Oppo F33 Pro 5G 'ਚ AI Portrait Glow ਦੇ ਨਾਲ-ਨਾਲ ਨੈਚੁਰਲ ਲਾਈਟ, ਟਾਰਚ, ਰਿਮ ਲਾਈਟ ਅਤੇ ਸਟੂਡੀਓ ਲਾਈਟ ਵਰਗੇ ਕੈਮਰਾ ਇਫੈਕਟ ਵੀ ਮਿਲਣਗੇ। ਇਹ ਫ਼ੋਨ ਐਂਡਰੌਇਡ 'ਤੇ ਬੇਸਡ ColorOS ਦੇ ਕਿਸੇ ਵਰਜ਼ਨ 'ਤੇ ਚੱਲੇਗਾ, ਜਿਸ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ: ਚੀਨੀ ਸਮਾਰਟਫ਼ੋਨ ਬਣਾਉਣ ਵਾਲੀ ਕੰਪਨੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ Oppo F33 Pro 5G ਅਗਲੇ ਹਫ਼ਤੇ ਭਾਰਤ 'ਚ F ਸੀਰੀਜ਼ ਦੇ ਨਵੇਂ ਫ਼ੋਨ ਵਜੋਂ ਲਾਂਚ ਹੋਵੇਗਾ। ਇਸ ਨਵੇਂ ਫ਼ੋਨ ਦੇ ਨਾਲ Oppo F33 5G ਵੀ ਲਾਂਚ ਕੀਤਾ ਜਾਵੇਗਾ। ਲਾਂਚ ਦੀ ਤਾਰੀਖ਼ ਦੇ ਨਾਲ-ਨਾਲ ਕੰਪਨੀ ਨੇ Oppo F33 Pro 5G ਦੇ ਡਿਜ਼ਾਈਨ, ਮੁੱਖ ਵਿਸ਼ੇਸ਼ਤਾਵਾਂ (Specifications), ਫੀਚਰ ਤੇ ਕਲਰ ਆਪਸ਼ਨ ਵੀ ਦੱਸੇ ਹਨ। ਇਹ ਕਨਫਰਮ ਹੋ ਗਿਆ ਹੈ ਕਿ ਇਹ ਸਮਾਰਟਫ਼ੋਨ ਦੇਸ਼ ਵਿਚ ਤਿੰਨ ਰੰਗਾਂ 'ਚ ਉਪਲਬਧ ਹੋਵੇਗਾ। ਇਸ ਨਵੇਂ ਓਪੋ ਫ਼ੋਨ 'ਚ ਪਿੱਛਲੇ ਪਾਸੇ ਦੋ ਕੈਮਰਿਆਂ ਦਾ ਸੈੱਟਅੱਪ ਹੋਵੇਗਾ, ਜਿਸ ਦੇ ਨਾਲ ਇਕ ਰਿੰਗ LED ਫਲੈਸ਼ ਵੀ ਹੋਵੇਗੀ। ਇਹ ਸਭ ਇਕ ਰੈਕਟੈਂਗੂਲਰ (ਆਇਤਾਕਾਰ) ਕੈਮਰਾ ਮਾਡਿਊਲ 'ਚ ਲੱਗਾ ਹੋਵੇਗਾ।
ਚੀਨੀ ਸਮਾਰਟਫ਼ੋਨ ਨਿਰਮਾਤਾ ਕੰਪਨੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਵੀਂ Oppo F33 ਸੀਰੀਜ਼ 15 ਅਪ੍ਰੈਲ ਨੂੰ ਭਾਰਤ 'ਚ ਲਾਂਚ ਹੋਵੇਗੀ। ਇਸ ਵਿਚ Oppo F33 Pro 5G ਅਤੇ Oppo F33 5G ਸ਼ਾਮਲ ਹੋਣਗੇ। ਇਸ ਤੋਂ ਇਲਾਵਾ, ਕੰਪਨੀ ਨੇ ਇਹ ਵੀ ਦੱਸਿਆ ਹੈ ਕਿ Oppo F33 Pro 5G ਭਾਰਤ ਵਿੱਚ ਤਿੰਨ ਕਲਰ ਆਪਸ਼ਨਜ਼ ਵਿੱਚ ਵੇਚਿਆ ਜਾਵੇਗਾ: ਮਿਸਟੀ ਫੋਰੈਸਟ, ਸਟਾਰੀ ਬਲੂ ਅਤੇ ਪੈਸ਼ਨ ਰੈੱਡ।
