Meta ਦਾ ਕਹਿਣਾ ਹੈ ਕਿ ਇਸ ਨਾਲ ਹਰ ਪਲੇਟਫਾਰਮ ਨੂੰ 'ਜ਼ਿਆਦਾ ਫੋਕਸ ਨਾਲ ਅੱਗੇ ਵਧਣ' ਦਾ ਮੌਕਾ ਮਿਲੇਗਾ। 'ਇਸ ਸਾਲ ਦੀ ਸ਼ੁਰੂਆਤ 'ਚ, ਅਸੀਂ VR ਅਤੇ Horizon 'ਤੇ ਆਪਣੇ ਨਵੇਂ ਫੋਕਸ ਬਾਰੇ ਇੱਕ ਅਪਡੇਟ ਸਾਂਝਾ ਕੀਤਾ ਸੀ। ਅਸੀਂ ਇਨ੍ਹਾਂ ਦੋਵਾਂ ਪਲੇਟਫਾਰਮਾਂ ਨੂੰ ਵੱਖ ਕਰ ਰਹੇ ਹਾਂ ਤਾਂ ਜੋ ਹਰ ਕੋਈ ਜ਼ਿਆਦਾ ਫੋਕਸ ਨਾਲ ਅੱਗੇ ਵਧ ਸਕੇ ਅਤੇ Horizon Worlds ਪਲੇਟਫਾਰਮ ਸਿਰਫ ਮੋਬਾਈਲ 'ਤੇ ਉਪਲਬਧ ਰਹੇਗਾ।'

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਮੈਟਾ (Meta) ਦੇ CEO ਮਾਰਕ ਜ਼ੁਕਰਬਰਗ ਨੇ ਲਗਪਗ ਪੰਜ ਸਾਲ ਪਹਿਲਾਂ Horizon Worlds ਨੂੰ ਫੇਸਬੁੱਕ ਦੀ ਪੇਰੈਂਟ ਕੰਪਨੀ ਲਈ 'ਅਗਲੀ ਹੱਦ' (the next frontier) ਦੱਸਿਆ ਸੀ। ਹੁਣ ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ Quest ਹੈੱਡਸੈੱਟ ਲਈ ਇਸ ਵਰਚੁਅਲ ਰਿਐਲਿਟੀ ਸੋਸ਼ਲ ਨੈੱਟਵਰਕ ਨੂੰ ਬੰਦ ਕਰ ਰਹੀ ਹੈ। ਇਕ ਕਮਿਊਨਿਟੀ ਬਲੌਗ ਪੋਸਟ 'ਚ ਮੈਟਾ ਨੇ ਦੱਸਿਆ ਕਿ Horizon Worlds ਐਪ ਨੂੰ ਮਾਰਚ ਦੇ ਅਖੀਰ 'ਚ Quest ਸਟੋਰ ਤੋਂ ਹਟਾ ਦਿੱਤਾ ਜਾਵੇਗਾ ਅਤੇ 15 ਜੂਨ, 2026 ਤਕ VR ਡਿਵਾਈਸਾਂ 'ਤੇ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
