪਨੀ ਨੇ ਆਪਣੀ ਨਵੀਂ ਬਾਈਕ Guerrilla 450 ਦਾ ਨਵਾਂ ਮਾਡਲ ਲਾਂਚ ਕਰ ਦਿੱਤਾ ਹੈ। ਕੱਲ੍ਹ ਕੰਪਨੀ ਨੇ ਇਸ ਦਾ ਇਕ ਟੀਜ਼ਰ ਵੀ ਜਾਰੀ ਕੀਤਾ ਸੀ। ਰੌਇਲ ਐਨਫੀਲਡ ਦੀ ਇਹ ਬਾਈਕ Himalayan 450 ਅਤੇ Sherpa 450 ਦੇ ਇੰਜਣ 'ਤੇ ਅਧਾਰਿਤ ਹੈ।
ਇਸ ਵਾਰ ਕੰਪਨੀ ਨੇ Guerrilla 450 APEX ਨੂੰ ਨਵੇਂ ਵੇਰੀਐਂਟ ਅਤੇ ਨਵੇਂ ਰੰਗਾਂ ਨਾਲ ਲਾਂਚ ਕੀਤਾ ਹੈ ਤਾਂ ਜੋ ਜ਼ਿਆਦਾ ਗਾਹਕਾਂ ਨੂੰ ਇਸ ਵੱਲ ਖਿੱਚਿਆ ਜਾ ਸਕੇ। ਇਸ ਵਿਚ ਸਟ੍ਰੀਟ ਤੇ ਸਪੋਰਟਸ ਮੋਡਸ ਨੂੰ ਹੋਰ ਬਿਹਤਰ ਬਣਾਇਆ ਗਿਆ ਹੈ। ਇਸ ਵਿਚ 'ਮੋਡ ਰਿਟੈਂਸ਼ਨ' (Mode Retention) ਦਿੱਤਾ ਗਿਆ ਹੈ, ਜਿਸ ਨਾਲ ਬਾਈਕ ਦੁਬਾਰਾ ਚਾਲੂ ਕਰਨ 'ਤੇ ਵੀ ਤੁਹਾਡੇ ਪੁਰਾਣੇ ਚੁਣੇ ਹੋਏ ਮੋਡ ਨੂੰ ਯਾਦ ਰੱਖਦੀ ਹੈ। ਇਹ ਬਾਈਕ ਹੁਣ APEX Red, APEX Black ਅਤੇ APEX Green ਰੰਗਾਂ 'ਚ ਉਪਲਬਧ ਹੈ।
ਇਸ ਵਿਚ ਲਿਕਵਿਡ-ਕੂਲਡ DOHC ਸਿੰਗਲ ਸਿਲੰਡਰ 452cc ਇੰਜਣ ਦਿੱਤਾ ਗਿਆ ਹੈ। ਇਹ ਇੰਜਣ 8,000rpm 'ਤੇ 40PS ਦੀ ਪਾਵਰ ਅਤੇ 5,500rpm 'ਤੇ 40nm ਦਾ ਟਾਰਕ ਜਨਰੇਟ ਕਰਦਾ ਹੈ। ਉਬੜ-ਖਾਬੜ ਰਸਤਿਆਂ ਅਤੇ ਹਾਈਵੇਅ 'ਤੇ ਬਿਹਤਰ ਸੰਤੁਲਨ ਲਈ ਇਸ 'ਚ ਅੱਗੇ 41mm ਦੇ ਟੈਲੀਸਕੋਪਿਕ ਫੋਰਕਸ ਅਤੇ ਪਿੱਛੇ ਵਾਲੇ ਪਾਸੇ ਐਡਜਸਟੇਬਲ ਮੋਨੋਸ਼ੌਕ ਸਸਪੈਂਸ਼ਨ ਮਿਲਦਾ ਹੈ।
ਸੁਰੱਖਿਆ ਲਈ ਬਾਈਕ ਦੇ ਅਗਲੇ ਪਹੀਏ 'ਚ 320mm ਅਤੇ ਪਿਛਲੇ ਪਹੀਏ ਵਿੱਚ 270mm ਦੇ ਡਿਸਕ ਬ੍ਰੇਕ ਦਿੱਤੇ ਗਏ ਹਨ। ਨਾਲ ਹੀ, ਇਸ ਵਿੱਚ ਡੁਅਲ-ਚੈਨਲ ABS ਨੂੰ ਸਟੈਂਡਰਡ ਫੀਚਰ ਵਜੋਂ ਸ਼ਾਮਲ ਕੀਤਾ ਗਿਆ ਹੈ।
