ਟਿਪਸਟਰ ਨੇ ਕਿਹਾ ਕਿ ਬਦਲੀਆਂ ਹੋਈਆਂ ਕੀਮਤਾਂ 1 ਮਾਰਚ ਤੋਂ ਲਾਗੂ ਹੋਣਗੀਆਂ। ਫਿਲਹਾਲ ਕੰਪਨੀ ਨੇ ਇਸ ਬਾਰੇ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਅਗਲੇ ਮਹੀਨੇ ਤੋਂ ਭਾਰਤ 'ਚ Vivo ਅਤੇ iQOO ਦੇ ਕਈ ਸਮਾਰਟਫੋਨਾਂ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ। ਇਕ ਟਿਪਸਟਰ ਮੁਤਾਬਕ, ਇਸ ਬਦਲਾਅ ਨਾਲ Vivo T4 ਸੀਰੀਜ਼ ਅਤੇ iQOO Z10 ਲਾਈਨਅੱਪ ਦੇ ਕਈ ਸਟੋਰੇਜ ਵੇਰੀਐਂਟਸ 'ਤੇ ਅਸਰ ਪੈਣ ਦੀ ਉਮੀਦ ਹੈ। ਇਹ ਵਾਧਾ RAM ਅਤੇ ਸਟੋਰੇਜ ਕੌਨਫਿਗਰੇਸ਼ਨ ਦੇ ਹਿਸਾਬ ਨਾਲ 1,500 ਰੁਪਏ ਤੋਂ 2,500 ਰੁਪਏ ਤਕ ਹੋ ਸਕਦਾ ਹੈ। ਹਾਲਾਂਕਿ ਦੋਵਾਂ ਬ੍ਰਾਂਡਾਂ ਨੇ ਅਜੇ ਤਕ ਅਧਿਕਾਰਤ ਤੌਰ 'ਤੇ ਕੀਮਤਾਂ 'ਚ ਵਾਧੇ ਦਾ ਐਲਾਨ ਨਹੀਂ ਕੀਤਾ ਹੈ ਪਰ ਇਸ ਦਾ ਕਾਰਨ ਮੈਮੋਰੀ ਕੰਪੋਨੈਂਟਸ (Memory Components) ਦੀਆਂ ਵਧਦੀਆਂ ਕੀਮਤਾਂ ਦੱਸਿਆ ਜਾ ਰਿਹਾ ਹੈ।
Vivo T4 ਨੂੰ ਭਾਰਤ 'ਚ 8GB + 128GB ਵੇਰੀਐਂਟ ਲਈ 22,999 ਰੁਪਏ, 8GB + 256GB ਵੇਰੀਐਂਟ ਲਈ 24,999 ਰੁਪਏ ਅਤੇ 12GB + 256GB ਵੇਰੀਐਂਟ ਲਈ 26,999 ਰੁਪਏ 'ਚ ਲਾਂਚ ਕੀਤਾ ਗਿਆ ਸੀ। ਹਾਲਾਂਕਿ, ਟਿਪਸਟਰ ਦੇ ਅਨੁਸਾਰ, ਹੁਣ ਇਨ੍ਹਾਂ ਦੀ ਕੀਮਤ ਲੜੀਵਾਰ 24,999 ਰੁਪਏ, 26,999 ਰੁਪਏ ਅਤੇ 28,999 ਰੁਪਏ ਹੋ ਸਕਦੀ ਹੈ ਜਿਸਦਾ ਮਤਲਬ ਹੈ ਕਿ ਸਾਰੇ ਵੇਰੀਐਂਟਸ 'ਚ 2,000 ਰੁਪਏ ਦਾ ਵਾਧਾ ਹੋਵੇਗਾ।
Vivo T4R ਦੀ ਕੀਮਤ ਅਜੇ 8GB + 128GB ਵੇਰੀਐਂਟ ਲਈ 20,999 ਰੁਪਏ, 8GB + 256GB ਵੇਰੀਐਂਟ ਲਈ 22,999 ਰੁਪਏ ਅਤੇ 12GB + 256GB ਵੇਰੀਐਂਟ ਲਈ 24,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਟਿਪਸਟਰ ਮੁਤਾਬਕ, ਤਿੰਨਾਂ ਵੇਰੀਐਂਟਸ ਦੀ ਕੀਮਤ 'ਚ 2,000 ਰੁਪਏ ਦਾ ਵਾਧਾ ਹੋ ਸਕਦਾ ਹੈ ਜਿਸ ਨਾਲ ਉਹ ਲੜੀਵਾਰ22,999 ਰੁਪਏ, 24,999 ਰੁਪਏ ਅਤੇ 26,999 ਰੁਪਏ ਹੋ ਜਾਣਗੇ।
