ਟੈਕ ਡੈਸਕ ਨਵੀਂ ਦਿੱਲੀ : ਹਰਮਨਪਿਆਰੇ ਵੀਡਿਓ ਪਲੇਟਫਾਰਮ ਨੈੱਟਫਲਿਕਸ ਯੂਜਰਸ ਲਈ ਮਾੜੀ ਖ਼ਬਰ ਹੈ। ਕੰਪਨੀ ਨੇ ਇਕ ਦਸੰਬਰ ਤੋਂ ਕਈ ਡਿਵਾਇਸਾਂ 'ਤੇ ਆਪਣੇ ਸਪੋਰਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਨਤੀਜਨ ਕਈ ਡਿਵਾਇਸਾਂ 'ਤੇ ਇਸ ਹਰਮਨਪਿਆਰੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਨੂੰ ਅਕਸੇਸ ਨਹੀਂ ਕੀਤਾ ਜਾ ਸਕੇਗਾ। ਨੈੱਟਫਲੀਕਿਸ ਦਾ ਐਲਾਨ ਹੈ ਕਿ ਇਕ ਦਸੰਬਰ ਤੋਂ ਸੈਮਸੰਗ ਸਮਾਰਟ ਟੀਵੀ ਅਤੇ ਰੋਕੂ ਮੀਡੀਆ ਪਲੇਅਰਸ 'ਤੇ ਯੂਜਰਜ ਇਸ ਵੀਡੀਓ ਸਟ੍ਰੀਮਿੰਗ ਓਟੀਟੀ ਪਲੇਟਫਾਰਮ ਦਾ ਅਕਸੇਸ ਨਹੀਂ ਕਰ ਸਕਣਗੇ।

Netflix ਨੇ ਕਿਹਾ ਕਿ ਇਨ੍ਹਾਂ ਡਿਵਾਇਸਾਂ 'ਤੇ ਟੈਕਨੀਕਲ ਲਿਮਿਟੇਸ਼ਨਸ ਦੀ ਵਜ੍ਹਾ ਨਾਲ ਇਸ ਓਟੀਟੀ ਪਲੇਟਫਾਰਮ ਨੂੰ ਅਕਸੇਸ ਨਹੀਂ ਕੀਤਾ ਜਾ ਸਕੇਗਾ। ਇਸ ਲਈ ਯੂਜਰਸ ਨੂੰ ਆਪਣੀਆਂ ਡਿਵਾਇਸਾਂ ਅਪਗ੍ਰੇਡ ਕਰਨੀਆਂ ਹੋਣਗੀਆਂ।

ਇਨ੍ਹਾਂ ਡਿਵਾਇਸਾਂ 'ਤੇ ਨਹੀਂ ਚਲੇਗਾ Netflix

ਸੈਮਸੰਗ ਨੇ ਆਪਣੇ ਅਧਿਕਾਰਕ ਫੋਰਮ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ 2010 ਅਤੇ 2011 ਦੇ ਸਮਾਰਟ ਟੀਵੀ ਮਾਡਲਸ ਜਿਨ੍ਹਾਂ ਵਿਚ ਸਕਰੀਨ ਸਾਈਜ਼ ਅਤੇ ਮਾਡਲ ਨੰਬਰ ਦੇ ਬਾਅਦ ਸੀ ਜਾਂ ਡੀ ਅੱਖਰ ਦਿੱਤਾ ਗਿਆ ਹੈ ਉਨ੍ਹਾਂ 'ਤੇ Netflix ਕੰਮ ਨਹੀਂ ਕਰੇਗਾ।

ਰੋਕੂ ਮੀਡੀਆ ਪਲੇਅਰ ਦੀ ਗੱਲ ਕਰੀਏ ਤਾਂ Roku XR, X4, S4, 2100X, 2050X ਅਤੇ 2000C ਮੀਡੀਆ ਪਲੇਅਰਸ 'ਤੇ 1 ਦਸੰਬਰ ਤੋਂ Netflix ਨਹੀਂ ਚਲੇਗਾ। ਇਨ੍ਹਾਂ ਮੀਡੀਆ ਪਲੇਅਰਸ 'ਤੇ ਟੈਕਨੀਕਲ ਕੰਪਾਟੀਬਿਲਿਟੀ ਕਾਰਨ Netflix ਅਕਸੇਸ ਨਹੀਂ ਕੀਤਾ ਜਾ ਸਕੇਗਾ। ਹੁਣ ਜੇ ਤੁਸੀਂ ਇਨ੍ਹਾਂ ਡਿਵਾਇਸਾਂ 'ਤੇ Netflix ਚਲਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਡਿਵਾਇਸਾਂ ਨੂੰ ਅਪਗ੍ਰੇਡ ਕਰ ਲਓ।

Posted By: Susheel Khanna