48MP Triple Camera ਦੇ ਨਾਲ POCO ਦਾ ਪਹਿਲਾ 5G ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਖਾਸੀਅਤ
POCO M3 Pro ਸਮਾਰਟਫੋਨ ’ਚ ਇਕ 6.5 ਇੰਚ ਦੀ ਐੱਫਐੱਚਡੀ+ਐੱਲਸੀਡੀ Dot display ਦਾ ਸਪੋਰਟ ਦਿੱਤਾ ਗਿਆ ਹੈ। ਫੋਨ 1100 nits ਪੀਕ Brightness, 90Hz Refreshed...
Publish Date: Thu, 20 May 2021 10:52 AM (IST)
Updated Date: Thu, 20 May 2021 12:23 PM (IST)
ਨਵੀਂ ਦਿੱਲੀ, ਜੇਐੱਨਐੱਨ : POCO ਦੇ ਪਹਿਲੇ 5ਜੀ ਸਮਾਰਟਫੋਨ POCO M3 Pro 57 ਦੀ ਗਲੋਬਲ ਲਾਂਚਿੰਗ ਹੋ ਗਈ ਹੈ। ਫੋਨ ਦੇ 4ਜੀਬੀ ਰੈਮ ਤੇ 64ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ EUR179 (ਕਰੀਬ 16,000 ਰੁਪਏ ਹੈ। ਜਦਕਿ ਫੋਨ ਦਾ 6ਜੀਬੀ ਰੈਮ ਤੇ 128ਜੀਬੀ ਸਟੋਰੇਜ ਵੇਰੀਐਂਟ EUR 199 (ਕਰੀਬ 17,750 ਰੁਪਏ) ’ਚ ਆਵੇਗਾ। POCO M3 Pro ਸਮਾਰਟਫੋਨ ਨੂੰ Yellow, Cool Blue ਤੇ Power Black ਕਲਰ ਆਪਸ਼ਨ ’ਚ ਪੇਸ਼ ਕੀਤਾ ਗਿਆ ਹੈ। ਫੋਨ ਭਾਰਤ ’ਚ ਕਦੋਂ ਲਾਂਚ ਹੋਵੇਗਾ। ਇਸ ਬਾਰੇ ’ਚ ਕੋਈ ਖ਼ੁਲਾਸਾ ਨਹੀਂ ਹੋਇਆ ਹੈ। ਫੋਨ ਦੀ ਵਿਕਰੀ ਈ-ਕਾਮਰਸ ਸਾਈਟ ਐਮਾਜ਼ੋਨ ਤੇ POCO ਦੀ Official site ਤੋਂ 20 ਮਈ ਤੋਂ ਹੋਵੇਗੀ।
POCO M3 Pro Specifications
POCO M3 Pro ਸਮਾਰਟਫੋਨ ’ਚ ਇਕ 6.5 ਇੰਚ ਦੀ ਐੱਫਐੱਚਡੀ+ਐੱਲਸੀਡੀ Dot display ਦਾ ਸਪੋਰਟ ਦਿੱਤਾ ਗਿਆ ਹੈ। ਫੋਨ 1100 nits ਪੀਕ ਬ੍ਰਾਈਟਨੇਸ (brightness), 90Hz Refreshed rate ਨਾਲ DynamicSwitch ਫੀਚਰ ਦੇ ਨਾਲ ਆਵੇਗਾ। Handset processor ਦੇ ਤੌਰ ’ਤੇ MediaTek Dimensity 700 SoC ਦਾ ਇਸਤੇਮਾਲ ਕੀਤਾ ਗਿਆ ਹੈ ਜੋ ਮੇਲ-G57 ਐੱਮਸੀ2 ਜੀਪੀਯੂ ਸਪੋਰਟ ਨਾਲ ਆਵੇਗਾ। Phone Android 11 based MIUI 12 ਦਾ ਇਸਤੇਮਾਲ ਕੀਤਾ ਗਿਆ ਹੈ। ਪਾਰਵਬੈਕਅਪ ਲਈ 5,000mAh ਦਿੱਤੀ ਗਈ ਹੈ, ਜਿਸ ਨੂੰ 18W ਫਾਸਟ ਚਾਰਜਿੰਗ ਦਾ ਸਪੋਰਟ ਦਿੱਤਾ ਗਿਆ ਹੈ। ਡਿਵਾਈਸ ’ਚ ਇਕ Side mounted fingerprint sensor ਦਾ ਇਸਤੇਮਾਲ ਕੀਤਾ ਗਿਆ ਹੈ। Connectivity ਦੇ ਤੌਰ ’ਤੇ ਫੋਨ ’ਚ 3.5mm ਹੈੱਡਫੋਨ ਜੈਕ, IR Blaster, NFC ਤੇ Hi-Res ਆਡੀਓ ਦਾ ਸਪੋਰਟ ਦਿੱਤਾ ਗਿਆ ਹੈ।
POCO M3 Pro ਦਾ ਕੈਮਰਾ
ਜੇ ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ POCO M3 Pro ਦੇ ਰਿਅਰ ਪੈਨਲ ’ਤੇ ਇਕ Triple rear camera setup ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 48ਐੱਮਪੀ ਦਾ ਹੈ। ਇਸ ਤੋਂ ਇਲਾਵਾ 2MP Depth sensor, 2MP ਮੈਕ੍ਰੋ ਲੈਂਸ ਦਾ ਸਪੋਰਟ ਦਿੱਤਾ ਗਿਆ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ 8ਐੱਮਪੀ ਦਾ ਕੈਮਰਾ ਦਿੱਤਾ ਗਿਆ ਹੈ।