ਡਿਵਾਈਸ 'ਚ ਔਕਟਾ-ਕੋਰ MediaTek Dimensity 6000 ਸੀਰੀਜ਼ ਚਿਪਸੈੱਟ ਮਿਲ ਰਿਹਾ ਹੈ ਜਿਸ ਦੇ ਨਾਲ ਫੋਨ 'ਚ 7,000mAh ਦੀ ਵੱਡੀ ਬੈਟਰੀ ਵੀ ਦਿੱਤੀ ਗਈ ਹੈ। ਡਿਵਾਈਸ ਡੁਅਲ ਰੀਅਰ ਕੈਮਰੇ ਸਮੇਤ ਕਈ ਫੀਚਰਜ਼ ਆਫਰ ਕਰ ਰਿਹਾ ਹੈ। ਚੱਲੋ ਪਹਿਲਾਂ ਇਸ ਦੀ ਕੀਮਤ ਜਾਣਦੇ ਹਾਂ...

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਓਪੋ (Oppo) ਨੇ ਭਾਰਤ ਵਿੱਚ ਆਪਣੀ F ਸੀਰੀਜ਼ ਦਾ ਨਵਾਂ Oppo F33 Pro 5G ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਹੈਂਡਸੈੱਟ ਨੂੰ ਸਟੈਂਡਰਡ Oppo F33 5G ਦੇ ਨਾਲ ਲਾਂਚ ਕੀਤਾ ਹੈ। Oppo F33 Pro 5G ਦੀ ਵਿਕਰੀ ਦੇਸ਼ ਵਿੱਚ ਈ-ਕਾਮਰਸ ਪਲੇਟਫਾਰਮ Flipkart ਅਤੇ ਕੰਪਨੀ ਦੇ ਆਨਲਾਈਨ ਸਟੋਰ ਰਾਹੀਂ ਸ਼ੁਰੂ ਹੋਵੇਗੀ। ਡਿਵਾਈਸ ਨੂੰ ਕੰਪਨੀ ਨੇ ਤਿੰਨ ਕਲਰ ਆਪਸ਼ਨ ਅਤੇ ਦੋ RAM ਤੇ ਸਟੋਰੇਜ ਵੇਰੀਐਂਟ ਵਿੱਚ ਪੇਸ਼ ਕੀਤਾ ਹੈ।
ਡਿਵਾਈਸ 'ਚ ਔਕਟਾ-ਕੋਰ MediaTek Dimensity 6000 ਸੀਰੀਜ਼ ਚਿਪਸੈੱਟ ਮਿਲ ਰਿਹਾ ਹੈ ਜਿਸ ਦੇ ਨਾਲ ਫੋਨ 'ਚ 7,000mAh ਦੀ ਵੱਡੀ ਬੈਟਰੀ ਵੀ ਦਿੱਤੀ ਗਈ ਹੈ। ਡਿਵਾਈਸ ਡੁਅਲ ਰੀਅਰ ਕੈਮਰੇ ਸਮੇਤ ਕਈ ਫੀਚਰਜ਼ ਆਫਰ ਕਰ ਰਿਹਾ ਹੈ। ਚੱਲੋ ਪਹਿਲਾਂ ਇਸ ਦੀ ਕੀਮਤ ਜਾਣਦੇ ਹਾਂ...