ਇਸ ਦੇ ਨਾਲ ਹੀ, ਕੰਪਨੀ ਨੇ ਦੱਸਿਆ ਹੈ ਕਿ ਇਸ ਫ਼ੋਨ 'ਚ ਪਿੱਛੇ ਦੀ ਤਰਫ਼ 50-ਮੈਗਾਪਿਕਸਲ ਦਾ ਮੇਨ ਕੈਮਰਾ ਹੋਵੇਗਾ, ਜਿਸ ਵਿਚ OV50D40 ਸੈਂਸਰ ਲੱਗਿਆ ਹੋਵੇਗਾ। ਇਸ ਦੇ ਨਾਲ ਹੀ 2-ਮੈਗਾਪਿਕਸਲ ਦਾ ਡੈਪਥ ਕੈਮਰਾ ਵੀ ਹੋਵੇਗਾ।
ਇਸ ਤੋਂ ਇਲਾਵਾ, ਇਹ ਵੀ ਕਨਫਰਮ ਹੋ ਗਿਆ ਹੈ ਕਿ Oppo F33 Pro 5G 'ਚ ਸਾਹਮਣੇ ਦੀ ਤਰਫ਼ 50-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਹੋਵੇਗਾ, ਜਿਸ ਦਾ ਫੀਲਡ ਆਫ ਵਿਊ 100 ਡਿਗਰੀ ਹੋਵੇਗਾ। ਇਸ ਵਿੱਚ GC50F6 ਸੈਂਸਰ, f/2.0 ਅਪਰਚਰ, 18mm ਫੋਕਲ ਲੈਂਥ ਅਤੇ ਆਟੋਫੋਕਸ ਦੀ ਸੁਵਿਧਾ ਹੋਵੇਗੀ। ਇਹ ਫ਼ੋਨ Dual-View Video ਅਤੇ ਕਲਰਫੁੱਲ ਫਰੰਟ ਫਿਲ ਲਾਈਟ ਨੂੰ ਵੀ ਸਪੋਰਟ ਕਰੇਗਾ।
Oppo F33 Pro 5G 'ਚ AI Portrait Glow ਦੇ ਨਾਲ-ਨਾਲ ਨੈਚੁਰਲ ਲਾਈਟ, ਟਾਰਚ, ਰਿਮ ਲਾਈਟ ਅਤੇ ਸਟੂਡੀਓ ਲਾਈਟ ਵਰਗੇ ਕੈਮਰਾ ਇਫੈਕਟ ਵੀ ਮਿਲਣਗੇ। ਇਹ ਫ਼ੋਨ ਐਂਡਰੌਇਡ 'ਤੇ ਬੇਸਡ ColorOS ਦੇ ਕਿਸੇ ਵਰਜ਼ਨ 'ਤੇ ਚੱਲੇਗਾ, ਜਿਸ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਡਿਜ਼ਾਈਨ ਦੀ ਗੱਲ ਕਰੀਏ ਤਾਂ Oppo F33 Pro 5G 'ਚ ਪਿੱਛੇ ਵੱਲ ਇਕ ਸਕਵੇਅਰ (ਵਰਗਾਕਾਰ) ਕੈਮਰਾ ਮਾਡਿਊਲ ਹੋਵੇਗਾ। ਪੈਨਲ ਦੇ ਹੇਠਲੇ ਹਿੱਸੇ 'ਚ ਵਿਚਕਾਰ ਓਪੋ (Oppo) ਦੀ ਬ੍ਰਾਂਡਿੰਗ ਦਿਖਾਈ ਦਿੰਦੀ ਹੈ। ਇਹ ਇਕ ਫਲੈਟ ਬੈਕ ਅਤੇ ਫਲੈਟ ਫ੍ਰੇਮ ਦੇ ਨਾਲ ਆਵੇਗਾ।
ਆਖ਼ਰ 'ਚ ਕੰਪਨੀ ਦਾ ਦਾਅਵਾ ਹੈ ਕਿ ਇਹ ਹੈਂਡਸੈੱਟ ਧੂੜ ਅਤੇ ਪਾਣੀ ਤੋਂ ਬਚਾਅ ਲਈ IP69K ਰੇਟਿੰਗ ਦੇ ਨਾਲ ਆਵੇਗਾ। ਫ਼ੋਨ ਦੇ ਸੱਜੇ ਪਾਸੇ ਪਾਵਰ ਬਟਨ ਅਤੇ ਵਾਲੀਅਮ ਕੰਟਰੋਲ ਦਿੱਤੇ ਜਾਣਗੇ, ਜਦਕਿ ਖੱਬਾ ਪਾਸਾ ਬਿਲਕੁਲ ਸਾਫ਼ ਰਹੇਗਾ।