- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
BH ਨੰਬਰ ਪਲੇਟ ਸਾਰਿਆਂ ਨੂੰ ਨਹੀਂ ਮਿਲਦੀ, ਸਗੋਂ ਇਸ ਦੇ ਲਈ ਕੁਝ ਚੋਣਵੇਂ ਲੋਕ ਹੀ ਅਪਲਾਈ ਕਰ ਸਕਦੇ ਹਨ। ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ਮੁਲਾਜ਼ਮ ਇਸ ਲਈ ਬਿਨੈ ਕਰ ਸਕਦੇ ਹਨ। ਫ਼ੌਜ ਅਤੇ ਬੈਂਕ 'ਚ ਕੰਮ ਕਰਨ ਵਾਲੇ ਮੁਲਾਜ਼ਮ ਵੀ ਇਸ ਨੂੰ ਲੈ ਸਕਦੇ ਹਨ।

ਆਟੋ ਡੈਸਕ, ਨਵੀਂ ਦਿੱਲੀ: ਸੜਕਾਂ 'ਤੇ ਜਦੋਂ ਕੋਈ ਗੱਡੀ ਨਿਕਲਦੀ ਹੈ ਤਾਂ ਉਸ ਦੇ ਨੰਬਰ ਦੇ ਸ਼ੁਰੂਆਤੀ ਅੱਖਰਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਕਿਸ ਰਾਜ ਦੀ ਹੈ। ਜਿਵੇਂ DL ਦਾ ਮਤਲਬ ਦਿੱਲੀ ਤੇ UP ਦਾ ਮਤਲਬ ਉੱਤਰ ਪ੍ਰਦੇਸ਼। ਪਰ ਤੁਸੀਂ ਅਕਸਰ ਸੜਕਾਂ 'ਤੇ BH (Bharat Series) ਦੀ ਨੰਬਰ ਪਲੇਟ ਵੀ ਦੇਖੀ ਹੋਵੇਗੀ। ਆਓ ਜਾਣਦੇ ਹਾਂ ਕਿ ਕੀ ਹਨ ਇਸ ਦੇ ਫਾਇਦੇ ਤੇ ਲੈਣ ਦਾ ਤਰੀਕਾ।
BH ਨੰਬਰ ਪਲੇਟ ਸਾਰਿਆਂ ਨੂੰ ਨਹੀਂ ਮਿਲਦੀ, ਸਗੋਂ ਇਸ ਦੇ ਲਈ ਕੁਝ ਚੋਣਵੇਂ ਲੋਕ ਹੀ ਅਪਲਾਈ ਕਰ ਸਕਦੇ ਹਨ। ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ਮੁਲਾਜ਼ਮ ਇਸ ਲਈ ਬਿਨੈ ਕਰ ਸਕਦੇ ਹਨ। ਫ਼ੌਜ ਅਤੇ ਬੈਂਕ 'ਚ ਕੰਮ ਕਰਨ ਵਾਲੇ ਮੁਲਾਜ਼ਮ ਵੀ ਇਸ ਨੂੰ ਲੈ ਸਕਦੇ ਹਨ। ਪ੍ਰਸ਼ਾਸਨਿਕ ਸੇਵਾ ਨਾਲ ਜੁੜੇ ਅਧਿਕਾਰੀ ਵੀ ਇਸ ਲਈ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ, ਅਜਿਹੀਆਂ ਪ੍ਰਾਈਵੇਟ ਕੰਪਨੀਆਂ ਦੇ ਮੁਲਾਜ਼ਮ ਵੀ ਇਸ ਨੂੰ ਲੈ ਸਕਦੇ ਹਨ ਜਿਨ੍ਹਾਂ ਦੇ ਦਫ਼ਤਰ ਚਾਰ ਜਾਂ ਉਸ ਤੋਂ ਵੱਧ ਸੂਬਿਆਂ 'ਚ ਹੋਣ।
