ਸੈਲਫੀ ਅਤੇ ਵੀਡੀਓ ਚੈਟ ਲਈ, Oppo A6s Pro ਵਿੱਚ 50-ਮੈਗਾਪਿਕਸਲ ਦਾ ਫਰੰਟ-ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਪ੍ਰਮਾਣਿਕਤਾ (Authentication) ਲਈ ਇਸ ਵਿੱਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ। ਇਸ ਹੈਂਡਸੈੱਟ ਵਿੱਚ 7,000mAh ਦੀ ਵੱਡੀ ਬੈਟਰੀ ਹੈ ਜੋ 80W SuperVOOC ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ: Oppo A6s Pro ਅਗਲੇ ਹਫ਼ਤੇ ਚੀਨ ਵਿਚ ਲਾਂਚ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਓਪੋ (Oppo) ਨੇ ਵੀਬੋ (Weibo) ਰਾਹੀਂ ਵੀਰਵਾਰ ਨੂੰ ਚੀਨ 'ਚ ਆਪਣੀ ਨਵੀਂ 'A' ਸੀਰੀਜ਼ ਦੇ ਸਮਾਰਟਫ਼ੋਨ ਆਉਣ ਦੀ ਪੁਸ਼ਟੀ ਕੀਤੀ ਹੈ। ਕੰਪਨੀ ਨੇ ਚੀਨੀ ਮਾਈਕ੍ਰੋਬਲਾਗਿੰਗ ਪਲੇਟਫਾਰਮ 'ਤੇ ਇਕ ਪੋਸਟਰ ਵੀ ਸ਼ੇਅਰ ਕੀਤਾ ਹੈ ਜਿਸ ਵਿਚ ਡਿਵਾਈਸ ਦੇ ਡਿਜ਼ਾਈਨ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਕਨਫਰਮ ਹੋ ਗਿਆ ਹੈ ਕਿ Oppo A6s Pro ਘੱਟੋ-ਘੱਟ ਦੋ ਕਲਰ ਆਪਸ਼ਨ 'ਚ ਆਵੇਗਾ। ਇਹ ਪਹਿਲਾਂ ਹੀ ਕੁਝ ਚੋਣਵੇਂ ਬਾਜ਼ਾਰਾਂ 'ਚ MediaTek Helio G100 MAX ਚਿਪਸੈੱਟ ਅਤੇ 6.57-ਇੰਚ ਡਿਸਪਲੇਅ ਦੇ ਨਾਲ ਉਪਲਬਧ ਹੈ। ਇਸ ਵਿਚ ਪਿੱਛੇ ਵੱਲ ਇਕ ਡੁਅਲ ਕੈਮਰਾ ਯੂਨਿਟ ਹੈ ਜਿਸਦਾ ਮੇਨ ਸੈਂਸਰ 50-ਮੈਗਾਪਿਕਸਲ ਦਾ ਹੈ।
ਸਮਾਰਟਫ਼ੋਨ ਬ੍ਰਾਂਡ ਨੇ ਵੀਬੋ 'ਤੇ ਇਕ ਪੋਸਟ ਰਾਹੀਂ ਚੀਨ ਵਿਚ Oppo A6s Pro ਦੇ ਆਉਣ ਦੀ ਪੁਸ਼ਟੀ ਕੀਤੀ ਹੈ। ਲਾਂਚ ਈਵੈਂਟ 14 ਅਪ੍ਰੈਲ ਨੂੰ ਉੱਥੋਂ ਦੇ ਸਮੇਂ ਅਨੁਸਾਰ ਦੁਪਹਿਰ 2:30 ਵਜੇ (ਭਾਰਤੀ ਸਮੇਂ ਅਨੁਸਾਰ ਦੁਪਹਿਰ 12:00 ਵਜੇ) ਹੋਵੇਗਾ। ਅਜੇ ਇਸਨੂੰ ਓਪੋ ਦੀ ਅਧਿਕਾਰਤ ਵੈੱਬਸਾਈਟ, JD.com, Tmall ਅਤੇ ਦੂਜੀਆਂ ਈ-ਕਾਮਰਸ ਵੈੱਬਸਾਈਟਾਂ 'ਤੇ ਪ੍ਰੀ-ਆਰਡਰ ਲਈ ਉਪਲਬਧ ਕਰਵਾਇਆ ਗਿਆ ਹੈ। ਜਿਹੜੇ ਗਾਹਕ ਇਸ ਫ਼ੋਨ ਨੂੰ ਪ੍ਰੀ-ਬੁੱਕ ਕਰਨਗੇ, ਉਨ੍ਹਾਂ ਨੂੰ CNY 99 (ਲਗਪਗ 1,000 ਰੁਪਏ) ਦੀ ਇੱਕ ਸਾਲ ਦੀ ਫ੍ਰੀ ਐਕਸਟੈਂਡਡ ਵਾਰੰਟੀ ਮਿਲੇਗੀ।
