- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Oppo ਦੀ ਇਸ ਨਵੀਂ ਡਿਵਾਈਸ 'ਚ 6.75 ਇੰਚ ਦੀ HD+ ਡਿਸਪਲੇਅ ਦੇਖਣ ਨੂੰ ਮਿਲ ਰਹੀ ਹੈ ਜੋ 120Hz ਰਿਫ੍ਰੈਸ਼ ਰੇਟ ਤੇ 1125 ਨਿਟਸ ਤਕ ਦੀ ਪੀਕ ਬ੍ਰਾਈਟਨੈੱਸ ਆਫਰ ਕਰਦੀ ਹੈ। ਨਾਲ ਹੀ, ਫ਼ੋਨ 'ਚ Android 16 'ਤੇ ਅਧਾਰਤ ColorOS 16 ਮਿਲ ਰਿਹਾ ਹੈ ਜਿਸ ਨਾਲ ਯੂਜ਼ਰਜ਼ ਨੂੰ ਲੇਟੈਸਟ ਇੰਟਰਫੇਸ ਦਾ ਅਨੁਭਵ ਮਿਲੇਗਾ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਓਪੋ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ K ਸੀਰੀਜ਼ ਦੇ ਤਹਿਤ ਨਵਾਂ ਸਮਾਰਟਫ਼ੋਨ ਲਾਂਚ ਕੀਤਾ ਹੈ ਜਿਸ ਨੂੰ ਕੰਪਨੀ ਨੇ OPPO K14x 5G ਦੇ ਨਾਂ ਨਾਲ ਪੇਸ਼ ਕੀਤਾ ਹੈ। ਕੰਪਨੀ ਨੇ ਕਈ ਹਫ਼ਤੇ ਪਹਿਲਾਂ ਹੀ ਇਸ ਡਿਵਾਈਸ ਦੇ ਲਾਂਚ ਦੀ ਜਾਣਕਾਰੀ ਦਿੱਤੀ ਸੀ। ਹੁਣ ਇਸਨੂੰ ਅਧਿਕਾਰਤ ਤੌਰ 'ਤੇ ਪੇਸ਼ ਕਰ ਦਿੱਤਾ ਗਿਆ ਹੈ। ਇਹ ਸਮਾਰਟਫ਼ੋਨ ਬਜਟ ਸੈਗਮੈਂਟ 'ਚ ਵੱਡੀ ਬੈਟਰੀ, ਸਮੂਥ ਡਿਸਪਲੇਅ ਤੇ 5G ਕਨੈਕਟੀਵਿਟੀ ਵਰਗੇ ਫੀਚਰਜ਼ ਨਾਲ ਲੈਸ ਹੈ। ਆਓ ਫ਼ੋਨ ਦੇ ਕੁਝ ਖ਼ਾਸ ਫੀਚਰਸ 'ਤੇ ਇੱਕ ਨਜ਼ਰ ਮਾਰਦੇ ਹਾਂ...
ਓਪੋ ਦੀ ਇਸ ਨਵੀਂ ਡਿਵਾਈਸ 'ਚ 6.75 ਇੰਚ ਦੀ HD+ ਡਿਸਪਲੇਅ ਦੇਖਣ ਨੂੰ ਮਿਲ ਰਹੀ ਹੈ ਜੋ 120Hz ਰਿਫ੍ਰੈਸ਼ ਰੇਟ ਤੇ 1125 ਨਿਟਸ ਤਕ ਦੀ ਪੀਕ ਬ੍ਰਾਈਟਨੈੱਸ ਆਫਰ ਕਰਦੀ ਹੈ। ਨਾਲ ਹੀ, ਫ਼ੋਨ 'ਚ Android 16 'ਤੇ ਅਧਾਰਤ ColorOS 16 ਮਿਲ ਰਿਹਾ ਹੈ ਜਿਸ ਨਾਲ ਯੂਜ਼ਰਜ਼ ਨੂੰ ਲੇਟੈਸਟ ਇੰਟਰਫੇਸ ਦਾ ਅਨੁਭਵ ਮਿਲੇਗਾ। ਫ਼ੋਨ ਨੂੰ ਪਾਵਰ ਦੇਣ ਲਈ ਇਸ ਵਿਚ MediaTek Dimensity 6300 ਪ੍ਰੋਸੈਸਰ ਹੈ, ਜੋ 6nm ਪ੍ਰੋਸੈਸ 'ਤੇ ਅਧਾਰਤ ਹੈ ਅਤੇ ਸਮੂਥ ਪਰਫਾਰਮੈਂਸ ਲਈ ਜਾਣਿਆ ਜਾਂਦਾ ਹੈ।
