ਕੱਲ੍ਹ ਰਸਮੀ ਤੌਰ 'ਤੇ ਨਵੀਂ ਐਮਪੀਵੀ ਵਜੋਂ Nissan Gravite ਨੂੰ ਲਾਂਚ ਕੀਤਾ ਜਾਵੇਗਾ। ਇਸ ਐਮਪੀਵੀ 'ਚ ਕਿਸ ਤਰ੍ਹਾਂ ਦੀ ਖਾਸੀਅਤ ਨੂੰ ਦਿੱਤਾ ਜਾ ਸਕਤਾ ਹੈ। ਕਿੰਨਾ ਦਮਦਾਰ ਇੰਜਣ ਮਿਲ ਸਕਦਾ ਹੈ। ਕਿਸ ਕੀਮਤ 'ਤੇ ਇਸ ਨੂੰ ਲਾਂਚ ਕੀਤਾ ਜਾ ਸਕਦਾ ਹੈ।

ਆਟੋ ਡੈਸਕ, ਨਵੀਂ ਦਿੱਲੀ : ਭਾਰਤ 'ਚ ਨਿਸਾਨ ਵੱਲੋਂ ਐਸਯੂਵੀ (SUV) ਸੈਗਮੈਂਟ 'ਚ ਵਾਹਨਾਂ ਦੀ ਵਿਕਰੀ ਕੀਤੀ ਜਾਂਦੀ ਹੈ ਪਰ ਹੁਣ ਕੰਪਨੀ ਆਪਣੇ ਪੋਰਟਫੋਲੀਓ ਨੂੰ ਵਧਾਉਣ ਦੀ ਤਿਆਰੀ ਕਰ ਰਹੀ ਹੈ। ਕੱਲ੍ਹ ਰਸਮੀ ਤੌਰ 'ਤੇ ਨਵੀਂ ਐਮਪੀਵੀ ਵਜੋਂ 'ਨਿਸਾਨ ਗ੍ਰੇਵਾਈਟ' (Nissan Gravite) ਨੂੰ ਲਾਂਚ ਕੀਤਾ ਜਾਵੇਗਾ। ਇਸ ਐਮਪੀਵੀ 'ਚ ਕਿਸ ਤਰ੍ਹਾਂ ਦੀ ਖਾਸੀਅਤ ਨੂੰ ਦਿੱਤਾ ਜਾ ਸਕਤਾ ਹੈ। ਕਿੰਨਾ ਦਮਦਾਰ ਇੰਜਣ ਮਿਲ ਸਕਦਾ ਹੈ। ਕਿਸ ਕੀਮਤ 'ਤੇ ਇਸ ਨੂੰ ਲਾਂਚ ਕੀਤਾ ਜਾ ਸਕਦਾ ਹੈ। ਅਸੀਂ ਤੁਹਾਨੂੰ ਇਸ ਖਬਰ 'ਚ ਦੱਸ ਰਹੇ ਹਾਂ...
ਨਿਸਾਨ ਵੱਲੋਂ ਭਾਰਤ ਵਿੱਚ ਇਸ ਹਫ਼ਤੇ ਨਵੀਂ ਐਮਪੀਵੀ (MPV) ਵਜੋਂ 'ਨਿਸਾਨ ਗ੍ਰੇਵਾਈਟ' ਨੂੰ ਲਾਂਚ ਕਰ ਦਿੱਤਾ ਜਾਵੇਗਾ। ਨਿਰਮਾਤਾ ਵੱਲੋਂ ਭਾਰਤ ਵਿੱਚ ਪੇਸ਼ ਕੀਤੀ ਜਾਣ ਵਾਲੀ ਇਹ ਪਹਿਲੀ ਐਮਪੀਵੀ ਹੋਵੇਗੀ।
ਕੰਪਨੀ ਵੱਲੋਂ ਇਸ ਐਮਪੀਵੀ ਦੇ ਡਿਜ਼ਾਈਨ ਬਾਰੇ ਥੋੜ੍ਹੀ ਜਾਣਕਾਰੀ ਦਸੰਬਰ 2025 ਵਿੱਚ ਹੀ ਦਿੱਤੀ ਗਈ ਸੀ, ਪਰ ਇਹ ਨਹੀਂ ਦੱਸਿਆ ਗਿਆ ਸੀ ਕਿ ਇਸ ਵਿਚ ਕਿਸ ਤਰ੍ਹਾਂ ਦੇ ਫੀਚਰਜ਼ ਤੇ ਇੰਜਣ ਦੇ ਵਿਕਲਪ ਦਿੱਤੇ ਜਾਣਗੇ। ਇਸ ਐਮਪੀਵੀ ਨੂੰ CMF-A+ ਪਲੇਟਫਾਰਮ 'ਤੇ ਹੀ ਬਣਾਇਆ ਗਿਆ ਹੈ, ਜਿਸ ਕਾਰਨ ਇਹ ਚਾਰ ਮੀਟਰ ਤੋਂ ਘੱਟ ਵਾਲੇ ਸੈਗਮੈਂਟ ਵਿੱਚ ਪੇਸ਼ ਕੀਤੀ ਜਾਵੇਗੀ।