ਟੀਜ਼ਰ ਤੋਂ ਪਤਾ ਲੱਗਦਾ ਹੈ ਕਿ Oppo A6s Pro 'ਚ ਪਿੱਛੇ ਵੱਲ ਇਕ ਡੂਅਲ ਕੈਮਰਾ ਯੂਨਿਟ ਹੋਵੇਗੀ। ਇਹ ਪੱਕਾ ਹੋ ਗਿਆ ਹੈ ਕਿ ਦੇਸ਼ ਵਿਚ ਇਸਨੂੰ ਨੀਲੇ ਤੇ ਸਿਲਵਰ ਕਲਰ ਆਪਸ਼ਨ 'ਚ ਪੇਸ਼ ਕੀਤਾ ਜਾਵੇਗਾ, ਸਿਲਵਰ ਵਾਲੇ ਮਾਡਲ ਦਾ ਡਿਜ਼ਾਈਨ ਡੁਅਲ-ਟੋਨ ਹੋਵੇਗਾ।
ਇਸ ਦੌਰਾਨ, ਓਪੋ ਨੇ ਪਿਛਲੇ ਮਹੀਨੇ ਕੁਝ ਚੋਣਵੇਂ ਬਾਜ਼ਾਰਾਂ 'ਚ Oppo A6s Pro ਨੂੰ ਲਾਂਚ ਕੀਤਾ ਸੀ, ਜਿਨ੍ਹਾਂ ਵਿੱਚ ਪਾਕਿਸਤਾਨ ਵੀ ਸ਼ਾਮਲ ਹੈ। ਪਾਕਿਸਤਾਨ 'ਚ ਇਹ ਫ਼ੋਨ ਐਕਲਿਪਸ ਬਲੂ ਤੇ ਲੁਮੀਨਾ ਫੋਰੈਸਟ ਕਲਰ ਆਪਸ਼ਨ 'ਚ ਉਪਲਬਧ ਹੈ ਅਤੇ ਇਸਦੇ ਸਿੰਗਲ 8GB RAM + 256GB ਸਟੋਰੇਜ ਮਾਡਲ ਦੀ ਕੀਮਤ PKR 99,999 (ਲਗਪਗ 33,000 ਰੁਪਏ) ਹੈ। Oppo A6s Pro ਦਾ ਚੀਨੀ ਵੇਰੀਐਂਟ ਵੀ ਸ਼ਾਇਦ ਇਨ੍ਹਾਂ ਹੀ ਕਲਰ ਆਪਸ਼ਨ ਅਤੇ ਸਪੈਸੀਫਿਕੇਸ਼ਨ ਦੇ ਨਾਲ ਪੇਸ਼ ਕੀਤਾ ਜਾਵੇਗਾ ਤੇ ਇਸਦੀ ਕੀਮਤ ਵੀ ਲਗਪਗ ਓਨੀ ਹੀ ਹੋ ਸਕਦੀ ਹੈ।
Oppo A6s Pro ਵਿੱਚ 6.57-ਇੰਚ ਦਾ Full-HD+ OLED ਪੈਨਲ ਹੈ ਜਿਸਦਾ ਰਿਫ੍ਰੈਸ਼ ਰੇਟ 120Hz ਅਤੇ ਪੀਕ ਬ੍ਰਾਈਟਨੈੱਸ 1,400 nits ਹੈ। ਇਸ ਵਿੱਚ MediaTek Helio G100 Max ਚਿਪਸੈੱਟ ਲੱਗਾ ਹੈ, ਜਿਸਦੇ ਨਾਲ 8GB RAM ਅਤੇ 256GB ਸਟੋਰੇਜ ਮਿਲਦੀ ਹੈ। ਇਸ ਹੈਂਡਸੈੱਟ 'ਚ ਧੂੜ ਅਤੇ ਪਾਣੀ ਤੋਂ ਬਚਾਅ ਲਈ IP69K-ਰੇਟਿਡ ਬੌਡੀ ਦਿੱਤੀ ਗਈ ਹੈ। ਇਸ 'ਚ ਪਿੱਛੇ ਵੱਲ ਡੁਅਲ ਕੈਮਰਾ ਸੈੱਟਅੱਪ ਹੈ ਜਿਸ ਵਿੱਚ 50-ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਅਤੇ 2-ਮੈਗਾਪਿਕਸਲ ਦਾ ਸੈਕੰਡਰੀ ਸ਼ੂਟਰ ਸ਼ਾਮਲ ਹੈ।
ਸੈਲਫੀ ਅਤੇ ਵੀਡੀਓ ਚੈਟ ਲਈ, Oppo A6s Pro 'ਚ 50-ਮੈਗਾਪਿਕਸਲ ਦਾ ਫਰੰਟ-ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਪ੍ਰਮਾਣਿਕਤਾ (Authentication) ਲਈ ਇਸ ਵਿਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ। ਇਸ ਹੈਂਡਸੈੱਟ 'ਚ 7,000mAh ਦੀ ਵੱਡੀ ਬੈਟਰੀ ਹੈ ਜੋ 80W SuperVOOC ਚਾਰਜਿੰਗ ਨੂੰ ਸਪੋਰਟ ਕਰਦੀ ਹੈ।