ਇਸ ਦੇ ਨਾਲ ਹੀ ਡਿਵਾਈਸ 'ਚ 4GB ਤੇ 6GB ਰੈਮ (RAM) ਦੇ ਆਪਸ਼ਨ ਹਨ, ਜਿਸ ਵਿਚ ਵਰਚੁਅਲ ਰੈਮ ਰਾਹੀਂ 8GB ਤਕ ਵਾਧੇ ਦਾ ਸਪੋਰਟ ਵੀ ਮਿਲ ਰਿਹਾ ਹੈ। ਸਟੋਰੇਜ ਲਈ ਇਸ ਵਿਚ 128GB ਇੰਟਰਨਲ ਮੈਮੋਰੀ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਰਾਹੀਂ 1TB ਤਕ ਵਧਾਇਆ ਜਾ ਸਕਦਾ ਹੈ। ਫ਼ੋਨ ਦੀ ਮੋਟਾਈ 8.61mm ਹੈ ਅਤੇ ਇਸਦੇ ਬੈਕ ਪੈਨਲ 'ਤੇ ਮੈਟ ਫਿਨਿਸ਼ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਫ਼ੋਨ ਨੂੰ IP64 ਰੇਟਿੰਗ ਮਿਲੀ ਹੈ, ਜੋ ਇਸਨੂੰ ਧੂੜ ਅਤੇ ਪਾਣੀ ਦੇ ਹਲਕੇ ਛਿੱਟਿਆਂ ਤੋਂ ਸੁਰੱਖਿਅਤ ਰੱਖਦੀ ਹੈ।
ਫੋਟੋਗ੍ਰਾਫੀ ਲਈ ਓਪੋ ਦੇ ਇਸ ਡਿਵਾਈਸ 'ਚ ਡੁਅਲ ਰੀਅਰ ਕੈਮਰਾ ਸੈੱਟਅੱਪ ਹੈ ਜਿੱਥੇ 50MP ਦਾ ਪ੍ਰਾਇਮਰੀ ਕੈਮਰਾ ਤੇ 2MP ਦਾ ਪੋਰਟਰੇਟ ਸੈਂਸਰ ਮਿਲ ਰਿਹਾ ਹੈ। ਇਸ ਤੋਂ ਇਲਾਵਾ, ਫ਼ੋਨ 'ਚ ਸਾਹਮਣੇ ਵਾਲੇ ਪਾਸੇ ਸੈਲਫੀ ਤੇ ਵੀਡੀਓ ਕਾਲ ਲਈ 5MP ਦਾ ਫਰੰਟ ਕੈਮਰਾ ਹੈ। ਡਿਵਾਈਸ 1080p ਵਿੱਚ ਫੁੱਲ HD ਵੀਡੀਓ ਰਿਕਾਰਡਿੰਗ ਨੂੰ ਵੀ ਸਪੋਰਟ ਕਰਦਾ ਹੈ। ਫ਼ੋਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ 6500mAh ਦੀ ਵੱਡੀ ਬੈਟਰੀ ਹੈ ਜਿਸ ਦੇ ਨਾਲ ਬਾਕਸ 'ਚ 45W SuperVOOC ਫਾਸਟ ਚਾਰਜਰ ਵੀ ਦਿੱਤਾ ਗਿਆ ਹੈ।
OPPO ਦੇ ਇਸ ਡਿਵਾਈਸ ਨੂੰ ਦੋ ਕਲਰ ਆਪਸ਼ਨਜ਼ Prism Violet ਅਤੇ Icy Blue ਵਿੱਚ ਪੇਸ਼ ਕੀਤਾ ਗਿਆ ਹੈ:
4GB + 128GB ਵੇਰੀਐਂਟ: 14,999 ਰੁਪਏ
6GB + 128GB ਵੇਰੀਐਂਟ: 16,999 ਰੁਪਏ
ਤੁਸੀਂ ਇਸ ਡਿਵਾਈਸ ਨੂੰ Flipkart, ਓਪੋ ਦੀ ਅਧਿਕਾਰਤ ਵੈੱਬਸਾਈਟ ਅਤੇ ਆਫਲਾਈਨ ਸਟੋਰਾਂ ਰਾਹੀਂ 16 ਫਰਵਰੀ ਤੋਂ ਖਰੀਦ ਸਕੋਗੇ। ਲਾਂਚ ਆਫਰਸ ਤਹਿਤ ਕੰਪਨੀ 1,500 ਰੁਪਏ ਤੱਕ ਦਾ ਬੈਂਕ ਡਿਸਕਾਊਂਟ ਅਤੇ 3 ਮਹੀਨਿਆਂ ਤਕ ਦੀ No Cost EMI ਦਾ ਆਪਸ਼ਨ ਵੀ ਦੇ ਰਹੀ ਹੈ।