ਨਿਰਮਾਤਾ ਨੇ ਅਜੇ SUV ਦੇ ਲਾਂਚ ਨੂੰ ਲੈ ਕੇ ਰਸਮੀ (Official) ਜਾਣਕਾਰੀ ਨਹੀਂ ਦਿੱਤੀ ਹੈ। ਪਰ ਉਮੀਦ ਹੈ ਕਿ ਇਸ SUV ਨੂੰ ਭਾਰਤ ਵਿੱਚ ਅਗਲੇ ਚਾਰ ਤੋਂ ਪੰਜ ਮਹੀਨਿਆਂ ਦੌਰਾਨ ਲਾਂਚ ਕੀਤਾ ਜਾਵੇਗਾ।

ਆਟੋ ਡੈਸਕ, ਨਵੀਂ ਦਿੱਲੀ। ਭਾਰਤ ਵਿੱਚ ਟਾਟਾ ਮੋਟਰਜ਼ ਵੱਲੋਂ ਕਈ ਸੈਗਮੈਂਟਾਂ ਵਿੱਚ ਵਾਹਨਾਂ ਦੀ ਵਿਕਰੀ ਕੀਤੀ ਜਾਂਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ Tata Sierra EV ਨੂੰ ਕਦੋਂ ਤੱਕ ਲਾਂਚ ਕੀਤਾ ਜਾ ਸਕਦਾ ਹੈ, ਇਸ ਬਾਰੇ ਜਾਣਕਾਰੀ ਮਿਲ ਗਈ ਹੈ। ਨਿਰਮਾਤਾ ਵੱਲੋਂ ਇਸ SUV ਦੇ ਇਲੈਕਟ੍ਰਿਕ ਵਰਜ਼ਨ ਨੂੰ ਕਿਸ ਤਰ੍ਹਾਂ ਦੇ ਫੀਚਰਜ਼ ਅਤੇ ਰੇਂਜ ਨਾਲ ਕਦੋਂ ਤੱਕ ਲਾਂਚ ਕੀਤਾ ਜਾ ਸਕਦਾ ਹੈ, ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।
ਲਾਂਚ ਹੋਵੇਗੀ Tata Sierra EV
ਮੀਡੀਆ ਰਿਪੋਰਟਾਂ ਅਨੁਸਾਰ ਟਾਟਾ ਮੋਟਰਜ਼ ਵੱਲੋਂ ਜਲਦੀ ਹੀ ਸਿਏਰਾ ਦੇ ਇਲੈਕਟ੍ਰਿਕ ਵਰਜ਼ਨ ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅਜੇ ਨਿਰਮਾਤਾ ਵੱਲੋਂ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਰਿਪੋਰਟਾਂ ਮੁਤਾਬਕ ਇਸ ਨੂੰ ਜਲਦੀ ਹੀ ਲਾਂਚ ਕੀਤਾ ਜਾ ਸਕਦਾ ਹੈ।
ਕਿਹੋ ਜਿਹੇ ਹੋਣਗੇ ਫੀਚਰਜ਼
ਨਿਰਮਾਤਾ ਵੱਲੋਂ ਇਸ SUV ਦੇ ICE (ਪੈਟਰੋਲ/ਡੀਜ਼ਲ) ਵਰਜ਼ਨ ਨੂੰ ਕੁਝ ਸਮਾਂ ਪਹਿਲਾਂ ਹੀ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਗਿਆ ਹੈ। ਉਸ ਵਿੱਚ ਕਈ ਬਿਹਤਰੀਨ ਫੀਚਰਜ਼ ਪੇਸ਼ ਕੀਤੇ ਗਏ ਹਨ। ਇਹ ਸਾਰੇ ਫੀਚਰਜ਼ SUV ਦੇ ਇਲੈਕਟ੍ਰਿਕ ਵਰਜ਼ਨ ਵਿੱਚ ਵੀ ਦਿੱਤੇ ਜਾਣਗੇ। ਇਸ ਵਿੱਚ LED ਪ੍ਰੋਜੈਕਟਰ ਹੈੱਡਲਾਈਟਸ, ਕਨੈਕਟਡ LED ਟੇਲ ਲਾਈਟਸ, ਫਲੱਸ਼ ਡੋਰ ਹੈਂਡਲ, ਕਾਰਨਰਿੰਗ ਫੌਗ ਲੈਂਪ, ਟ੍ਰਿਪਲ ਸਕ੍ਰੀਨ, ਵਾਇਰਲੈੱਸ ਐਂਡਰਾਇਡ ਆਟੋ, ਐਪਲ ਕਾਰ ਪਲੇਅ, 360 ਡਿਗਰੀ ਕੈਮਰਾ, ਬਲਾਈਂਡ-ਸਪੌਟ ਮਾਨੀਟਰਿੰਗ ਸਿਸਟਮ, Hypr HUD, ਡਿਊਲ ਜ਼ੋਨ ਕਲਾਈਮੇਟ ਕੰਟਰੋਲ, 12 ਸਪੀਕਰਾਂ ਦੇ ਨਾਲ Dolby Atmos ਆਡੀਓ ਸਿਸਟਮ, Sonic Shaft ਸਾਊਂਡ ਬਾਰ, 5G ਕਨੈਕਟੀਵਿਟੀ, ਸੈਗਮੈਂਟ ਵਿੱਚ ਸਭ ਤੋਂ ਵੱਡਾ ਪੈਨੋਰਮਿਕ ਸਨਰੂਫ, ਵੈਂਟੀਲੇਟਡ ਫਰੰਟ ਸੀਟਾਂ ਅਤੇ ਇਲੈਕਟ੍ਰਿਕ ਫਰੰਟ ਸੀਟਾਂ, ਰੀਅਰ ਸਨਸ਼ੇਡ, ਏਅਰ ਪਿਊਰੀਫਾਇਰ, ਕੂਲਡ ਗਲਵ ਬਾਕਸ, ਪਾਵਰਡ ਟੇਲਗੇਟ, ਟੈਰੇਨ ਮੋਡਸ (Terrain Modes) ਅਤੇ ਪੈਡਲ ਸ਼ਿਫਟਰਸ ਵਰਗੇ ਫੀਚਰਜ਼ਦਿੱਤੇ ਜਾ ਸਕਦੇ ਹਨ।
ਕਿੰਨੀ ਹੋਵੇਗੀ ਰੇਂਜ
ਟਾਟਾ ਵੱਲੋਂ ਸਿਏਰਾ ਦੇ ਇਲੈਕਟ੍ਰਿਕ ਵਰਜ਼ਨ ਨੂੰ ਦੋ ਬੈਟਰੀ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਟਾਟਾ ਸਿਏਰਾ EV ਵਿੱਚ 55 kWh ਅਤੇ 65 kWh ਬੈਟਰੀ ਪੈਕ ਦੇ ਆਪਸ਼ਨ ਦਿੱਤੇ ਜਾ ਸਕਦੇ ਹਨ। ਨਾਲ ਹੀ ਸਿੰਗਲ ਚਾਰਜ ਵਿੱਚ ਇਸ SUV ਨੂੰ 500 ਤੋਂ 550 ਕਿਲੋਮੀਟਰ ਤੱਕ ਦੀ ਰੇਂਜ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਸ ਵਿੱਚ ਦਮਦਾਰ ਮੋਟਰ ਅਤੇ ਆਫ-ਰੋਡ ਸਮਰੱਥਾ ਵੀ ਪੇਸ਼ ਕੀਤੀ ਜਾ ਸਕਦੀ ਹੈ।
ਕਦੋਂ ਹੋਵੇਗੀ ਲਾਂਚ
ਨਿਰਮਾਤਾ ਨੇ ਅਜੇ SUV ਦੇ ਲਾਂਚ ਨੂੰ ਲੈ ਕੇ ਰਸਮੀ (Official) ਜਾਣਕਾਰੀ ਨਹੀਂ ਦਿੱਤੀ ਹੈ। ਪਰ ਉਮੀਦ ਹੈ ਕਿ ਇਸ SUV ਨੂੰ ਭਾਰਤ ਵਿੱਚ ਅਗਲੇ ਚਾਰ ਤੋਂ ਪੰਜ ਮਹੀਨਿਆਂ ਦੌਰਾਨ ਲਾਂਚ ਕੀਤਾ ਜਾਵੇਗਾ।
ਕਿੰਨੀ ਹੋਵੇਗੀ ਕੀਮਤ
ਨਿਰਮਾਤਾ ਵੱਲੋਂ ਲਾਂਚ ਦੇ ਸਮੇਂ ਹੀ ਇਸ SUV ਦੇ EV ਵਰਜ਼ਨ ਦੀ ਕੀਮਤ ਦੀ ਜਾਣਕਾਰੀ ਦਿੱਤੀ ਜਾਵੇਗੀ। ਪਰ ਉਮੀਦ ਹੈ ਕਿ ਟਾਟਾ ਸਿਏਰਾ EV ਨੂੰ 20 ਤੋਂ 25 ਲੱਖ ਰੁਪਏ ਐਕਸ-ਸ਼ੋਰੂਮ ਕੀਮਤ ਦੇ ਆਸ-ਪਾਸ ਲਾਂਚ ਕੀਤਾ ਜਾ ਸਕਦਾ ਹੈ।