Realme X50T 5G 'ਚ ਮਿਲੇਗਾ 120Hz Refresh rate, ਲਾਂਚ ਤੋਂ ਪਹਿਲਾਂ Specification ਹੋਏ ਲੀਕ
Realme ਨੇ ਪਿਛਲੇ ਦਿਨੀਂ ਹੀ ਚੀਨ 'ਚ X50 ਸੀਰੀਜ਼ ਨੂੰ ਲਾਂਚ ਕੀਤਾ ਸੀ ਜੋ ਕਿ ਸੇਲ ਲਈ ਉਪਲਬਧ ਕਰਵਾ ਦਿੱਤਾ ਗਿਆ ਹੈ।
Publish Date: Thu, 04 Jun 2020 02:13 PM (IST)
Updated Date: Thu, 04 Jun 2020 02:22 PM (IST)
ਨਵੀਂ ਦਿੱਲੀ : Realme ਨੇ ਪਿਛਲੇ ਦਿਨੀਂ ਹੀ ਚੀਨ 'ਚ X50 ਸੀਰੀਜ਼ ਨੂੰ ਲਾਂਚ ਕੀਤਾ ਸੀ ਜੋ ਕਿ ਸੇਲ ਲਈ ਉਪਲਬਧ ਕਰਵਾ ਦਿੱਤਾ ਗਿਆ ਹੈ। ਉੱਥੇ ਹੀ ਹੁਣ ਚਰਚਾ ਹੈ ਕਿ ਕੰਪਨੀ ਇਸ ਸੀਰੀਜ ਨੂੰ ਐਕਸਪੈਂਡ ਕਰਨ ਦੀ ਪਲਾਨਿੰਗ ਕਰ ਰਹੀ ਹੈ ਤੇ ਇਸ ਸੀਰੀਜ ਦੇ ਤਹਿਤ Realme X50 5G ਸਮਾਰਟਫੋਨ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟ ਫੋਨ ਦੇ ਕਈ ਖਾਸ ਫੀਚਰਜ਼ ਲੀਕ ਹੋਏ ਹਨ। ਲੀਕ ਦੇ ਅਨੁਸਾਰ ਇਹ ਸਮਾਰਟ ਫੋਨ ਅਗਲੇ ਦੋ ਦਿਨਾਂ 'ਚ ਲਾਂਚ ਕੀਤਾ ਜਾ ਸਕਦਾ ਹੈ।
ਚੀਨ ਦੀ ਮਾਈਕ੍ਰੋ ਸਾਈਟ Weibo 'ਤੇ ਇਕ ਟਿਪਸਟਰ ਦੁਆਰਾ ਅਪਕਮਿੰਗ ਸਮਾਰਟਫੋਨ Realme X50T 5G ਨੂੰ ਅਗਲੇ ਦੋ ਦਿਨਾਂ 'ਚ ਲਾਂਚ ਕੀਤਾ ਜਾਵੇਗਾ। ਇਹ ਸਮਾਰਟ ਫੋਨ Realme X50m ਦਾ ਡਾਊਨਵਰਜਨ ਹੋ ਸਕਦਾ ਹੈ। ਇਸ 'ਚ ਜ਼ਿਆਦਾ ਫੀਚਰਜ਼ ਇਕ ਸਮਾਨ ਹੋ ਸਕਦੇ ਹਨ। ਸਾਹਮਣੇ ਆਈ ਜਾਣਕਾਰੀ ਅਨੁਸਾਰ Realme X50T 5G ਦਾ ਭਾਰ 202 ਗ੍ਰਾਮ ਹੋਵੇਗਾ ਤੇ ਇਹ 9.3mm theek ਹੈ। ਇਹ ਸਮਾਰਟਫੋਨ ਤਿੰਨ 5ਜੀ ਬੈਂਡ ਦੇ ਨਾਲ ਦਸਤਕ ਦੇਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੀ Realme X50t 5G ਨੂੰ Google Play Supported devices ਤੇ ਸਪੌਟ ਕੀਤਾ ਗਿਆ ਸੀ। ਜਿੱਥੇ Realme X50t 5G ਮਾਡਲ ਨੰਬਰ RMX2052 ਨਾਂ ਨਾਵ ਲਿਸਟ ਹੋਇਆ ਸੀ ਤੇ ਲਿਸਟਿੰਗ 'ਚ ਸਮਾਰਟ ਫੋਨ ਨਾਲ 'ਟੀ' ਲਿਖਿਆ ਹੋਇਆ ਸੀ। ਇਸ ਫੋਨ ਨੂੰ ਕੋਡਨੇਮ 'turbo' ਦਿੱਤਾ ਗਿਆ ਹੈ। ਇਸ ਨੂੰ Dimensity 1000 ਚਿਪਸੇਟ 'ਤੇ ਪੇਸ਼ ਕੀਤਾ ਜਾ ਸਕਦਾ ਹੈ।