ਇਸ ਬਾਈਕ 'ਚ 1440mm ਦਾ ਵ੍ਹੀਲਬੇਸ ਅਤੇ 169mm ਦੀ ਗਰਾਊਂਡ ਕਲੀਅਰੈਂਸ ਦਿੱਤੀ ਗਈ ਹੈ। Guerrilla 450 ਦੀ ਕੁੱਲ ਲੰਬਾਈ 2090mm ਅਤੇ ਚੌੜਾਈ 855mm ਹੈ। ਜੇਕਰ ਇਸ ਦੀ ਸੀਟ ਦੀ ਉਚਾਈ ਦੀ ਗੱਲ ਕਰੀਏ ਤਾਂ ਇਹ 780mm ਹੈ। ਇਸ ਤੋਂ ਇਲਾਵਾ, ਬਾਈਕ ਦਾ ਕੁੱਲ ਵਜ਼ਨ (Kerb Weight) 185 ਕਿਲੋਗ੍ਰਾਮ ਹੈ ਅਤੇ 11 ਲੀਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ।
Royal Enfield ਨੇ ਆਪਣੀ ਇਸ ਨਵੀਂ ਬਾਈਕ ਦੀ ਕੀਮਤ 2,49,194 ਰੁਪਏ (ਐਕਸ-ਸ਼ੋਰੂਮ) ਰੱਖੀ ਹੈ। ਰੌਇਲ ਐਨਫੀਲਡ ਦੇ ਚੀਫ਼ ਕਮਰਸ਼ੀਅਲ ਆਫੀਸਰ ਯਾਦਵਿੰਦਰ ਸਿੰਘ ਗੁਲੇਰੀਆ ਨੇ ਕੰਪਨੀ ਦੀ 125 ਸਾਲਾਂ ਦੀ ਵਿਰਾਸਤ ਅਤੇ ਸ਼ੇਰਪਾ ਪਲੇਟਫਾਰਮ 'ਤੇ ਬਣੀਆਂ 1,25,000 ਬਾਈਕਸ ਦੀ ਪ੍ਰਾਪਤੀ 'ਤੇ ਮਾਣ ਜਤਾਇਆ ਹੈ।
ਯਾਦਵਿੰਦਰ ਸਿੰਘ ਗੁਲੇਰੀਆ ਨੇ ਕਿਹਾ ਕਿ Guerrilla 450 ਨੇ ਉਨ੍ਹਾਂ ਰਾਈਡਰਾਂ ਦੇ ਵਿਚਕਾਰ ਆਪਣੀ ਇੱਕ ਖਾਸ ਜਗ੍ਹਾ ਬਣਾ ਲਈ ਹੈ ਜੋ ਸੜਕਾਂ 'ਤੇ ਚੱਲਣ ਵਾਲੀ ਅਜਿਹੀ ਬਾਈਕ ਚਾਹੁੰਦੇ ਹਨ ਜੋ ਚਲਾਉਣ ਵਿੱਚ ਮਜ਼ੇਦਾਰ ਹੋਣ ਦੇ ਨਾਲ-ਨਾਲ ਆਸਾਨ ਵੀ ਹੋਵੇ।
| ਵੇਰੀਐਂਟ (Variant) | ਰੰਗ (Colourways) | ਕੀਮਤ (ਐਕਸ-ਸ਼ੋਰੂਮ ਚੇਨਈ) |
| APEX | APEX Red (ਲਾਲ) | ₹ 2,49,194 |
| APEX | APEX Black (ਕਾਲਾ) | ₹ 2,56,387 |
| APEX | APEX Green (ਹਰਾ) | ₹ 2,56,387 |
| Dash | Twilight Blue (ਨੀਲਾ) | ₹ 2,49,194 |
| Dash | Shadow Ash (ਸੁਆਹ ਰੰਗ) | ₹ 2,67,116 |
| Dash | Smoke Silver (ਚਾਂਦੀ ਰੰਗ) | ₹ 2,67,116 |
| Dash | Peix Bronze (ਕਾਂਸੀ ਰੰਗ) | ₹ 2,67,116 |
| Flash | Brava Blue (ਚਮਕਦਾਰ ਨੀਲਾ) | ₹ 2,72,479 |