ਅਜਿਹਾ ਯੰਤਰ ਜੋ ਕੁਝ ਹੀ ਮਿੰਟਾਂ ਵਿੱਚ ਕਈ ਕੰਮ ਆਸਾਨ ਕਰ ਦਿੰਦਾ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਦਾ ਪਹਿਲਾ ਮੋਬਾਈਲ ਫੋਨ ਕਿਹੜਾ ਸੀ, ਕਦੋਂ ਅਤੇ ਕਿਸਨੇ ਬਣਾਇਆ, ਕਿਸ ਕੰਪਨੀ ਨੇ ਇਸਨੂੰ ਲਾਂਚ ਕੀਤਾ, ਇਸਦੀ ਕੀਮਤ ਕਿੰਨੀ ਸੀ ਅਤੇ ਇਸਦੀ ਬੈਟਰੀ ਬੈਕਅੱਪ ਸੀ। ਅੱਜ ਦੇ ਲੇਖ ਵਿੱਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਜਾ ਰਹੇ ਹਾਂ...

First Mobile in World: ਇਨਸਾਨੀ ਇਤਿਹਾਸ 'ਚ ਫੋਨ ਦੀ ਕਾਢ ਆਪਣੇ ਆਪ ਵਿਚ ਹੀ ਇਕ ਵੱਡੀ ਕ੍ਰਾਂਤੀ ਸੀ। ਉਸ ਦੇ ਲਗਪਗ ਸੌ ਸਾਲ ਬਾਅਦ ਮੋਬਾਈਲ ਪੋਨ ਸਾਡੀ ਜ਼ਿੰਦਗੀ 'ਚ ਆਇਆ ਤੇ ਉਸ ਦੇ ਆਉਂਦੀ ਜਿਵੇਂ ਸਭ ਕੁਝ ਬਦਲ ਗਿਆ। ਇਕ ਇੱਟ ਵਰਗੇ ਵੱਡੇ ਪੱਥਰ ਵਾਲੇ ਫੋਨ ਤੋਂ ਲੈ ਕੇ ਅੱਜ ਇਕ ਹਥੇਲੀ ਜਿੰਨਾ ਅਤਿ ਆਧੁਨਿਕ ਕੰਪਿਊਟਰ ਸਾਡੀ ਜੇਬ੍ਹ 'ਚ ਪਿਆ ਹੋਇਆ ਹੈ।
ਮੋਬਾਈਲ ਨੇ ਵੱਡੇ ਬਦਲਾਅ ਦੇ ਨਾਲ ਆਪਣਾ ਸਫਰ ਤੈਅ ਕੀਤਾ ਹੈ। ਅੱਜ ਇਹ ਸਾਡੀ ਰੋਜ਼ਾਨਾ ਦੀ ਰੁਟੀਨ ਦਾ ਅਹਿਮ ਹਿੱਸਾ ਬਣ ਗਿਆ ਹੈ। ਇਸ ਤੋਂ ਬਿਨਾਂ ਦਿਨ ਦੇ ਕਈ ਕੰਮ ਠੱਪ ਹੋ ਜਾਂਦੇ ਹਨ। ਮੋਬਾਈਲ ਫੋਨ ਤੋਂ ਹੁਣ ਇਹ ਸਮਾਰਟਫੋਨ ਬਣ ਗਿਆ ਹੈ। ਇੱਕ ਅਜਿਹਾ ਯੰਤਰ ਜੋ ਕੁਝ ਹੀ ਮਿੰਟਾਂ ਵਿੱਚ ਕਈ ਕੰਮ ਆਸਾਨ ਕਰ ਦਿੰਦਾ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਦਾ ਪਹਿਲਾ ਮੋਬਾਈਲ ਫੋਨ ਕਿਹੜਾ ਸੀ, ਕਦੋਂ ਅਤੇ ਕਿਸਨੇ ਬਣਾਇਆ, ਕਿਸ ਕੰਪਨੀ ਨੇ ਇਸਨੂੰ ਲਾਂਚ ਕੀਤਾ, ਇਸਦੀ ਕੀਮਤ ਕਿੰਨੀ ਸੀ ਅਤੇ ਇਸਦੀ ਬੈਟਰੀ ਬੈਕਅੱਪ ਸੀ। ਅੱਜ ਦੇ ਲੇਖ ਵਿੱਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਜਾ ਰਹੇ ਹਾਂ...
