ਹੁਣ ਕੰਪਨੀ Redmi 15 ਸੀਰੀਜ਼ ਦਾ ਇਕ ਹੋਰ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਇਹ ਫੋਨ Redmi 15A 5G ਦੇ ਨਾਂ ਨਾਲ ਐਂਟਰੀ ਕਰ ਸਕਦਾ ਹੈ। ਸ਼ਾਓਮੀ ਨੇ ਆਪਣੀ ਆਫੀਸ਼ੀਅਲ ਵੈੱਬਸਾਈਟ 'ਤੇ ਇਸ ਅਪਕਮਿੰਗ ਸਮਾਰਟਫੋਨ ਦੇ ਲਾਂਚ ਤੋਂ ਪਹਿਲਾਂ ਇਕ ਮਾਈਕ੍ਰੋਸਾਈਟ ਲਾਈਵ ਕੀਤੀ ਹੈ ਜਿਸ ਵਿਚ ਫੋਨ ਬਾਰੇ ਕਾਫੀ ਡਿਟੇਲਸ ਦਿੱਤੀਆਂ ਗਈਆਂ ਹਨ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ: ਸ਼ਾਓਮੀ ਦੇ ਸਬ-ਬ੍ਰਾਂਡ ਰੈੱਡਮੀ ਨੇ ਪਿਛਲੇ ਸਾਲ ਅਗਸਤ 'ਚ Redmi 15 5G ਸਮਾਰਟਫੋਨ ਲਾਂਚ ਕੀਤਾ ਸੀ। ਰੈੱਡਮੀ ਦਾ ਇਹ ਫੋਨ 7,000mAh ਦੀ ਬੈਟਰੀ ਤੇ ਕਵਾਲਕਾਮ ਦੇ Snapdragon 6s Gen 3 ਚਿਪਸੈੱਟ ਨਾਲ ਪੇਸ਼ ਕੀਤਾ ਗਿਆ ਸੀ। ਹੁਣ ਕੰਪਨੀ Redmi 15 ਸੀਰੀਜ਼ ਦਾ ਇਕ ਹੋਰ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਇਹ ਫੋਨ Redmi 15A 5G ਦੇ ਨਾਂ ਨਾਲ ਐਂਟਰੀ ਕਰ ਸਕਦਾ ਹੈ। ਸ਼ਾਓਮੀ ਨੇ ਆਪਣੀ ਆਫੀਸ਼ੀਅਲ ਵੈੱਬਸਾਈਟ 'ਤੇ ਇਸ ਅਪਕਮਿੰਗ ਸਮਾਰਟਫੋਨ ਦੇ ਲਾਂਚ ਤੋਂ ਪਹਿਲਾਂ ਇਕ ਮਾਈਕ੍ਰੋਸਾਈਟ ਲਾਈਵ ਕੀਤੀ ਹੈ ਜਿਸ ਵਿਚ ਫੋਨ ਬਾਰੇ ਕਾਫੀ ਡਿਟੇਲਸ ਦਿੱਤੀਆਂ ਗਈਆਂ ਹਨ।
Redmi 15A 5G ਸਮਾਰਟਫੋਨ ਭਾਰਤ 'ਚ 27 ਮਾਰਚ ਨੂੰ ਲਾਂਚ ਹੋਵੇਗਾ। ਸ਼ਾਓਮੀ ਦੀ ਵੈੱਬਸਾਈਟ ਤੋਂ ਪਤਾ ਲੱਗਦਾ ਹੈ ਕਿ ਇਹ ਫੋਨ ਤਿੰਨ ਕਲਰ ਆਪਸ਼ਨਜ਼ 'ਚ ਵਿਕਰੀ ਲਈ ਉਪਲਬਧ ਹੋਵੇਗਾ। ਅਪਕਮਿੰਗ Redmi 15A 5G ਸਮਾਰਟਫੋਨ 'ਚ 120Hz ਰਿਫ੍ਰੈਸ਼ ਰੇਟ ਵਾਲਾ ਡਿਸਪਲੇਅ ਦਿੱਤਾ ਜਾਵੇਗਾ। ਇਸ ਫੋਨ 'ਚ 6300mAh ਦੀ ਬੈਟਰੀ ਮਿਲੇਗੀ। ਰੈੱਡਮੀ ਦਾ ਕਹਿਣਾ ਹੈ ਕਿ ਫੋਨ 'ਚ ਆਕਟਾ-ਕੋਰ 5G ਚਿਪਸੈੱਟ ਮਿਲੇਗਾ। ਫਿਲਹਾਲ ਕੰਪਨੀ ਨੇ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਹ ਕਿਹੜਾ ਪ੍ਰੋਸੈਸਰ ਹੋਵੇਗਾ। ਇਸ ਫੋਨ 'ਚ ਡੂਅਲ ਰੀਅਰ ਕੈਮਰਾ ਸੈੱਟਅੱਪ ਮਿਲੇਗਾ। ਰੈੱਡਮੀ ਦੇ ਇਸ ਫੋਨ 'ਚ 32 ਮੈਗਾਪਿਕਸਲ ਦਾ AI ਪ੍ਰਾਇਮਰੀ ਕੈਮਰਾ ਦਿੱਤਾ ਜਾਵੇਗਾ।
ਅਪਕਮਿੰਗ Redmi 15A ਸਮਾਰਟਫੋਨ ਫਲੈਟ ਰੀਅਰ ਪੈਨਲ ਡਿਜ਼ਾਈਨ ਦੇ ਨਾਲ ਐਂਟਰੀ ਕਰੇਗਾ। ਫੋਨ ਦੇ ਰੀਅਰ ਪੈਨਲ 'ਚ ਰੈਕਟੈਂਗੂਲਰ ਕੈਮਰਾ ਆਈਲੈਂਡ ਮਿਲੇਗਾ, ਜਿਸ ਵਿਚ ਦੋ ਕੈਮਰਾ ਲੈਨਜ਼ ਤੇ LED ਫਲੈਸ਼ ਦਿੱਤੀ ਜਾਵੇਗੀ। ਫਰੰਟ ਦੀ ਗੱਲ ਕਰੀਏ ਤਾਂ ਇਸ ਵਿਚ ਥਿੱਕ ਬੈਜ਼ਲ ਤੇ ਸੈਲਫੀ ਕੈਮਰੇ ਲਈ ਵਾਟਰਡ੍ਰੌਪ ਸਟਾਈਲ ਨੌਚ ਮਿਲੇਗੀ। ਫੋਨ ਦੇ ਸੱਜੇ ਪਾਸੇ ਪਾਵਰ ਬਟਨ ਅਤੇ ਵਾਲੀਅਮ ਬਟਨ ਮਿਲਣਗੇ।
ਰੈੱਡਮੀ ਨੇ Redmi 15 5G ਸਮਾਰਟਫੋਨ ਨੂੰ ਅਗਸਤ 2025 'ਚ ਲਾਂਚ ਕੀਤਾ ਸੀ। ਇਹ ਫੋਨ 6GB ਰੈਮ ਦੇ ਨਾਲ 14,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਇਹ ਫੋਨ 6.9-ਇੰਚ Full-HD+ (1,080×2,340 ਪਿਕਸਲ) ਡਿਸਪਲੇਅ ਅਤੇ 144Hz ਤੱਕ ਦੇ ਰਿਫ੍ਰੈਸ਼ ਰੇਟ ਦੇ ਨਾਲ ਰਿਲੀਜ਼ ਕੀਤਾ ਗਿਆ ਹੈ। ਰੈੱਡਮੀ ਦਾ ਇਹ ਫੋਨ Snapdragon 6s Gen 3 ਚਿਪਸੈੱਟ ਅਤੇ 7000mAh ਦੀ ਬੈਟਰੀ ਦੇ ਨਾਲ ਲਿਆਂਦਾ ਗਿਆ ਸੀ।