- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
X 'ਤੇ ਇਕ ਹਾਲੀਆ ਪੋਸਟ 'ਚ ਟਿਪਸਟਰ ਸੰਜੂ ਚੌਧਰੀ ਨੇ ਇਸ ਅਪਕਮਿੰਗ Redmi Turbo 5 ਦਾ ਇਕ ਕਥਿਤ ਪ੍ਰੋਮੋਸ਼ਨਲ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਸਮਾਰਟਫ਼ੋਨ ਭਾਰਤ 'ਚ 16 ਜੂਨ ਨੂੰ ਲਾਂਚ ਹੋਣ ਜਾ ਰਿਹਾ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਰੈਡਮੀ ਜਲਦੀ ਹੀ ਭਾਰਤ 'ਚ ਆਪਣਾ ਨਵਾਂ Redmi Turbo 5 ਲਾਂਚ ਕਰਨ ਵਾਲਾ ਹੈ। ਕੰਪਨੀ ਨੇ ਲਾਂਚ ਤੋਂ ਪਹਿਲਾਂ ਹੀ ਫ਼ੋਨ ਦੇ ਡਿਜ਼ਾਈਨ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਵਿਚ ਪਿੱਛੇ ਵਾਲੇ ਪਾਸੇ ਦੋ ਕੈਮਰੇ ਤੇ ਇਕ LED ਫਲੈਸ਼ ਮਿਲਣ ਵਾਲੀ ਹੈ ਜੋ ਬਿਲਕੁਲ ਇਸ ਦੇ ਚੀਨੀ ਮਾਡਲ ਵਰਗੀ ਹੀ ਲੱਗ ਰਹੀ ਹੈ। ਹਾਲਾਂਕਿ ਕੰਪਨੀ ਨੇ ਅਜੇ ਤਕ ਭਾਰਤ 'ਚ Redmi Turbo 5 ਦੀ ਲਾਂਚ ਡੇਟ ਕਨਫਰਮ ਨਹੀਂ ਕੀਤੀ ਹੈ।
ਹਾਲਾਂਕਿ ਲਾਂਚ ਤੋਂ ਪਹਿਲਾਂ ਫ਼ੋਨ ਦਾ ਇਕ ਪ੍ਰੋਮੋਸ਼ਨਲ ਪੋਸਟਰ ਆਨਲਾਈਨ ਸਾਹਮਣੇ ਆਇਆ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਹ ਡਿਵਾਈਸ ਭਾਰਤ 'ਚ ਉਮੀਦ ਤੋਂ ਪਹਿਲਾਂ ਹੀ ਆ ਸਕਦਾ ਹੈ। ਇੰਨਾ ਹੀ ਨਹੀਂ ਪੋਸਟਰ ਤੋਂ ਪਤਾ ਲੱਗਦਾ ਹੈ ਕਿ Redmi Turbo 5 ਵ੍ਹਾਈਟ (ਚਿੱਟੇ) ਕਲਰ ਵਿੱਚ ਵੀ ਉਪਲਬਧ ਹੋ ਸਕਦਾ ਹੈ।
X 'ਤੇ ਇਕ ਹਾਲੀਆ ਪੋਸਟ 'ਚ ਟਿਪਸਟਰ ਸੰਜੂ ਚੌਧਰੀ ਨੇ ਇਸ ਅਪਕਮਿੰਗ Redmi Turbo 5 ਦਾ ਇਕ ਕਥਿਤ ਪ੍ਰੋਮੋਸ਼ਨਲ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਸਮਾਰਟਫ਼ੋਨ ਭਾਰਤ 'ਚ 16 ਜੂਨ ਨੂੰ ਲਾਂਚ ਹੋਣ ਜਾ ਰਿਹਾ ਹੈ।
ਹਾਲਾਂਕਿ ਇਹ ਡਿਟੇਲਸ ਅਧਿਕਾਰਤ ਤੌਰ 'ਤੇ ਪੱਕੀਆਂ ਨਹੀਂ ਹਨ, ਕਿਉਂਕਿ ਕੰਪਨੀ ਨੇ ਅਜੇ ਤਕ Amazon 'ਤੇ ਫ਼ੋਨ ਦੇ ਲੈਂਡਿੰਗ ਪੇਜ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਅਪਡੇਟ ਨਹੀਂ ਕੀਤਾ ਹੈ। ਨਵੇਂ Turbo ਮਾਡਲ ਦੇ ਨਾਲ-ਨਾਲ ਕੰਪਨੀ ਉਸੇ ਦਿਨ Redmi 17 5G ਵੀ ਲਾਂਚ ਕਰ ਸਕਦੀ ਹੈ।
Officially confirmed: REDMI Turbo 5 is launching on 16th June:
• 6.59” 1.5K 120Hz flat OLED
• MTK 8500 Ultra
• LPDDR5X + UFS 4.1
• 7560mAh + 100W
• 50MP LYT600 + 8MP UW
• 20MP OV20B
• Optical FPS, dual stereo speakers (1014D + 1115), X-axis linear motor, 5300mm² VC… pic.twitter.com/uWXnFqqoWw
— Sanju Choudhary (@saaaanjjjuuu) June 2, 2026
ਫ਼ੋਨ ਦੀਆਂ ਸਪੈਸੀਫਿਕੇਸ਼ਨਜ਼ ਚੀਨੀ ਵੇਰੀਐਂਟ ਵਰਗੇ ਹੋ ਸਕਦੇ ਹਨ ਜਿਸ ਵਿਚ 6.59-ਇੰਚ AMOLED ਡਿਸਪਲੇਅ ਹੈ। ਨਾਲ ਹੀ ਫ਼ੋਨ 'ਚ 120Hz ਤਕ ਦਾ ਰਿਫ੍ਰੈਸ਼ ਰੇਟ, 480Hz ਤਕ ਦਾ ਟੱਚ ਸੈਂਪਲਿੰਗ ਰੇਟ, 3,500 ਨਿਟਸ ਤਕ ਦੀ ਪੀਕ ਬ੍ਰਾਈਟਨੈੱਸ ਮਿਲ ਸਕਦੀ ਹੈ। ਡਿਵਾਈਸ 'ਚ Dolby Vision ਅਤੇ HDR10+ ਦਾ ਸਪੋਰਟ ਵੀ ਮਿਲ ਸਕਦਾ ਹੈ।
ਫ਼ੋਨ ਨੂੰ ਪਾਵਰ ਦੇਣ ਲਈ ਇਸ ਵਿਚ 4nm ਓਕਟਾ-ਕੋਰ MediaTek Dimensity 8500 Ultra ਚਿਪਸੈੱਟ ਮਿਲ ਸਕਦਾ ਹੈ, ਜਿਸ ਨਾਲ 16GB ਤਕ ਦੀ LPDDR5x Ultra RAM ਅਤੇ 512GB ਤੱਕ ਦੀ UFS 4.1 ਆਨਬੋਰਡ ਸਟੋਰੇਜ ਮਿਲ ਸਕਦੀ ਹੈ। ਇਸ ਤੋਂ ਇਲਾਵਾ ਫ਼ੋਨ 'ਚ 7,560mAh ਦੀ ਬੈਟਰੀ, 100W ਵਾਇਰਡ ਫਾਸਟ ਚਾਰਜਿੰਗ ਸਪੋਰਟ ਵੀ ਮਿਲ ਸਕਦਾ ਹੈ।