ਉਸ ਤਾਰੀਖ ਤੋਂ ਬਾਅਦ, ਇਹ ਪਲੇਟਫਾਰਮ ਸਿਰਫ ਇਕ ਸਟੈਂਡਅਲੋਨ ਮੋਬਾਈਲ ਐਪ ਵਜੋਂ ਕੰਮ ਕਰਦਾ ਰਹੇਗਾ। ਮੈਟਾ ਦਾ ਕਹਿਣਾ ਹੈ ਕਿ ਇਸ ਨਾਲ ਹਰ ਪਲੇਟਫਾਰਮ ਨੂੰ 'ਜ਼ਿਆਦਾ ਫੋਕਸ ਨਾਲ ਅੱਗੇ ਵਧਣ' ਦਾ ਮੌਕਾ ਮਿਲੇਗਾ। 'ਇਸ ਸਾਲ ਦੀ ਸ਼ੁਰੂਆਤ 'ਚ ਅਸੀਂ VR ਅਤੇ Horizon 'ਤੇ ਆਪਣੇ ਨਵੇਂ ਫੋਕਸ ਬਾਰੇ ਇੱਕ ਅਪਡੇਟ ਸਾਂਝਾ ਕੀਤਾ ਸੀ। ਅਸੀਂ ਇਨ੍ਹਾਂ ਦੋਵਾਂ ਪਲੇਟਫਾਰਮਾਂ ਨੂੰ ਵੱਖ ਕਰ ਰਹੇ ਹਾਂ ਤਾਂ ਜੋ ਹਰ ਕੋਈ ਜ਼ਿਆਦਾ ਫੋਕਸ ਨਾਲ ਅੱਗੇ ਵਧ ਸਕੇ ਅਤੇ Horizon Worlds ਪਲੇਟਫਾਰਮ ਸਿਰਫ ਮੋਬਾਈਲ 'ਤੇ ਉਪਲਬਧ ਰਹੇਗਾ।'
ਮੈਟਾ ਨੇ ਇਕ ਬਲੌਗ ਪੋਸਟ 'ਚ ਕਿਹਾ, 'ਇਹ ਸੈਪਰੇਸ਼ਨ ਸਾਡੇ ਪੂਰੇ ਈਕੋਸਿਸਟਮ 'ਤੇ ਲਾਗੂ ਹੋਵੇਗਾ, ਜਿਸ ਵਿਚ ਸਾਡੀ ਮੋਬਾਈਲ ਐਪ ਵੀ ਸ਼ਾਮਲ ਹੈ। ਇਸ ਵਿਜ਼ਨ ਨੂੰ ਸਾਕਾਰ ਕਰਨ ਲਈ, ਅਸੀਂ 2026 ਦੌਰਾਨ ਤੁਹਾਡੇ Quest ਅਨੁਭਵ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਇਹ ਬਦਲਾਅ ਕਰ ਰਹੇ ਹਾਂ।'
Facebook ਦੀ ਪੇਰੈਂਟ ਕੰਪਨੀ ਮੈਟਾ ਨੇ 2021 ਦੇ ਅਖੀਰ ਵਿੱਚ Horizon Worlds ਨੂੰ ਲਾਂਚ ਕੀਤਾ ਸੀ। ਇਹ ਮੈਟਾ ਦੇ Metaverse ਵੱਲ ਵਧਣ ਦੀ ਰਣਨੀਤੀ ਦਾ ਅਹਿਮ ਹਿੱਸਾ ਸੀ। ਇਹ ਐਪ ਇੱਕ 3D ਸੋਸ਼ਲ ਸਪੇਸ ਪ੍ਰਦਾਨ ਕਰਦੀ ਸੀ, ਜਿੱਥੇ ਅਵਤਾਰ (avatars) ਆਸਾਨੀ ਨਾਲ ਇਕ-ਦੂਜੇ ਨਾਲ ਗੱਲਬਾਤ ਕਰ ਸਕਦੇ ਸਨ ਅਤੇ ਗੇਮਾਂ ਖੇਡ ਸਕਦੇ ਸਨ। ਭਾਰੀ ਨਿਵੇਸ਼ ਦੇ ਬਾਵਜੂਦ, ਇਹ ਪਲੇਟਫਾਰਮ ਯੂਜ਼ਰਜ਼ ਨੂੰ ਆਪਣੇ ਵੱਲ ਖਿੱਚਣ 'ਚ ਨਾਕਾਮ ਰਿਹਾ ਅਤੇ ਕੁਝ ਲੱਖ ਤੋਂ ਵੱਧ ਮਾਸਿਕ ਸਰਗਰਮ ਯੂਜ਼ਰਜ਼ (Monthly Active Users) ਤਕ ਨਹੀਂ ਪਹੁੰਚ ਸਕਿਆ।
