ਕੰਪਨੀ ਨੇ ਆਪਣੇ ਹਾਲੀਆ ਲਾਂਚ ਈਵੈਂਟ 'ਚ Magnetic Ice Cooling Clip ਪੇਸ਼ ਕੀਤਾ ਹੈ, ਜਿਸ ਨੂੰ ਦੁਨੀਆ ਦਾ ਸਭ ਤੋਂ ਪਤਲਾ ਮੈਗਨੈਟਿਕ ਸਮਾਰਟਫੋਨ ਕੂਲਰ ਦੱਸਿਆ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿ ਇਹ ਕੂਲਰ ਕਿਉਂ ਹੈ ਇੰਨਾ ਖ਼ਾਸ...

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਸਮਾਰਟਫੋਨ ਅੱਜ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ। ਇਸ ਡਿਵਾਈਸ ਨੇ ਸਾਡੇ ਕਈ ਕੰਮ ਆਸਾਨ ਕਰ ਦਿੱਤੇ ਹਨ, ਪਰ ਅੱਜ ਵੀ ਇਹ ਡਿਵਾਈਸ ਜ਼ਿਆਦਾ ਵਰਤੋਂ ਦੌਰਾਨ ਗਰਮ (Heat) ਹੋ ਜਾਂਦਾ ਹੈ। ਖ਼ਾਸਕਰ ਗੇਮਿੰਗ, ਵੀਡੀਓ ਰਿਕਾਰਡਿੰਗ ਅਤੇ ਵੀਡੀਓ ਐਕਸਪੋਰਟ ਕਰਦੇ ਸਮੇਂ ਫੋਨ ਦਾ ਗਰਮ ਹੋਣਾ ਲਗਪਗ ਤੈਅ ਹੁੰਦਾ ਹੈ।
ਹੁਣ ਇਸੇ ਸਮੱਸਿਆ ਨੂੰ ਹੱਲ ਕਰਨ ਲਈ OnePlus ਨੇ ਇੱਕ ਨਵੀਂ ਅਕਸੈਸਰੀ ਲਾਂਚ ਕੀਤੀ ਹੈ। ਕੰਪਨੀ ਨੇ ਆਪਣੇ ਹਾਲੀਆ ਲਾਂਚ ਈਵੈਂਟ ਵਿੱਚ Magnetic Ice Cooling Clip ਪੇਸ਼ ਕੀਤਾ ਹੈ, ਜਿਸ ਨੂੰ ਦੁਨੀਆ ਦਾ ਸਭ ਤੋਂ ਪਤਲਾ ਮੈਗਨੈਟਿਕ ਸਮਾਰਟਫੋਨ ਕੂਲਰ ਦੱਸਿਆ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿ ਇਹ ਕੂਲਰ ਕਿਉਂ ਹੈ ਇੰਨਾ ਖ਼ਾਸ...
ਖ਼ਾਸ ਗੱਲ ਇਹ ਹੈ ਕਿ OnePlus ਦਾ ਇਹ ਕੂਲਰ ਬੇਹੱਦ ਕੌਮਪੈਕਟ ਅਤੇ ਹਲਕੇ ਡਿਜ਼ਾਈਨ ਦੇ ਨਾਲ ਆਉਂਦਾ ਹੈ। ਇਸ ਦੀ ਮੋਟਾਈ ਸਿਰਫ਼ 9.8mm ਹੈ ਅਤੇ ਵਜ਼ਨ ਸਿਰਫ਼ 68 ਗ੍ਰਾਮ ਹੈ, ਜਿਸ ਕਾਰਨ ਤੁਸੀਂ ਇਸ ਨੂੰ ਆਸਾਨੀ ਨਾਲ ਕਿਤੇ ਵੀ ਆਪਣੇ ਨਾਲ ਲੈ ਕੇ ਜਾ ਸਕਦੇ ਹੋ। ਇਸ ਦਾ ਸਾਈਜ਼ ਸਿਰਫ਼ 87.6 x 62 x 9.8mm ਹੈ, ਜਦਕਿ ਕੁਝ ਹਿੱਸਿਆਂ ਵਿੱਚ ਮੋਟਾਈ 11.9mm ਤਕ ਜਾਂਦੀ ਹੈ।
ਦਰਅਸਲ, ਵਨਪਲੱਸ ਦੇ ਇਸ ਐਡਵਾਂਸ ਕੂਲਰ 'ਚ Thermoelectric Cooling (TEC) ਮੋਡੀਊਲ ਦੇਖਣ ਨੂੰ ਮਿਲ ਰਿਹਾ ਹੈ ਜੋ ਫੋਨ ਨੂੰ ਤੇਜ਼ੀ ਨਾਲ ਠੰਡਾ ਕਰਨ 'ਚ ਮਦਦ ਕਰਦਾ ਹੈ। ਇੰਨਾ ਹੀ ਨਹੀਂ, ਇਸ ਵਿਚ ਕਰਵਡ ਏਅਰ ਡਕਟ ਅਤੇ ਘੱਟ ਸ਼ੋਰ ਵਾਲਾ (Low-noise) ਸੈਂਟਰੀਫਿਊਗਲ ਫੈਨ ਵੀ ਦਿੱਤਾ ਗਿਆ ਹੈ।
ਇਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਠੰਡੀ ਹਵਾ ਉੱਪਰੋਂ ਆਉਂਦੀ ਹੈ ਅਤੇ ਗਰਮ ਹਵਾ ਸਾਈਡਾਂ ਤੋਂ ਬਾਹਰ ਨਿਕਲ ਜਾਂਦੀ ਹੈ, ਜਿਸ ਨਾਲ ਲੰਬੇ ਸਮੇਂ ਤੱਕ ਵਰਤੋਂ ਕਰਨ 'ਤੇ ਵੀ ਹੱਥਾਂ ਨੂੰ ਗਰਮੀ ਮਹਿਸੂਸ ਨਹੀਂ ਹੁੰਦੀ।
ਇਸ ਕੂਲਰ ਵਿੱਚ ਦੋ ਮੋਡ ਮਿਲਦੇ ਹਨ:
Silent Mode: ਇਹ ਘੱਟ ਆਵਾਜ਼ (22dB) ਦੇ ਨਾਲ ਸਟ੍ਰੀਮਿੰਗ ਅਤੇ ਫੋਟੋਗ੍ਰਾਫੀ ਲਈ ਸਭ ਤੋਂ ਵਧੀਆ ਹੈ।
Performance Mode: ਇਹ ਜ਼ਿਆਦਾ ਕੂਲਿੰਗ (36dB) ਦੇ ਨਾਲ ਗੇਮਿੰਗ ਅਤੇ ਭਾਰੀ ਕੰਮਾਂ ਦੌਰਾਨ ਤੁਹਾਡੀ ਕਾਫ਼ੀ ਮਦਦ ਕਰ ਸਕਦਾ ਹੈ।
OnePlus ਦੇ ਇਸ ਮੈਗਨੈਟਿਕ ਆਈਸ ਕੂਲਿੰਗ ਕਲਿੱਪ ਦੀ ਕੀਮਤ 179 ਯੁਆਨ ਯਾਨੀ ਭਾਰਤੀ ਰੁਪਏ ਵਿੱਚ ਕਰੀਬ 2,438 ਰੁਪਏ ਰੱਖੀ ਗਈ ਹੈ। ਇਹ ਡਿਵਾਈਸ Android ਅਤੇ iPhone ਦੋਵਾਂ ਦੇ ਨਾਲ ਕੰਮ ਕਰਦਾ ਹੈ।