Mahindra Thar Roxx ਦੇ 2026 ਵਰਜ਼ਨ ਨੂੰ ਕੀਤਾ ਜਾ ਸਕਦਾ ਹੈ ਪੇਸ਼, ਹੋ ਸਕਦਾ ਹੈ ਇਹ ਬਦਲਾਅ
ਰਿਪੋਰਟਾਂ ਮੁਤਾਬਕ SUV 'ਚ ਕੁਝ ਮਾਮੂਲੀ ਬਦਲਾਅ ਕੀਤੇ ਜਾ ਸਕਦੇ ਹਨ। ਨਾਲ ਹੀ ਇਸ ਵਿਚ ਨਵਾਂ 1.5 ਲੀਟਰ ਦੀ ਸਮਰੱਥਾ ਦਾ ਟਰਬੋ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ ਜਿਸ ਦੇ ਨਾਲ ਇਸ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।
Publish Date: Wed, 11 Mar 2026 03:16 PM (IST)
Updated Date: Wed, 11 Mar 2026 03:19 PM (IST)
ਆਟੋ ਡੈਸਕ, ਨਵੀਂ ਦਿੱਲੀ : ਭਾਰਤ ਦੇ ਪ੍ਰਮੁੱਖ ਵਾਹਨ ਨਿਰਮਾਤਾਵਾਂ 'ਚ ਸ਼ਾਮਲ ਮਹਿੰਦਰਾ ਵੱਲੋਂ ਕਈ ਸੈਗਮੈਂਟਾਂ 'ਚ ਵਾਹਨਾਂ ਦੀ ਵਿਕਰੀ ਕੀਤੀ ਜਾਂਦੀ ਹੈ। ਨਿਰਮਾਤਾ ਵੱਲੋਂ Mahindra Thar ਨੂੰ ਵੀ ਆਫਰ ਕੀਤਾ ਜਾਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਐਸਯੂਵੀ ਦੇ ਨਵੇਂ 2026 ਵਰਜ਼ਨ ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵਿਚ ਕਿਸ ਤਰ੍ਹਾਂ ਦੇ ਬਦਲਾਅ ਕੀਤੇ ਜਾ ਸਕਦੇ ਹਨ, ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।
ਆ ਸਕਦਾ ਹੈ Mahindra Thar ਦਾ ਨਵਾਂ ਵਰਜ਼ਨ
ਮੀਡੀਆ ਰਿਪੋਰਟਾਂ ਮੁਤਾਬਕ ਮਹਿੰਦਰਾ ਵੱਲੋਂ ਥਾਰ ਦੇ 2026 ਵਰਜ਼ਨ ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਲਾਂਚ ਤੋਂ ਪਹਿਲਾਂ ਇਸ SUV ਦੇ ਨਵੇਂ ਵਰਜ਼ਨ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਜਿਸ ਦੌਰਾਨ ਇਸ ਨੂੰ ਦੇਖਿਆ ਗਿਆ ਹੈ।
ਕੀ ਮਿਲੀ ਜਾਣਕਾਰੀ
ਰਿਪੋਰਟਾਂ ਮੁਤਾਬਕ SUV 'ਚ ਕੁਝ ਮਾਮੂਲੀ ਬਦਲਾਅ ਕੀਤੇ ਜਾ ਸਕਦੇ ਹਨ। ਨਾਲ ਹੀ ਇਸ ਵਿਚ ਨਵਾਂ 1.5 ਲੀਟਰ ਦੀ ਸਮਰੱਥਾ ਦਾ ਟਰਬੋ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ ਜਿਸ ਦੇ ਨਾਲ ਇਸ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।
ਮਿਲਦੇ ਹਨ ਦੋ ਇੰਜਣਾਂ ਦੇ ਵਿਕਲਪ
ਮੌਜੂਦਾ ਸਮੇਂ SUV 'ਚ ਨਿਰਮਾਤਾ ਵੱਲੋਂ ਦੋ ਇੰਜਣਾਂ ਦੇ ਵਿਕਲਪ ਦਿੱਤੇ ਜਾਂਦੇ ਹਨ। ਇਸ ਵਿਚ ਦੋ ਲੀਟਰ ਦੀ ਸਮਰੱਥਾ ਦਾ ਟਰਬੋ ਪੈਟਰੋਲ ਇੰਜਣ ਅਤੇ 2.2 ਲੀਟਰ ਦੀ ਸਮਰੱਥਾ ਦਾ ਟਰਬੋ ਡੀਜ਼ਲ ਇੰਜਣ ਸ਼ਾਮਲ ਹੈ।
Mahindra Thar ਵਿੱਚ ਵੀ ਮਿਲਦਾ ਹੈ 1.5 ਲੀਟਰ ਇੰਜਣ
ਮਹਿੰਦਰਾ ਵੱਲੋਂ ਥਾਰ 'ਥ੍ਰੀ ਡੋਰ' (3-Door) ਵਰਜ਼ਨ ਵਿਚ ਵੀ 1.5 ਲੀਟਰ ਦੀ ਸਮਰੱਥਾ ਦਾ ਟਰਬੋ ਡੀਜ਼ਲ ਇੰਜਣ ਦਿੱਤਾ ਜਾਂਦਾ ਹੈ। ਇਸੇ ਇੰਜਣ ਨੂੰ ਨਿਰਮਾਤਾ ਵੱਲੋਂ 'ਰੌਕਸ' ਵਿੱਚ ਵੀ ਆਫਰ ਕੀਤਾ ਜਾ ਸਕਦਾ ਹੈ।
ਕਿੰਨੀ ਹੈ ਕੀਮਤ
ਨਿਰਮਾਤਾ ਵੱਲੋਂ ਥਾਰ ਰੌਕਸ ਨੂੰ ਭਾਰਤ ਵਿੱਚ 12.39 ਲੱਖ ਰੁਪਏ ਦੀ ਐਕਸ-ਸ਼ੋਅਰੂਮ ਕੀਮਤ 'ਤੇ ਆਫਰ ਕੀਤਾ ਜਾਂਦਾ ਹੈ। ਇਸ SUV ਦੇ ਨਵੇਂ ਵੇਰੀਐਂਟ ਨੂੰ ਇਸ ਤੋਂ ਘੱਟ ਕੀਮਤ 'ਤੇ ਆਫਰ ਕੀਤਾ ਜਾ ਸਕਦਾ ਹੈ।
ਕਦੋਂ ਹੋਵੇਗੀ ਲਾਂਚ
ਮਹਿੰਦਰਾ ਵੱਲੋਂ ਰਸਮੀ ਤੌਰ 'ਤੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਉਮੀਦ ਕੀਤੀ ਜਾ ਰਹੀ ਹੈ ਕਿ ਥਾਰ ਰੌਕਸ ਦੇ 2026 ਵਰਜ਼ਨ ਨੂੰ ਨਵੇਂ ਫੀਚਰਜ਼ ਅਤੇ ਇੰਜਣ ਦੇ ਨਾਲ ਅਗਲੇ ਤਿੰਨ ਤੋਂ ਛੇ ਮਹੀਨਿਆਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।