ਨਿਸਾਨ ਵੱਲੋਂ ਗ੍ਰੇਵਾਈਟ ਐਮਪੀਵੀ (MPV) 'ਚ ਨਵੇਂ LED DRLs, ਵੱਖਰੇ ਬੰਪਰ, ਨਵਾਂ ਵ੍ਹੀਲ ਡਿਜ਼ਾਈਨ, ਨਵੇਂ ਰੰਗਾਂ ਦੇ ਵਿਕਲਪ ਅਤੇ ਇੱਕ ਵੱਡੀ ਫਰੰਟ ਗ੍ਰਿਲ ਦਿੱਤੀ ਜਾ ਸਕਦੀ ਹੈ।
ਕੰਪਨੀ ਵੱਲੋਂ ਇਸ ਐਮਪੀਵੀ 'ਚ ਕਈ ਸ਼ਾਨਦਾਰ ਫੀਚਰਜ਼ ਪੇਸ਼ ਕੀਤੇ ਜਾ ਸਕਦੇ ਹਨ। ਇਸ ਵਿੱਚ 8-ਇੰਚ ਦੀ ਟੱਚਸਕ੍ਰੀਨ, ਡਿਜੀਟਲ ਡਰਾਈਵਰ ਡਿਸਪਲੇਅ, ਵਾਇਰਲੈੱਸ ਐਪਲ ਕਾਰਪਲੇਅ (Apple CarPlay) ਅਤੇ ਐਂਡਰਾਇਡ ਆਟੋ (Android Auto), ਪੁਸ਼-ਬਟਨ ਸਟਾਰਟ/ਸਟੌਪ, ਰੇਨ-ਸੈਂਸਿੰਗ ਵਾਈਪਰਸ, ਵਾਇਰਲੈੱਸ ਚਾਰਜਿੰਗ ਪੈਡ ਅਤੇ ਕੂਲਡ ਗਲੋਵਬਾਕਸ ਵਰਗੇ ਫੀਚਰਸ ਮਿਲ ਸਕਦੇ ਹਨ।
ਨਿਸਾਨ ਗ੍ਰੇਵਾਈਟ ਵਿੱਚ 1.0 ਲੀਟਰ ਦਾ ਟਰਬੋ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ। ਇਹੀ ਇੰਜਣ ਰੇਨੋ ਵੱਲੋਂ ਆਪਣੀ 'ਟ੍ਰਾਈਬਰ' ਵਿੱਚ ਵੀ ਵਰਤਿਆ ਜਾਂਦਾ ਹੈ। ਇਸ ਇੰਜਣ ਨਾਲ ਐਮਪੀਵੀ ਨੂੰ 72 ਹਾਰਸ ਪਾਵਰ ਅਤੇ 96 ਨਿਊਟਨ ਮੀਟਰ ਦਾ ਟਾਰਕ ਮਿਲ ਸਕਦਾ ਹੈ। ਇਸ ਦੇ ਨਾਲ ਹੀ ਗੱਡੀ ਵਿੱਚ 5-ਸਪੀਡ ਮੈਨੂਅਲ ਅਤੇ 5-ਸਪੀਡ ਏਐਮਟੀ (AMT) ਟ੍ਰਾਂਸਮਿਸ਼ਨ ਦੇ ਵਿਕਲਪ ਵੀ ਦਿੱਤੇ ਜਾ ਸਕਦੇ ਹਨ।
ਨਿਸਾਨ ਵੱਲੋਂ ਗ੍ਰੇਵਾਈਟ ਐਮਪੀਵੀ ਨੂੰ ਭਾਰਤ ਵਿੱਚ ਰਸਮੀ ਤੌਰ 'ਤੇ 21 ਜਨਵਰੀ 2026 ਨੂੰ ਲਾਂਚ ਕੀਤਾ ਜਾਵੇਗਾ। ਲਾਂਚ ਦੇ ਸਮੇਂ ਹੀ ਇਸ ਦੀ ਕੀਮਤ ਦਾ ਖੁਲਾਸਾ ਕੀਤਾ ਜਾਵੇਗਾ, ਪਰ ਉਮੀਦ ਹੈ ਕਿ ਇਸ ਨੂੰ 6 ਲੱਖ ਰੁਪਏ ਦੇ ਆਸ-ਪਾਸ ਦੀ ਐਕਸ-ਸ਼ੋਅਰੂਮ ਕੀਮਤ 'ਤੇ ਲਾਂਚ ਕੀਤਾ ਜਾ ਸਕਦਾ ਹੈ।
ਇਸ ਨੂੰ ਬਜਟ ਐਮਪੀਵੀ ਸੈਗਮੈਂਟ ਵਿੱਚ ਉਤਾਰਿਆ ਜਾਵੇਗਾ। ਇਸ ਸੈਗਮੈਂਟ ਵਿੱਚ ਇਸ ਦਾ ਸਿੱਧਾ ਮੁਕਾਬਲਾ Renault Triber ਅਤੇ Maruti Ertiga ਵਰਗੀਆਂ ਗੱਡੀਆਂ ਨਾਲ ਹੋਵੇਗਾ।