- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੋ ਸਕੇ ਤਾਂ ਫ਼ੋਨ ਨੂੰ ਵਾਰ-ਵਾਰ ਥੋੜ੍ਹਾ-ਥੋੜ੍ਹਾ ਚਾਰਜ ਕਰੋ। ਨਾਲ ਹੀ ਰਾਤ ਭਰ ਚਾਰਜਿੰਗ ਤੋਂ ਬਚੋ ਅਤੇ ਅਸਲੀ (Original) ਚਾਰਜਰ ਦੀ ਹੀ ਵਰਤੋਂ ਕਰੋ। ਜੇਕਰ ਫ਼ੋਨ ਜ਼ਿਆਦਾ ਗਰਮ (Heat) ਹੋਵੇ ਤਾਂ ਕੁਝ ਦੇਰ ਲਈ ਇਸ ਨੂੰ ਚਾਰਜਿੰਗ ਤੋਂ ਹਟਾ ਦਿਓ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ: ਸਮਾਰਟਫ਼ੋਨ ਅੱਜ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ, ਪਰ ਇਸ ਦੀ ਬੈਟਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗਲਤਫ਼ਹਿਮੀਆਂ ਅੱਜ ਵੀ ਬਣੀਆਂ ਹੋਈਆਂ ਹਨ। ਕੁਝ ਲੋਕ ਮੰਨਦੇ ਹਨ ਕਿ ਫ਼ੋਨ ਦੀ ਬੈਟਰੀ ਨੂੰ 0% ਤੱਕ ਖ਼ਤਮ ਕਰਨ ਤੋਂ ਬਾਅਦ ਹੀ ਫ਼ੋਨ ਨੂੰ ਚਾਰਜ ਕਰਨਾ ਸਹੀ ਰਹਿੰਦਾ ਹੈ, ਪਰ ਕੀ ਇਹ ਸੱਚ ਹੈ? ਕੀ ਬੈਟਰੀ 0% ਤੱਕ ਡਰੇਨ (drain) ਕਰਨਾ ਸਹੀ ਹੈ ਜਾਂ ਇਸ ਨਾਲ ਬੈਟਰੀ ਖ਼ਰਾਬ ਹੋ ਸਕਦੀ ਹੈ, ਆਓ ਜਾਣਦੇ ਹਾਂ ਮਾਹਿਰ ਕੀ ਕਹਿੰਦੇ ਹਨ...
0% ਤੱਕ ਬੈਟਰੀ ਖ਼ਤਮ ਕਰਨਾ ਸਹੀ ਹੈ ਜਾਂ ਨਹੀਂ?
ਟੈਕ ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਦੇ ਸਮਾਰਟਫ਼ੋਨਾਂ ਵਿੱਚ ਲਿਥੀਅਮ-ਆਇਨ (Lithium-ion) ਬੈਟਰੀ ਦੇਖਣ ਨੂੰ ਮਿਲਦੀ ਹੈ। ਇਹਨਾਂ ਬੈਟਰੀਆਂ ਨੂੰ ਪੂਰੀ ਤਰ੍ਹਾਂ ਡਿਸਚਾਰਜ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਜੇਕਰ ਤੁਸੀਂ ਵਾਰ-ਵਾਰ ਬੈਟਰੀ ਨੂੰ 0% ਤੱਕ ਖ਼ਤਮ ਕਰ ਰਹੇ ਹੋ, ਤਾਂ ਇਸ ਨਾਲ ਬੈਟਰੀ ਦੀ ਸਿਹਤ (Health) ਤੇਜ਼ੀ ਨਾਲ ਡਿੱਗ ਸਕਦੀ ਹੈ ਅਤੇ ਉਸ ਦੀ ਉਮਰ ਵੀ ਘਟ ਸਕਦੀ ਹੈ। ਹੁਣ ਸਵਾਲ ਇਹ ਹੈ ਕਿ ਫ਼ੋਨ ਦੀ ਬੈਟਰੀ ਨੂੰ ਕਿੰਨੇ ਪ੍ਰਤੀਸ਼ਤ ਤੱਕ ਚਾਰਜ ਕਰਨਾ ਬਿਹਤਰ ਹੈ? ਚਲੋ ਇਹ ਵੀ ਜਾਣਦੇ ਹਾਂ।
ਕਿੰਨੇ ਪਰਸੈਂਟ ਤੱਕ ਬੈਟਰੀ ਚਾਰਜ ਕਰਨਾ ਬਿਹਤਰ?
ਮਾਹਿਰਾਂ ਦਾ ਕਹਿਣਾ ਹੈ ਕਿ ਬੈਟਰੀ ਨੂੰ ਹਮੇਸ਼ਾ 20% ਤੋਂ 80% ਦੇ ਵਿਚਕਾਰ ਚਾਰਜ ਰੱਖਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
20% ਤੋਂ ਹੇਠਾਂ ਬੈਟਰੀ ਜਾਣ ਤੋਂ ਬਚੋ।
80 ਤੋਂ 90% ਤੱਕ ਹੀ ਚਾਰਜ ਕਰਨਾ ਸੁਰੱਖਿਅਤ ਮੰਨਿਆ ਜਾਂਦਾ ਹੈ।
ਫ਼ੋਨ ਨੂੰ ਵਾਰ-ਵਾਰ 100% ਤੱਕ ਚਾਰਜ ਕਰਨਾ ਵੀ ਬੈਟਰੀ 'ਤੇ ਦਬਾਅ ਪਾ ਸਕਦਾ ਹੈ।
ਬੈਟਰੀ ਨੂੰ 0% ਤੱਕ ਖ਼ਤਮ ਕਰਨ ਦੇ ਨੁਕਸਾਨ:
ਵਾਰ-ਵਾਰ ਅਜਿਹਾ ਕਰਨ ਨਾਲ ਬੈਟਰੀ ਦੀ ਸਮਰੱਥਾ (Capacity) ਜਲਦੀ ਘਟ ਜਾਂਦੀ ਹੈ।
ਇਸ ਨਾਲ ਫ਼ੋਨ ਦੀ ਪਰਫਾਰਮੈਂਸ (Performance) 'ਤੇ ਵੀ ਅਸਰ ਪੈ ਸਕਦਾ ਹੈ।
ਲੰਬੇ ਸਮੇਂ ਵਿੱਚ ਬੈਟਰੀ ਬੈਕਅੱਪ ਵੀ ਘਟ ਸਕਦਾ ਹੈ।
ਕਦੋਂ ਬੈਟਰੀ ