Royal Enfiled ਦੀ ਪਹਿਲੀ ਇਲੈਕਟ੍ਰਿਕ ਮੋਟਰਸਾਈਕਲ ਜਲਦ ਹੋ ਸਕਦੀ ਹੈ ਲਾਂਚ, ਟੈਸਟਿੰਗ ਦੌਰਾਨ ਆਈ ਨਜ਼ਰ
ਰਿਪੋਰਟਾਂ ਅਨੁਸਾਰ, ਨਿਰਮਾਤਾ ਇਸ ਮੋਟਰਸਾਈਕਲ ਨੂੰ ਲਾਂਚ ਕਰਨ ਤੋਂ ਪਹਿਲਾਂ ਸੜਕਾਂ 'ਤੇ ਪਰਖ ਰਿਹਾ ਹੈ। ਇਸੇ ਦੌਰਾਨ Royal Enfield Flying Flea ਮੋਟਰਸਾਈਕਲ ਨੂੰ ਬਿਨਾਂ ਕਿਸੇ ਕਵਰ (ਢੱਕੇ ਹੋਏ) ਦੇ ਟੈਸਟਿੰਗ ਕਰਦੇ ਦੇਖਿਆ ਗਿਆ ਹੈ।
Publish Date: Fri, 20 Feb 2026 12:39 PM (IST)
Updated Date: Fri, 20 Feb 2026 12:44 PM (IST)
ਆਟੋ ਡੈਸਕ, ਨਵੀਂ ਦਿੱਲੀ : ਭਾਰਤ 'ਚ ਇਲੈਕਟ੍ਰਿਕ ਵਾਹਨਾਂ (EV) ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਨੂੰ ਦੇਖਦੇ ਹੋਏ ਕਈ ਕੰਪਨੀਆਂ ਵੱਲੋਂ ਨਵੇਂ ਉਤਪਾਦ ਪੇਸ਼ ਤੇ ਲਾਂਚ ਕੀਤੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, Royal Enfield ਦੀ ਪਹਿਲੀ ਇਲੈਕਟ੍ਰਿਕ ਮੋਟਰਸਾਈਕਲ ਨੂੰ ਹਾਲ ਹੀ 'ਚ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਇਸ ਦੌਰਾਨ ਕਿਸ ਤਰ੍ਹਾਂ ਦੀ ਜਾਣਕਾਰੀ ਮਿਲ ਰਹੀ ਹੈ ਤੇ ਇਹ ਮੋਟਰਸਾਈਕਲ ਕਦੋਂ ਤਕ ਲਾਂਚ ਹੋ ਸਕਦੀ ਹੈ, ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।
ਲਾਂਚ ਹੋਵੇਗੀ ਪਹਿਲੀ ਇਲੈਕਟ੍ਰਿਕ ਮੋਟਰਸਾਈਕਲ
ਰੋਇਲ ਐਨਫੀਲਡ ਵੱਲੋਂ ਜਲਦੀ ਹੀ ਆਪਣੀ ਪਹਿਲੀ ਇਲੈਕਟ੍ਰਿਕ ਮੋਟਰਸਾਈਕਲ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਲਾਂਚ ਤੋਂ ਪਹਿਲਾਂ ਕੰਪਨੀ ਇਸ ਮੋਟਰਸਾਈਕਲ ਦੇ 'ਪ੍ਰੋਡਕਸ਼ਨ ਦੇ ਨੇੜੇ' ਵਾਲੇ ਵਰਜ਼ਨ ਦੀ ਟੈਸਟਿੰਗ ਕਰ ਰਹੀ ਹੈ।
ਹੋ ਰਹੀ ਹੈ ਟੈਸਟਿੰਗ
ਰਿਪੋਰਟਾਂ ਅਨੁਸਾਰ, ਨਿਰਮਾਤਾ ਇਸ ਮੋਟਰਸਾਈਕਲ ਨੂੰ ਲਾਂਚ ਕਰਨ ਤੋਂ ਪਹਿਲਾਂ ਸੜਕਾਂ 'ਤੇ ਪਰਖ ਰਿਹਾ ਹੈ। ਇਸੇ ਦੌਰਾਨ Royal Enfield Flying Flea ਮੋਟਰਸਾਈਕਲ ਨੂੰ ਬਿਨਾਂ ਕਿਸੇ ਕਵਰ (ਢੱਕੇ ਹੋਏ) ਦੇ ਟੈਸਟਿੰਗ ਕਰਦੇ ਦੇਖਿਆ ਗਿਆ ਹੈ।
ਕੀ ਮਿਲੀ ਜਾਣਕਾਰੀ?
ਟੈਸਟਿੰਗ ਦੌਰਾਨ ਦਿਖਾਈ ਦਿੱਤੀ ਯੂਨਿਟ ਤੋਂ ਸੰਕੇਤ ਮਿਲ ਰਿਹਾ ਹੈ ਕਿ ਇਹ ਮੋਟਰਸਾਈਕਲ ਜਲਦ ਹੀ ਲਾਂਚ ਹੋ ਸਕਦੀ ਹੈ। ਇਸ ਦਾ ਡਿਜ਼ਾਈਨ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੀ ਅਸਲ 'ਫਲੀ' (Flea) ਮੋਟਰਸਾਈਕਲ ਨਾਲ ਮਿਲਦਾ-ਜੁਲਦਾ ਹੈ। ਇਸ ਵਿੱਚ ਗੋਲ ਹੈੱਡਲਾਈਟ, ਵੱਡੇ ਅਲੌਏ ਵ੍ਹੀਲਜ਼, ਡਰਾਈਵ ਬੈਲਟ ਸੈੱਟਅੱਪ ਤੇ ਪਤਲਾ ਆਕਾਰ ਦਿੱਤਾ ਗਿਆ ਹੈ, ਜੋ ਇਸਨੂੰ ਪੁਰਾਣੇ ਸਮੇਂ ਦੀ ਐਨਫੀਲਡ ਵਾਲਾ ਲੁੱਕ ਦਿੰਦਾ ਹੈ। ਦੇ ਦੋਵਾਂ ਪਹੀਆਂ 'ਤੇ ਡਿਸਕ ਬ੍ਰੇਕ ਦਿੱਤੇ ਜਾਣਗੇ।
ਕਿੰਨੀ ਦਮਦਾਰ ਹੋਵੇਗੀ ਬੈਟਰੀ?
ਕੰਪਨੀ ਨੇ ਅਜੇ ਤਕ ਬੈਟਰੀ ਅਤੇ ਮੋਟਰ ਦੀ ਸਮਰੱਥਾ ਬਾਰੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਪਰ ਉਮੀਦ ਜਤਾਈ ਜਾ ਰਹੀ ਹੈ ਕਿ ਇਹ 350 ਤੋਂ 400 cc ਦੀ ਸਮਰੱਥਾ ਵਾਲੀ ICE (ਪੈਟਰੋਲ) ਮੋਟਰਸਾਈਕਲ ਦੇ ਬਰਾਬਰ ਪਾਵਰ ਦੇਵੇਗੀ। ਇਸ ਵਿੱਚ 4 ਤੋਂ 5 kWh ਦੀ ਬੈਟਰੀ ਹੋ ਸਕਦੀ ਹੈ। ਇਸ ਦੀ ਰੇਂਜ 150 ਕਿਲੋਮੀਟਰ ਦੇ ਆਸ-ਪਾਸ ਹੋਣ ਦੀ ਸੰਭਾਵਨਾ ਹੈ।
ਕਦੋਂ ਹੋਵੇਗੀ ਲਾਂਚ?
ਰੋਇਲ ਐਨਫੀਲਡ ਵੱਲੋਂ ਇਸ ਮੋਟਰਸਾਈਕਲ ਨੂੰ EICMA 2025 'ਚ ਪਹਿਲੀ ਵਾਰ ਦਿਖਾਇਆ ਗਿਆ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ 'ਚ ਇਹ ਮੋਟਰਸਾਈਕਲ ਅਗਲੇ ਦੋ ਤੋਂ ਤਿੰਨ ਮਹੀਨਿਆਂ ਵਿੱਚ ਲਾਂਚ ਕੀਤੀ ਜਾ ਸਕਦੀ ਹੈ।