- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Realme P4R 5G ਫੋਨ Realme ਦੇ ArmorShell ਕੰਸਟ੍ਰਕਸ਼ਨ ਨਾਲ ਬਣਿਆ ਹੈ ਜਿਸਨੂੰ MIL-STD-810H ਮਿਲਟਰੀ-ਗ੍ਰੇਡ ਸ਼ਾਕ ਰੇਜ਼ੀਸਟੈਂਸ ਸਰਟੀਫਿਕੇਸ਼ਨ ਮਿਲਿਆ ਹੈ। ਨਾਲ ਹੀ ਫੋਨ 'ਚ ਧੂੜ ਅਤੇ ਪਾਣੀ ਤੋਂ ਬਚਾਅ ਲਈ IP65 ਰੇਟਿੰਗ ਮਿਲ ਰਹੀ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ: Realme ਨੇ ਅੱਜ ਯਾਨੀ 10 ਜੂਨ ਨੂੰ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਮਿਡ-ਰੇਂਜ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਕੰਪਨੀ ਨੇ Realme P4R 5G ਦੇ ਨਾਮ ਨਾਲ ਪੇਸ਼ ਕੀਤਾ ਹੈ। ਇਸ ਸਮਾਰਟਫੋਨ 'ਚ ਲੰਬੀ ਬੈਟਰੀ ਲਾਈਫ, ਥਰਮਲ ਮੈਨੇਜਮੈਂਟ ਅਤੇ ਕਈ ਆਰਟੀਫੀਸ਼ੀਅਲ ਇੰਟੈਲੀਜੈਂਸ ਫੀਚਰਜ਼ ਮਿਲ ਰਹੇ ਹਨ। ਡਿਵਾਈਸ ਦੀ ਸਭ ਤੋਂ ਖਾਸ ਗੱਲ ਇਸਦੀ 8000mAh ਦੀ 'ਟਾਈਟਨ ਬੈਟਰੀ' ਹੈ। ਚਲੋ ਫੋਨ ਦੇ ਹੋਰ ਫੀਚਰਸ ਜਾਣਨ ਤੋਂ ਪਹਿਲਾਂ ਇਸਦੀ ਕੀਮਤ 'ਤੇ ਇੱਕ ਨਜ਼ਰ ਮਾਰਦੇ ਹਾਂ...
ਕੀਮਤ ਦੀ ਗੱਲ ਕਰੀਏ ਤਾਂ Realme P4R 5G ਦੇ 4GB + 128GB ਵੇਰੀਐਂਟ ਦੀ ਲਾਂਚ ਪ੍ਰਾਈਸ ₹16,999, 6GB + 128GB ਮਾਡਲ ਦੀ ਕੀਮਤ ₹18,999 ਅਤੇ 6GB + 256GB ਮਾਡਲ ਦੀ ਕੀਮਤ ₹20,999 ਹੈ। ਜਦਕਿ ਫੋਨ ਦੀਆਂ ਰੈਗੂਲਰ ਕੀਮਤਾਂ ਲੜੀਵਾਰ ₹18,999, ₹20,999 ਅਤੇ ₹22,999 ਹਨ। ਡਿਵਾਈਸ Flipkart ਅਤੇ realme.com 'ਤੇ ਉਪਲਬਧ ਹੈ ਅਤੇ ਆਫਰ ਸਿਰਫ 12 ਘੰਟਿਆਂ ਲਈ ਉਪਲਬਧ ਹੈ।
