NHAI ਦੀ ਤਿਆਰੀ : 1 ਅਪ੍ਰੈਲ ਤੋਂ ਨੈਸ਼ਨਲ ਹਾਈਵੇਅ ਤੇ ਐਕਸਪ੍ਰੈਸਵੇਅ 'ਤੇ ਸਫ਼ਰ ਹੋਵੇਗਾ ਮਹਿੰਗਾ, 5-10% ਵਧ ਜਾਵੇਗਾ ਟੈਕਸ
NHAI ਵੱਲੋਂ ਟੋਲ ਟੈਕਸ 'ਚ ਵਾਧਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵੇਂ ਵਿੱਤੀ ਸਾਲ ਦੇ ਸ਼ੁਰੂ ਹੋਣ ਤੋਂ ਬਾਅਦ ਟੈਕਸ 'ਚ ਕਿੰਨਾ ਵਾਧਾ ਹੋਵੇਗਾ, ਅਸੀਂ ਤੁਹਾਨੂੰ ਇਸ ਖ਼ਬਰ 'ਚ ਦੱਸ ਰਹੇ ਹਾਂ।
Publish Date: Sun, 29 Mar 2026 01:12 PM (IST)
Updated Date: Sun, 29 Mar 2026 01:18 PM (IST)
ਆਟੋ ਡੈਸਕ, ਨਵੀਂ ਦਿੱਲੀ : ਭਾਰਤ 'ਚ 1 ਅਪ੍ਰੈਲ 2026 ਤੋਂ ਨੈਸ਼ਨਲ ਹਾਈਵੇਅ ਅਤੇ ਐਕਸਪ੍ਰੈਸਵੇਅ 'ਤੇ ਸਫ਼ਰ ਕਰਨਾ ਮਹਿੰਗਾ ਹੋਣ ਜਾ ਰਿਹਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਵੱਲੋਂ ਟੋਲ ਟੈਕਸ 'ਚ ਵਾਧਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵੇਂ ਵਿੱਤੀ ਸਾਲ ਦੇ ਸ਼ੁਰੂ ਹੋਣ ਤੋਂ ਬਾਅਦ ਟੈਕਸ 'ਚ ਕਿੰਨਾ ਵਾਧਾ ਹੋਵੇਗਾ, ਅਸੀਂ ਤੁਹਾਨੂੰ ਇਸ ਖ਼ਬਰ 'ਚ ਦੱਸ ਰਹੇ ਹਾਂ।
ਜਾਣਕਾਰੀ ਅਨੁਸਾਰ ਦਿੱਲੀ ਤੋਂ ਮੇਰਠ ਆਉਣਾ-ਜਾਣਾ 1 ਅਪ੍ਰੈਲ 2026 ਤੋਂ ਮਹਿੰਗਾ ਹੋ ਸਕਦਾ ਹੈ। NHAI ਵੱਲੋਂ ਦਿੱਲੀ-ਮੇਰਠ ਐਕਸਪ੍ਰੈਸਵੇਅ 'ਤੇ ਟੋਲ ਟੈਕਸ 'ਚ ਕਰੀਬ ਪੰਜ ਫੀਸਦੀ ਤਕ ਦਾ ਵਾਧਾ ਕੀਤਾ ਜਾ ਸਕਦਾ ਹੈ।
ਕਿੰਨਾ ਹੋਵੇਗਾ ਵਾਧਾ?
ਰਿਪੋਰਟਾਂ ਮੁਤਾਬਕ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਟੋਲ ਟੈਕਸ 'ਚ ਘੱਟੋ-ਘੱਟ 5 ਫੀਸਦੀ ਦਾ ਵਾਧਾ ਕੀਤਾ ਜਾ ਸਕਦਾ ਹੈ। ਇਹ ਵਾਧਾ 5 ਤੋਂ 10 ਫੀਸਦੀ ਤਕ ਹੋਣ ਦੀ ਸੰਭਾਵਨਾ ਹੈ।
ਦਿੱਲੀ-ਮੇਰਠ ਐਕਸਪ੍ਰੈਸਵੇਅ 'ਤੇ ਸਫ਼ਰ ਮਹਿੰਗਾ
ਦਿੱਲੀ ਅਤੇ ਮੇਰਠ ਵਿਚਕਾਰ ਐਕਸਪ੍ਰੈਸਵੇਅ 'ਤੇ ਸਫ਼ਰ ਕਰਨਾ ਹੁਣ ਮਹਿੰਗਾ ਹੋਣ ਜਾ ਰਿਹਾ ਹੈ। 1 ਅਪ੍ਰੈਲ 2026 ਤੋਂ ਦਿੱਲੀ-ਮੇਰਠ ਐਕਸਪ੍ਰੈਸਵੇਅ 'ਤੇ ਲੱਗਣ ਵਾਲੇ ਟੋਲ ਟੈਕਸ 'ਚ ਵਾਧਾ ਹੋਵੇਗਾ ਜਿਸ ਨਾਲ ਸਫ਼ਰ 5 ਫੀਸਦੀ ਤਕ ਮਹਿੰਗਾ ਹੋ ਸਕਦਾ ਹੈ।
ਬੈਂਗਲੁਰੂ-ਮੈਸੂਰ ਹਾਈਵੇਅ 'ਤੇ ਵੀ ਹੋਵੇਗਾ ਵਾਧਾ
ਦਿੱਲੀ ਤੇ ਮੇਰਠ ਦੇ ਨਾਲ-ਨਾਲ ਦੇਸ਼ ਦੇ ਕਈ ਹੋਰ ਸ਼ਾਹ ਮਾਰਗਾਂ 'ਤੇ ਵੀ ਟੈਕਸ ਵਧਾਇਆ ਜਾਵੇਗਾ। ਇਸ ਵਿਚ ਬੈਂਗਲੁਰੂ ਤੋਂ ਮੈਸੂਰ ਹਾਈਵੇਅ ਵੀ ਸ਼ਾਮਲ ਹੈ। ਬੈਂਗਲੁਰੂ 'ਚ ਏਅਰਪੋਰਟ ਰੋਡ, ਤਾਮਿਲਨਾਡੂ ਈਸਟ ਕੋਸਟ ਰੋਡ ਤੇ ਮਦੁਰੈ ਰਿੰਗ ਰੋਡ 'ਤੇ ਵੀ ਸਫ਼ਰ ਮਹਿੰਗਾ ਹੋ ਜਾਵੇਗਾ।
ਦਿੱਲੀ-ਮੁੰਬਈ 'ਤੇ ਵੀ ਸਫ਼ਰ ਮਹਿੰਗਾ
ਜਾਣਕਾਰੀ ਅਨੁਸਾਰ ਦਿੱਲੀ ਤੋਂ ਮੁੰਬਈ ਲਈ ਬਣਾਏ ਗਏ ਐਕਸਪ੍ਰੈਸਵੇਅ 'ਤੇ ਵੀ ਸਫ਼ਰ ਮਹਿੰਗਾ ਹੋਵੇਗਾ। ਇੱਥੋਂ ਦੇ ਸਭ ਤੋਂ ਵਿਅਸਤ ਟੋਲ ਪਲਾਜ਼ਾ 'ਭਰਥਨਾ' 'ਤੇ ਵੀ ਕੀਮਤਾਂ 'ਚ ਵਾਧਾ ਕੀਤਾ ਜਾਵੇਗਾ।