ਲਾਂਚ ਹੋ ਗਈ Maruti eVitara ਇਲੈਕਟ੍ਰਿਕ ਐਸਯੂਵੀ, ਕਿੰਨੀ ਹੈ ਕੀਮਤ, ਕਿਵੇਂ ਦੇ ਹਨ ਫੀਚਰਜ਼ ਤੇ ਰੇਂਜ; ਜਾਣੋ
Maruti ਵੱਲੋਂ ਅੱਜ ਰਸਮੀ ਤੌਰ 'ਤੇ ਆਪਣੀ ਪਹਿਲੀ Electric SUV ਦੇ ਤੌਰ 'ਤੇ ਈ-ਵਿਟਾਰਾ ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸ ਦੇ ਪਹਿਲੇ ਨਿਰਮਾਤਾ ਵੱਲੋਂ ਇਸ ਐੱਸਯੂਵੀ ਨੂੰ 2025 ਵਿਚ ਪੇਸ਼ ਕੀਤਾ ਜਾ ਚੁੱਕਾ ਹੈ।
Publish Date: Tue, 17 Feb 2026 03:29 PM (IST)
Updated Date: Tue, 17 Feb 2026 03:37 PM (IST)
ਆਟੋ ਡੈਸਕ, ਨਵੀਂ ਦਿੱਲੀ: ਭਾਰਤ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ Maruti Suzuki ਨੇ ਅੱਜ ਰਸਮੀ ਤੌਰ 'ਤੇ ਆਪਣੀ ਪਹਿਲੀ ਇਲੈਕਟ੍ਰਿਕ ਕਾਰ eVitara ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਇਸ ਐੱਸਯੂਵੀ 'ਚ ਕਿਵੇਂ ਦੇ ਫੀਚਰਜ਼ ਦਿੱਤੇ ਜਾ ਰਹੇ ਹਨ, ਕਿੰਨੀ ਰੇਂਜ ਦੇ ਨਾਲ ਇਸ ਨੂੰ ਆਫਰ ਕੀਤਾ ਗਿਆ ਹੈ। ਲਾਂਚ ਦੇ ਨਾਲ ਇਸ ਨੂੰ ਕਿਹੜੀ ਕੀਮਤ 'ਤੇ ਆਫਰ ਕੀਤਾ ਗਿਆ ਹੈ। ਅਸੀਂ ਤੁਹਾਨੂੰ ਇਸ ਖਬਰ ਵਿਚ ਦੱਸ ਰਹੇ ਹਾਂ...
ਮਾਰੂਤੀ ਵੱਲੋਂ ਅੱਜ ਰਸਮੀ ਤੌਰ 'ਤੇ ਆਪਣੀ ਪਹਿਲੀ ਇਲੈਕਟ੍ਰਿਕ ਐੱਸਯੂਵੀ ਦੇ ਤੌਰ 'ਤੇ ਈ-ਵਿਟਾਰਾ ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸ ਦੇ ਪਹਿਲੇ ਨਿਰਮਾਤਾ ਵੱਲੋਂ ਇਸ ਐੱਸਯੂਵੀ ਨੂੰ 2025 ਵਿਚ ਪੇਸ਼ ਕੀਤਾ ਜਾ ਚੁੱਕਾ ਹੈ।
ਕਿਵੇਂ ਦੇ ਹਨ ਫੀਚਰਜ਼
ਨਿਰਮਾਤਾ ਵੱਲੋਂ ਇਸ ਐੱਸਯੂਵੀ 'ਚ ਕਈ ਬਿਹਤਰੀਨ ਫੀਚਰਜ਼ ਨੂੰ ਆਫਰ ਕੀਤਾ ਗਿਾ ਹੈ। ਨਿਰਮਾਤਾ ਵੱਲੋਂ ਇਸ ਵਿਚ ਪੈਨੋਰਮਿਕ ਸਨਰੂਫ, ਆਟੋਮੈਟਿਕ ਕਲਾਈਮੇਟ ਕੰਟਰੋਲ, ਵੈਂਟੀਲੇਟਿਡ ਫਰੰਟ ਸੀਟ, ਐੱਲਈਡੀ ਹੈੱਡਲਾਈਟ, ਐੱਲਈਡੀ ਟੇਲ ਲਾਈਟਸ, ਐਂਬਿਏਟ ਲਾਈਟ, ਡੂਅਲ ਟੋਨ ਇੰਟੀਰੀਅਰ ਵਰਗੇ ਫੀਚਰਜ਼ ਦਿੱਤੇ ਗਏ ਹਨ। ਸੇਫਟੀ ਲਈ ਇਸ ਐੱਸਯੂਵੀ 'ਚ ਨਿਰਮਾਤਾ ਵੱਲੋਂ ਸੱਤ ਏਅਰਬੈਗ, 360 ਡਿਗਰੀ ਕੈਮਰਾ, ਆਟੋ-ਹੋਲਡ ਦੇ ਨਾਲ ਇਲੈਕਟ੍ਰਾਨਿਕ ਪਾਰਕਿੰਗ ਬ੍ਰੇਕ ਤੇ ਲੈਵਲ 2 ADAS ਵਰਗ ਕਈ ਫੀਚਰਜ਼ ਦਿੱਤੇ ਗਏ ਹਨ।
ਕਿੰਨੀ ਹੈ ਰੇਂਜ
ਮਾਰੂਤੀ ਵੱਲੋਂ eVitara ਨੂੰ ਇਕ ਤੋਂ ਜ਼ਿਆਦਾ ਬੈਟਰੀ ਬਦਲ ਦੇ ਨਾਲ ਆਫਰ ਕੀਤਾ ਗਿਆ ਹੈ। ਇਸ ਵਿਚ 49KWh ਤੇ 61kWh ਦੀ ਸਮਰੱਥਾ ਦੀ ਬੈਟਰੀ ਪੈਕ ਨੂੰ ਦਿੱਤਾ ਗਿਆ ਹੈ। ਜਿਸ ਨਾਲ ਇਸ ਨੂੰ ਸਿੰਗਲ ਚਾਰ ਜਵਿਚ 543 ਕਿਲੋਮੀਟਰ ਤੋਂ ਜ਼ਿਆਦਾ ਦੀ ਰੇਂਜ ਮਿਲਦੀ ਹੈ। ਇਸ ਵਿਚ ਦਿੱਤੀ ਗਈ ਮੋਟਰ ਨਾਲ ਇਸ ਨੂੰ ਜ਼ਿਆਦਾਤਰ 128 ਕਿਲੋਵਾਟ ਪਾਵਰ ਤੇ 193 ਨਿਊਟਨ ਮੀਟਰ ਟਾਰਕ ਮਿਲਦਾ ਹੈ।
ਕਿੰਨੀ ਹੈ ਕੀਮਤ
ਨਿਰਮਾਤਾ ਵੱਲੋਂ ਇਸ ਨੂੰ ਫਿਲਹਾਲ ਸਿਰਫ਼ BaaS ਨਾਲ ਲਾਂਚ ਕੀਤਾ ਗਿਆ ਹੈ। ਇਸ ਦੀ ਐਕਸ ਸ਼ੋਅਰੂਮ ਕੀਮਤ 10.99 ਲੱਖ ਰੁਪਏ ਹੈ।