ਖਾਸ ਗੱਲ ਇਹ ਹੈ ਕਿ ਫੋਨ Realme ਦੇ ArmorShell ਕੰਸਟ੍ਰਕਸ਼ਨ ਨਾਲ ਬਣਿਆ ਹੈ ਜਿਸਨੂੰ MIL-STD-810H ਮਿਲਟਰੀ-ਗ੍ਰੇਡ ਸ਼ਾਕ ਰੇਜ਼ੀਸਟੈਂਸ ਸਰਟੀਫਿਕੇਸ਼ਨ ਮਿਲਿਆ ਹੈ। ਨਾਲ ਹੀ ਫੋਨ 'ਚ ਧੂੜ ਅਤੇ ਪਾਣੀ ਤੋਂ ਬਚਾਅ ਲਈ IP65 ਰੇਟਿੰਗ ਮਿਲ ਰਹੀ ਹੈ।
ਫੋਨ ਨੂੰ ਪਾਵਰ ਦੇਣ ਲਈ ਇਸ ਵਿਚ MediaTek Dimensity 6300 ਪ੍ਰੋਸੈਸਰ ਮਿਲ ਰਿਹਾ ਹੈ। ਨਾਲ ਹੀ ਫੋਨ 'ਚ realme UI 7.0 ਮਿਲ ਰਿਹਾ ਹੈ। ਡਿਵਾਈਸ ਨੂੰ ਦੋ ਸਾਲ ਦੇ ਸਿਸਟਮ ਅਪਡੇਟ ਤੇ ਤਿੰਨ ਸਾਲ ਦੇ ਸਿਕਿਓਰਿਟੀ ਪੈਚ ਮਿਲਣਗੇ। ਫੋਨ ਗਰਮ ਨਾ ਹੋਵੇ ਇਸਦੇ ਲਈ ਡਿਵਾਈਸ 'ਚ 5300mm² ਦਾ AirFlow ਵੇਪਰ ਚੈਂਬਰ (VC) ਕੂਲਿੰਗ ਸਿਸਟਮ ਤੇ ਵਨ ਟੈਪ ਕੂਲਿੰਗ ਫੀਚਰ ਵੀ ਮਿਲ ਰਿਹਾ ਹੈ।
ਫੋਨ ਦੀ ਸਭ ਤੋਂ ਖਾਸ ਗੱਲ ਇਸਦੀ 8000mAh ਦੀ 'ਟਾਈਟਨ ਬੈਟਰੀ' ਹੈ। ਇਕ ਵਾਰ ਚਾਰਜ ਕਰਨ 'ਤੇ ਇਹ ਫੋਨ 3 ਦਿਨਾਂ ਤਕ ਚੱਲ ਸਕਦਾ ਹੈ। ਇੰਨੀ ਵੱਡੀ ਬੈਟਰੀ ਹੋਣ ਤੋਂ ਬਾਅਦ ਵੀ ਇਸ ਫੋਨ ਦੀ ਮੋਟਾਈ ਸਿਰਫ 8.8mm ਹੈ। ਫੋਨ 'ਚ Bypass ਚਾਰਜਿੰਗ ਵੀ ਹੈ ਜੋ ਗੇਮਿੰਗ ਵਰਗੇ ਹੈਵੀ ਟਾਸਕ ਦੌਰਾਨ ਸਿੱਧੇ ਮਦਰਬੋਰਡ ਨੂੰ ਪਾਵਰ ਦਿੰਦੀ ਹੈ ਜਿਸ ਨਾਲ ਬੈਟਰੀ ਚਾਰਜਿੰਗ ਪ੍ਰੋਸੈਸ ਬਾਈਪਾਸ ਹੋ ਜਾਂਦਾ ਹੈ ਅਤੇ ਫੋਨ ਘੱਟ ਹੀਟ ਹੁੰਦਾ ਹੈ।
ਫੋਟੋਗ੍ਰਾਫੀ ਲਈ Realme P4R 5G 'ਚ F1.8 ਅਪਰਚਰ ਵਾਲਾ 50MP ਦਾ ਪ੍ਰਾਇਮਰੀ ਰੀਅਰ ਕੈਮਰਾ ਮਿਲ ਰਿਹਾ ਹੈ। ਨਾਲ ਹੀ ਫੋਨ 'ਚ ਸੈਲਫੀ ਲਈ 8MP ਦਾ ਫਰੰਟ ਕੈਮਰਾ ਮਿਲ ਰਿਹਾ ਹੈ। ਖਾਸ ਗੱਲ ਇਹ ਹੈ ਕਿ ਫਰੰਟ ਅਤੇ ਰੀਅਰ ਦੋਵੇਂ ਕੈਮਰੇ ਛੋਟੇ ਮੂਵਿੰਗ ਕਲਿਪਸ ਕੈਪਚਰ ਕਰਨ ਲਈ ਮੋਸ਼ਨ ਫੋਟੋ ਫੰਕਸ਼ਨੈਲਿਟੀ ਨੂੰ ਸਪੋਰਟ ਕਰਦੇ ਹਨ।