ਕੀਮਤ ਦੀ ਗੱਲ ਕਰੀਏ ਤਾਂ Oppo F33 Pro 5G ਦੀ ਕੀਮਤ 37,999 ਰੁਪਏ ਤੋਂ ਸ਼ੁਰੂ ਹੁੰਦੀ ਹੈ ਜਿਸ ਵਿਚ ਤੁਹਾਨੂੰ 8GB + 128GB ਵੇਰੀਐਂਟ ਮਿਲਦਾ ਹੈ। ਜਦਕਿ ਟੌਪ ਵੇਰੀਐਂਟ 40,999 ਰੁਪਏ ਵਿੱਚ ਆਉਂਦਾ ਹੈ ਜਿਸ ਵਿਚ 8GB RAM ਤੇ 256GB ਸਟੋਰੇਜ ਮਿਲਦੀ ਹੈ। ਡਿਵਾਈਸ ਨੂੰ ਤੁਸੀਂ Flipkart ਅਤੇ Oppo India ਦੇ ਆਨਲਾਈਨ ਸਟੋਰ ਤੋਂ ਖਰੀਦ ਸਕੋਗੇ। ਫੋਨ ਤਿੰਨ ਕਲਰ ਆਪਸ਼ਨ Misty Forest, Passion Red ਅਤੇ Starry Blue 'ਚ ਆਉਂਦਾ ਹੈ।
ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ ਸੀਰੀਜ਼ ਦੇ ਇਸ ਪ੍ਰੋ ਡਿਵਾਈਸ 'ਚ 6.57-ਇੰਚ ਦੀ Full-HD+ AMOLED ਡਿਸਪਲੇਅ ਮਿਲ ਰਹੀ ਹੈ। ਨਾਲ ਹੀ ਫੋਨ 'ਚ 120Hz ਤਕ ਦਾ ਰਿਫ੍ਰੈਸ਼ ਰੇਟ ਸਪੋਰਟ ਅਤੇ 1,400 ਨਿਟਸ ਤਕ ਦੀ ਪੀਕ ਬ੍ਰਾਈਟਨੈੱਸ ਵੀ ਮਿਲ ਰਹੀ ਹੈ। ਇਹ ਹੈਂਡਸੈੱਟ ਧੂੜ ਅਤੇ ਪਾਣੀ ਤੋਂ ਬਚਾਅ ਲਈ IP66 + IP68 + IP69K ਰੇਟਿੰਗ ਵੀ ਆਫਰ ਕਰ ਰਿਹਾ ਹੈ। ਫੋਨ ColorOS 16 'ਤੇ ਚੱਲਦਾ ਹੈ, ਜੋ Android 16 'ਤੇ ਬੇਸਡ ਹੈ।
ਫੋਨ ਨੂੰ ਪਾਵਰ ਦੇਣ ਲਈ ਇਸ ਵਿਚ ਔਕਟਾ-ਕੋਰ MediaTek Dimensity 6360 Max ਚਿਪਸੈੱਟ ਹੈ, ਜੋ 6nm ਪ੍ਰੋਸੈਸ 'ਤੇ ਬਣਿਆ ਹੈ। ਨਾਲ ਹੀ ਇਸ ਫੋਨ 'ਚ Mali-G57 MC2 GPU, 8GB LPDDR4x RAM ਅਤੇ 256GB ਤੱਕ ਦੀ UFS 2.2 ਸਟੋਰੇਜ ਮਿਲ ਰਹੀ ਹੈ।
ਫੋਟੋਗ੍ਰਾਫੀ ਲਈ Oppo F33 Pro 5G 'ਚ ਡੁਅਲ ਰੀਅਰ ਕੈਮਰਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ। ਨਾਲ ਹੀ ਫੋਨ 'ਚ OV50D40 ਸੈਂਸਰ, f/1.8 ਅਪਰਚਰ, 76-ਡਿਗਰੀ ਫੀਲਡ ਆਫ ਵਿਊ ਅਤੇ ਆਟੋਫੋਕਸ ਦੀ ਸਹੂਲਤ ਵੀ ਮਿਲ ਰਹੀ ਹੈ।
ਫੋਨ 'ਚ ਸਾਹਮਣੇ ਵੱਲ ਸੈਲਫੀ ਅਤੇ ਵੀਡੀਓ ਕਾਲ ਲਈ 50-ਮੈਗਾਪਿਕਸਲ ਦਾ ਕੈਮਰਾ ਹੈ, ਜੋ f/2.0 ਅਪਰਚਰ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਡਿਵਾਈਸ 'ਚ 7,000mAh ਦੀ ਬੈਟਰੀ ਅਤੇ 80W SuperVOOC ਵਾਇਰਡ ਫਾਸਟ ਚਾਰਜਿੰਗ ਸਪੋਰਟ ਵੀ ਮਿਲ ਰਿਹਾ ਹੈ। ਜਲਦੀ ਹੀ ਅਸੀਂ ਤੁਹਾਡੇ ਲਈ ਇਸ ਫੋਨ ਦਾ ਫੁੱਲ ਰੀਵਿਊ ਵੀ ਲੈ ਕੇ ਆਵਾਂਗੇ।