Horizon Worlds ਦਾ ਪ੍ਰਬੰਧਨ ਮੈਟਾ ਦੀ Reality Labs ਯੂਨਿਟ ਕਰਦੀ ਸੀ। ਇਸ ਯੂਨਿਟ ਨੂੰ ਸ਼ੁਰੂ ਹੋਣ ਤੋਂ ਬਾਅਦ ਹਰ ਤਿਮਾਹੀ 'ਚ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਹੈ। ਜਨਵਰੀ 'ਚ ਇਸ ਡਿਵੀਜ਼ਨ ਨੇ 6.02 ਅਰਬ ਡਾਲਰ ਦੇ ਆਪਰੇਟਿੰਗ ਨੁਕਸਾਨ ਦੀ ਜਾਣਕਾਰੀ ਦਿੱਤੀ ਸੀ। ਕੁਝ ਹਫ਼ਤਿਆਂ ਬਾਅਦ ਮੈਟਾ ਨੇ Reality Labs ਵਿੱਚੋਂ 1,000 ਤੋਂ ਵੱਧ ਕਰਮਚਾਰੀਆਂ ਨੂੰ ਕੱਢ ਦਿੱਤਾ। ਇਨ੍ਹਾਂ ਵਿੱਚ Ouro Interactive ਦੇ ਕਰਮਚਾਰੀ ਵੀ ਸ਼ਾਮਲ ਸਨ, ਜੋ ਕਿ ਇੱਕ ਇਨ-ਹਾਊਸ ਸਟੂਡੀਓ ਸੀ ਜੋ Horizon Worlds ਲਈ ਕੰਟੈਂਟ ਤਿਆਰ ਕਰ ਰਿਹਾ ਸੀ।
ਸਤੰਬਰ 2023 'ਚ ਮੈਟਾ ਨੇ Horizon Worlds ਦਾ ਇਕ ਮੋਬਾਈਲ ਵਰਜ਼ਨ ਵੀ ਪੇਸ਼ ਕਰਨਾ ਸ਼ੁਰੂ ਕੀਤਾ। ਇਸ ਕਦਮ ਰਾਹੀਂ ਕੰਪਨੀ ਦਾ ਮਕਸਦ ਇਸ ਪਲੇਟਫਾਰਮ ਨੂੰ Roblox ਵਰਗੇ ਪਲੇਟਫਾਰਮਾਂ ਦੀ ਤਰਜ਼ 'ਤੇ ਬਣਾਉਣਾ ਸੀ, ਤਾਂ ਜੋ VR ਹੈੱਡਸੈੱਟ ਤੋਂ ਬਿਨਾਂ ਵੀ ਯੂਜ਼ਰਜ਼ ਤਕ ਪਹੁੰਚਿਆ ਜਾ ਸਕੇ। ਕੰਪਨੀ ਦਾ ਕਹਿਣਾ ਹੈ ਕਿ ਹੁਣ ਉਸਦਾ ਪੂਰਾ ਫੋਕਸ ਲਗਪਗ ਪੂਰੀ ਤਰ੍ਹਾਂ ਮੋਬਾਈਲ 'ਤੇ ਰਹੇਗਾ।
ਆਪਣੀ ਬਲੌਗ ਪੋਸਟ 'ਚ Meta ਨੇ Quest ਅਨੁਭਵ ਨੂੰ ਬਰਕਰਾਰ ਰੱਖਣ ਦੀ ਪ੍ਰਕਿਰਿਆ ਨੂੰ ਵੀ ਆਸਾਨ ਬਣਾਇਆ ਹੈ। 2026 ਤੱਕ ਕੀਤੇ ਜਾਣ ਵਾਲੇ ਬਦਲਾਅ ਹੇਠ ਲਿਖੇ ਹਨ:
Meta Horizon Worlds: 31 ਮਾਰਚ, 2026 ਤਕ, Horizon Worlds ਅਤੇ Events ਹੁਣ Quest ਦੇ ਸਟੋਰ 'ਚ ਦਿਖਾਈ ਨਹੀਂ ਦੇਣਗੇ। ਨਾਲ ਹੀ Horizon Central, Events Arena, Kaiju ਤੇ Bobber Bay Worlds ਵੀ ਹੁਣ VR 'ਚ ਉਪਲਬਧ ਨਹੀਂ ਹੋਣਗੇ। ਤੁਸੀਂ 15 ਜੂਨ, 2026 ਤਕ VR 'ਚ ਆਪਣੇ ਦੂਜੇ ਪਸੰਦੀਦਾ 'Worlds' 'ਚ ਜਾ ਸਕਦੇ ਹੋ; ਇਸ ਤੋਂ ਬਾਅਦ ਐਪ ਨੂੰ Quest ਤੋਂ ਹਟਾ ਦਿੱਤਾ ਜਾਵੇਗਾ। 15 ਜੂਨ ਤੋਂ ਬਾਅਦ ਤੁਸੀਂ Meta Horizon ਮੋਬਾਈਲ ਐਪ 'ਤੇ ਆਪਣੇ ਪਸੰਦੀਦਾ ਮੋਬਾਈਲ-ਆਪਟੀਮਾਈਜ਼ਡ ਵਰਲਡਜ਼ ਵਿੱਚ ਜਾ ਸਕਦੇ ਹੋ।
Meta Horizon Hyperscape Capture (Beta): 24 ਮਾਰਚ, 2026 ਤਕ, ਹਾਈਪਰਸਕੇਪ ਕੈਪਚਰ ਦੇਖਣ ਦੀ ਸਹੂਲਤ Horizon Worlds ਤੋਂ ਹਟਾ ਦਿੱਤੀ ਜਾਵੇਗੀ। ਤੁਹਾਡੇ ਮੌਜੂਦਾ ਕੈਪਚਰ Quest ਐਪ ਲਾਇਬ੍ਰੇਰੀ ਵਿੱਚ ਉਪਲਬਧ ਰਹਿਣਗੇ, ਪਰ ਦੂਜਿਆਂ ਨਾਲ ਸ਼ੇਅਰ ਕਰਨ ਜਾਂ ਇਨਵਾਈਟ ਕਰਨ ਦੀ ਸਹੂਲਤ ਹੁਣ ਉਪਲਬਧ ਨਹੀਂ ਹੋਵੇਗੀ।
Meta Horizon Plus (MH+) Perks: 31 ਮਾਰਚ, 2026 ਤਕ, ਹੌਰੀਜ਼ਨ ਨਾਲ ਜੁੜੇ ਖ਼ਾਸ ਲਾਭ — ਜਿਵੇਂ ਕਿ ਮੈਟਾ ਕ੍ਰੈਡਿਟਸ, ਡਿਜੀਟਲ ਕੱਪੜੇ, ਅਵਤਾਰ ਅਤੇ ਇਨ-ਵਰਲਡ ਖਰੀਦਦਾਰੀ — ਸਬਸਕ੍ਰਿਪਸ਼ਨ ਤੋਂ ਹਟਾ ਦਿੱਤੇ ਜਾਣਗੇ। ਮੈਟਾ ਨੇ ਕਿਹਾ ਕਿ ਤੁਹਾਡੇ ਮੁੱਖ MH+ ਗੇਮਿੰਗ ਲਾਭਾਂ ਅਤੇ ਹਰ ਮਹੀਨੇ ਮਿਲਣ ਵਾਲੀਆਂ ਗੇਮਾਂ 'ਤੇ ਇਸਦਾ ਕੋਈ ਅਸਰ ਨਹੀਂ ਪਵੇਗਾ।