ਨਵੀਂ ਦਿੱਲੀ : OPPO ਨੇ ਇਸ ਸਾਲ ਜੁਲਾਈ 'ਚ ਪੌਪ-ਅਪ ਸੈਲਫੀ ਕੈਮਰੇ ਵਾਲਾ ਸਮਾਰਟਫੋਨ OPPO K3 ਲਾਂਚ ਕੀਤਾ ਸੀ। ਉੱਥੇ ਹੀ ਹੁਣ ਕੰਪਨੀ 10 ਅਕਤੂਬਰ ਨੂੰ ਚੀਨ 'ਚ Reno Ace ਦੇ ਲਾਂਚ ਸਮਾਗਮ 'ਚ ਨਵਾਂ ਸਮਾਰਟਫੋਨ Oppo K5 ਲਾਂਚ ਕਰਨ ਜਾ ਰਹੀ ਹੈ। ਇਸ ਸਮਾਰਟਫੋਨ 'ਚ VOOC 4.0 ਫਾਸਟ ਚਾਰਜਿੰਗ ਸਪੋਰਟ ਤੇ 64 Megapixels ਦਾ ਕੈਮਰਾ ਦਿੱਤਾ ਗਿਆ ਹੈ। ਚੀਨ 'ਚ Oppo k5 ਦੋ storage variants 'ਚ ਲਾਂਚ ਹੋਵੇਗਾ। ਫੋਨ ਦੇ ਲਾਂਚ 'ਚ ਕੁਝ ਹੀ ਦਿਨ ਬਾਕੀ ਹਨ ਤੇ ਇਸ ਤੋਂ ਪਹਿਲਾਂ ਇਸ ਦੀ ਕੀਮਤ ਨਾਲ ਜੁੜੀ ਜਾਣਕਾਰੀ ਲੀਕ ਹੋਈ ਹੈ।

Twitter ਦੇ ਰਾਹੀਂ ਲੀਕ ਹੋਈ ਜਾਣਕਾਰੀ ਅਨੁਸਾਰ OPPO k5 ਦੋ variant 'ਚ ਲਾਂਚ ਹੋਵੇਗਾ ਜਿਸ 'ਚ 6 GB ਰੈਮ+ 128GB ਮਾਡਲ ਦੀ ਕੀਮਤ 1,799 Yuan ਭਾਵ ਲਗਪਗ 17,900 ਹੋਵੇਗੀ। ਜਦ ਕਿ 8GB ਰੈਮ + 128GB storage variant ਦੀ ਕੀਮਤ 1,999 Yuan ਭਾਵ ਕਰੀਬ 19,900 ਦਿੱਤੀ ਗਈ ਹੈ। ਫੋਨ ਨਾਲ ਯੂਜਰ ਨੂੰ ਪ੍ਰਮੋਸ਼ਨਲ ਆਫਰ ਦੇ ਤੌਰ 'ਤੇ OPPO MH135 ਅਰਫੋਨ ਮੁਫਤ ਦਿੱਤੇ ਜਾਣਗੇ।

ਹੁਣ ਤਕ ਸਾਹਮਣੇ ਆਏ ਲੀਕਸ ਦੇ ਅਨੁਸਾਰ OPPO ਕੇ5 ਦੇ Features and Specifications ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ 'ਚ Waterdrop Notch ਦੇ ਨਾਲ 6.4 ਇੰਚ ਦਾ AMOLED ਡਿਸਪਲੇ ਦਿੱਤਾ ਗਿਆ ਹੈ। ਜਿਸ ਦਾ ਸਕਰੀਨ Resolution 1080 + 2340 ਪਿਕਸਲ ਹੈ। ਇਸ 'ਚ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਦੀ ਸਹੂਲਤ ਮੌਜੂਦ ਹੈ। ਫੋਨ ਨੂੰ Snapdragon 730G octa-core ਪ੍ਰੋਸੈਸਰ 'ਤੇ ਪੇਸ਼ ਕੀਤਾ ਜਾਵੇਗਾ।

Posted By: Sukhdev Singh