ਦੁਨੀਆ ਦਾ ਪਹਿਲਾ ਮੋਬਾਈਲ ਫੋਨ
ਉਤਪਾਦਨ ਇੰਜੀਨੀਅਰ: ਮਾਰਟਿਨ ਕੂਪਰ
ਮਿਤੀ: 3 ਅਪ੍ਰੈਲ 1973
ਕੰਪਨੀ: ਮੋਟੋਰੋਲਾ
3 ਅਪ੍ਰੈਲ 1973 ਨੂੰ ਮੋਬਾਈਲ ਫ਼ੋਨ ਦਾ ਬਰਥਡੇ ਕਿਹਾ ਜਾਂਦਾ ਹੈ। ਇਸ ਤਰੀਕ ਨੂੰ ਪਹਿਲੀ ਵਾਰ ਮੋਬਾਈਲ ਫ਼ੋਨ ਦੀ ਵਰਤੋਂ ਕੀਤੀ ਗਈ ਸੀ। ਇਹ ਮੋਬਾਈਲ ਫੋਨ ਅਮਰੀਕੀ ਇੰਜੀਨੀਅਰ ਮਾਰਟਿਨ ਕੂਪਰ ਨੇ ਬਣਾਇਆ ਸੀ। ਜੇਕਰ ਸਾਡੀ ਅੱਜ ਦੀ ਭਾਸ਼ਾ ਵਿੱਚ ਕਿਹਾ ਜਾਵੇ ਤਾਂ 3 ਅਪ੍ਰੈਲ 1973 ਨੂੰ ਦੁਨੀਆ ਦਾ ਪਹਿਲਾ ਮੋਬਾਈਲ ਲਾਂਚ ਹੋਇਆ ਸੀ। ਜੇਕਰ ਕੰਪਨੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੋਬਾਈਲ ਬਣਾਉਣ ਵਾਲੀ ਕੰਪਨੀ ਦਾ ਨਾਂ ਮੋਟੋਰੋਲਾ ਹੈ।
ਪਹਿਲਾ ਮੋਬਾਈਲ ਬਣਾਉਣ ਵਾਲੇ ਇੰਜੀਨੀਅਰ ਸਨ ਮਾਰਟਿਨ ਕੂਪਰ
ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦਾ ਪਹਿਲਾ ਮੋਬਾਈਲ ਬਣਾਉਣ ਵਾਲੇ ਇੰਜੀਨੀਅਰ ਮਾਰਟਿਨ ਕੂਪਰ ਨੇ 1970 ਵਿਚ ਮੋਟੋਰੋਲਾ ਕੰਪਨੀ ਨਾਲ ਜੁੜਿਆ ਸੀ। ਇਸ ਦੇ ਸਿਰਫ 3 ਸਾਲ 'ਚ ਉਸਨੇ ਉਹ ਕੰਮ ਕੀਤਾ ਜੋ ਸ਼ਲਾਘਾਯੋਗ ਸੀ। ਆਓ ਜਾਣਦੇ ਹਾਂ ਦੁਨੀਆ ਦੇ ਪਹਿਲੇ ਮੋਬਾਈਲ ਫੋਨ ਦੇ ਵਜ਼ਨ, ਬੈਟਰੀ ਬੈਕਅਪ ਅਤੇ ਕੀਮਤ ਬਾਰੇ।
ਅੱਜਕਲ੍ਹ ਹਰ ਕਿਸੇ ਦੇ ਹੱਥ 'ਚ ਸਮਾਰਟਫੋਨ ਦੇਖਣਾ ਆਮ ਹੋ ਗਿਆ ਹੈ। ਪਰ ਜਿਵੇਂ ਕਿ ਤੁਸੀਂ ਜਾਣਦੇ ਹੋ ਸਮਾਰਟਫੋਨ ਤੋਂ ਪਹਿਲਾਂ ਸਿਰਫ ਮੋਬਾਈਲ ਫੋਨਾਂ ਦਾ ਪ੍ਰਚਲਨ ਸੀ। ਲੋਕ ਅਕਸਰ ਇਕ ਦੂਜੇ ਨਾਲ ਗੱਲ ਕਰਨ ਲਈ ਮੋਬਾਈਲ ਫੋਨ ਦੀ ਵਰਤੋਂ ਕਰਦੇ ਸਨ। ਹਾਲਾਂਕਿ, ਅੱਜ ਦੇ ਸਮਾਰਟਫ਼ੋਨਸ ਦੇ ਮੁਕਾਬਲੇ, ਉਸ ਫ਼ੋਨ ਵਿੱਚ ਸਿਰਫ਼ ਕਾਲਿੰਗ ਅਤੇ ਮੈਸੇਜਿੰਗ ਤੋਂ ਇਲਾਵਾ ਹੋਰ ਕੋਈ ਵਿਸ਼ੇਸ਼ ਫੀਚਰ ਨਹੀਂ ਸਨ। ਫਿਰ ਵੀ ਇਸਨੂੰ ਸੰਚਾਰ ਦਾ ਸਭ ਤੋਂ ਢੁਕਵਾਂ ਮਾਧਿਅਮ ਮੰਨਿਆ ਜਾਂਦਾ ਸੀ।
ਪਹਿਲਾਂ ਮੋਬਾਈਲ 'ਤੇ ਹੁੰਦੀ ਸੀ ਸਿਰਫ਼ 30 ਮਿੰਟ ਹੀ ਗੱਲ
ਅਮਰੀਕੀ ਇੰਜੀਨੀਅਰ ਮਾਰਟਿਨ ਕੂਪਰ ਦੁਆਰਾ ਬਣਾਏ ਗਏ ਮੋਬਾਈਲ ਦਾ ਵਜ਼ਨ 2 ਕਿਲੋ ਤੋਂ ਵੱਧ ਸੀ। ਇਸ ਦੀ ਵਰਤੋਂ ਲਈ ਮੋਢੇ 'ਤੇ ਵੱਡੀ ਬੈਟਰੀ ਚੁੱਕਣੀ ਪੈਂਦੀ ਸੀ। ਇਸ ਤੋਂ ਇਲਾਵਾ, ਦੁਨੀਆ ਦਾ ਪਹਿਲਾ ਮੋਬਾਈਲ ਇੱਕ ਵਾਰ ਚਾਰਜ ਕਰਨ 'ਤੇ ਸਿਰਫ 30 ਮਿੰਟ ਤਕ ਗੱਲ ਕਰ ਸਕਦਾ ਸੀ ਅਤੇ ਇਸਨੂੰ ਦੁਬਾਰਾ ਚਾਰਜ ਕਰਨ ਵਿੱਚ 10 ਘੰਟੇ ਲੱਗ ਗਏ। ਹੁਣ ਜੇਕਰ 1973 ਵਿੱਚ ਬਣੇ ਮੋਬਾਈਲ ਦੀ ਕੀਮਤ ਦੀ ਗੱਲ ਕਰੀਏ ਤਾਂ ਇਸਦੀ ਕੀਮਤ ਲਗਪਗ 2700 ਅਮਰੀਕੀ ਡਾਲਰ (2 ਲੱਖ ਰੁਪਏ) ਸੀ।
VIDEO: Martin Cooper, an American engineer dubbed the "Father of the cell phone," says the neat little device we all have in our pockets has almost boundless potential, but right now, we can be a little obsessed. pic.twitter.com/1m9S9O0h9i
— AFP News Agency (@AFP) April 2, 2023