ਇਸੇ ਤਰ੍ਹਾਂ, Vivo T4x ਦੇ 6GB + 128GB ਵੇਰੀਐਂਟ ਦੀ ਕੀਮਤ 15,499 ਰੁਪਏ, 8GB + 128GB ਵੇਰੀਐਂਟ ਦੀ ਕੀਮਤ 16,499 ਰੁਪਏ ਅਤੇ 8GB + 256GB ਵੇਰੀਐਂਟ ਦੀ ਕੀਮਤ 18,499 ਰੁਪਏ ਹੈ। ਟਿਪਸਟਰ ਦਾ ਦਾਅਵਾ ਹੈ ਕਿ 6GB + 128GB ਵੇਰੀਐਂਟ ਦੀ ਕੀਮਤ 1,500 ਰੁਪਏ ਵਧ ਕੇ 16,999 ਰੁਪਏ ਹੋ ਸਕਦੀ ਹੈ, ਜਦਕਿ 8GB ਵੇਰੀਐਂਟਸ ਦੀ ਕੀਮਤ 2,500 ਰੁਪਏ ਵਧ ਕੇ ਲੜੀਵਾਰ 18,999 ਅਤੇ 20,999 ਰੁਪਏ ਹੋ ਸਕਦੀ ਹੈ।
Vivo T4 ਦੀ ਤਰ੍ਹਾਂ, iQOO Z10 ਦੇ ਵੀ ਸਾਰੇ ਵੇਰੀਐਂਟਸ ਦੀ ਕੀਮਤ 'ਚ 2,000 ਰੁਪਏ ਦਾ ਵਾਧਾ ਹੋਣ ਦੀ ਉਮੀਦ ਹੈ। 8GB + 128GB ਮਾਡਲ ਦੀ ਕੀਮਤ 24,999 ਰੁਪਏ, 8GB + 256GB ਵਰਜ਼ਨ ਦੀ ਕੀਮਤ 26,999 ਰੁਪਏ ਅਤੇ 12GB + 256GB ਕੌਨਫਿਗਰੇਸ਼ਨ ਦੀ ਕੀਮਤ 28,999 ਰੁਪਏ ਹੋ ਸਕਦੀ ਹੈ। ਖਾਸ ਤੌਰ 'ਤੇ ਪਹਿਲਾਂ 8GB + 128GB ਮਾਡਲ ਦੀ ਕੀਮਤ 22,999 ਰੁਪਏ, 8GB + 256GB ਵਰਜ਼ਨ ਦੀ ਕੀਮਤ 24,999 ਰੁਪਏ ਅਤੇ 12GB + 256GB ਆਪਸ਼ਨ ਦੀ ਕੀਮਤ 26,999 ਰੁਪਏ ਰੱਖੀ ਗਈ ਸੀ।
iQOO Z10R ਦੇ ਸਾਰੇ ਸਟੋਰੇਜ ਆਪਸ਼ਨਾਂ 'ਚ 2,000 ਰੁਪਏ ਦਾ ਵਾਧਾ ਹੋਣ ਦੀ ਉਮੀਦ ਹੈ ਜਿਸ ਨਾਲ 8GB + 128GB ਮਾਡਲ ਦੀ ਕੀਮਤ 22,999 ਰੁਪਏ, 8GB + 256GB ਵੇਰੀਐਂਟ ਦੀ ਕੀਮਤ 24,999 ਰੁਪਏ ਅਤੇ 12GB + 256GB ਆਪਸ਼ਨ ਦੀ ਕੀਮਤ 26,999 ਰੁਪਏ ਹੋ ਜਾਵੇਗੀ।
ਅਖੀਰ 'ਚ iQOO Z10x ਵਿੱਚ Vivo T4x ਦੀ ਤਰ੍ਹਾਂ ਹੀ ਮਿਲੇ-ਜੁਲੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਟਿਪਸਟਰ ਦੇ ਮੁਤਾਬਕ, 6GB + 128GB ਵੇਰੀਐਂਟ ਦੀ ਕੀਮਤ 1,500 ਰੁਪਏ ਵਧ ਕੇ 16,999 ਰੁਪਏ ਹੋ ਸਕਦੀ ਹੈ ਜਦਕਿ 8GB + 128GB ਅਤੇ 8GB + 256GB ਮਾਡਲਾਂ ਦੀ ਕੀਮਤ 2,500 ਰੁਪਏ ਵਧ ਕੇ ਲੜੀਵਾਰ 18,999 ਰੁਪਏ ਅਤੇ 20,999 ਰੁਪਏ ਹੋ ਜਾਵੇਗੀ।
ਟਿਪਸਟਰ ਨੇ ਕਿਹਾ ਕਿ ਬਦਲੀਆਂ ਹੋਈਆਂ ਕੀਮਤਾਂ 1 ਮਾਰਚ ਤੋਂ ਲਾਗੂ ਹੋਣਗੀਆਂ। ਫਿਲਹਾਲ ਕੰਪਨੀ ਨੇ ਇਸ ਬਾਰੇ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।