ਇਹ ਨੰਬਰ ਪਲੇਟ ਉਨ੍ਹਾਂ ਲੋਕਾਂ ਲਈ ਜ਼ਿਆਦਾ ਫਾਇਦੇਮੰਦ ਹੈ ਜਿਨ੍ਹਾਂ ਨੂੰ ਨੌਕਰੀ ਕਾਰਨ ਵਾਰ-ਵਾਰ ਇਕ ਤੋਂ ਦੂਜੇ ਸ਼ਹਿਰ ਜਾਣਾ ਪੈਂਦਾ ਹੈ। ਦੂਜੇ ਸੂਬੇ 'ਚ ਸ਼ਿਫਟ ਹੋਣ 'ਤੇ ਤੁਹਾਨੂੰ ਗੱਡੀ ਦੀ ਦੁਬਾਰਾ ਰਜਿਸਟ੍ਰੇਸ਼ਨ ਨਹੀਂ ਕਰਵਾਉਣੀ ਪੈਂਦੀ। BH ਨੰਬਰ ਪਲੇਟ ਪੂਰੇ ਭਾਰਤ 'ਚ ਵੈਲਿਡ ਹੁੰਦੀ ਹੈ, ਇਸ ਲਈ ਤੁਸੀਂ ਇਸ ਗੱਡੀ ਨੂੰ ਦੇਸ਼ ਵਿਚ ਕਿਤੇ ਵੀ ਲੈ ਕੇ ਜਾ ਸਕਦੇ ਹੋ। ਇਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹ ਸਹੂਲਤ ਆਮ ਜਨਤਾ ਲਈ ਉਪਲਬਧ ਨਹੀਂ ਹੈ। ਟ੍ਰਾਂਸਪੋਰਟ ਜਾਂ ਕਮਰਸ਼ੀਅਲ ਕੰਮ ਵਿੱਚ ਵਰਤੀਆਂ ਜਾਣ ਵਾਲੀਆਂ ਗੱਡੀਆਂ ਇਸ ਨੰਬਰ ਪਲੇਟ ਦੀ ਵਰਤੋਂ ਨਹੀਂ ਕਰ ਸਕਦੀਆਂ।
ਇਸ ਨੂੰ ਲੈਣ ਲਈ ਸਭ ਤੋਂ ਪਹਿਲਾਂ ਸੜਕ ਆਵਾਜਾਈ ਮੰਤਰਾਲੇ (MoRTH) ਦੇ Vahan ਪੋਰਟਲ 'ਤੇ ਲੌਗਇਨ ਕਰੋ। ਤੁਹਾਨੂੰ ਪੋਰਟਲ 'ਤੇ ਫਾਰਮ-20 ਭਰਨਾ ਹੋਵੇਗਾ ਤੇ ਜੋ ਲੋਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੇ ਹਨ ਉਨ੍ਹਾਂ ਨੂੰ ਫਾਰਮ-16 ਭਰਨਾ ਹੋਵੇਗਾ। ਬਿਨੈ-ਪੱਤਰ ਦੇ ਨਾਲ ਆਪਣੀ ਇੰਪਲਾਈ ਆਈਡੀ (Employee ID) ਅਤੇ ਵਰਕ ਸਰਟੀਫਿਕੇਟ ਵੀ ਜਮ੍ਹਾ ਕਰਨਾ ਹੋਵੇਗਾ। ਇੰਨਾ ਹੋਣ ਤੋਂ ਬਾਅਦ ਸਰਕਾਰੀ ਅਧਿਕਾਰੀ ਤੁਹਾਡੀ ਯੋਗਤਾ ਦੀ ਜਾਂਚ ਕਰਨਗੇ।
ਜਾਂਚ ਤੋਂ ਬਾਅਦ ਤੁਹਾਨੂੰ ਨੰਬਰ ਦੀ ਕੈਟੇਗਰੀ 'ਚੋਂ BH ਵਿਕਲਪ ਨੂੰ ਚੁਣਨਾ ਹੋਵੇਗਾ। RTO ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਤੁਹਾਨੂੰ ਫੀਸ ਜਮ੍ਹਾ ਕਰਨੀ ਹੋਵੇਗੀ। ਫੀਸ ਭਰਨ ਤੋਂ ਬਾਅਦ ਤੁਹਾਡੀ ਗੱਡੀ ਲਈ BH ਨੰਬਰ ਸੀਰੀਜ਼ ਮਿਲ ਜਾਵੇਗੀ।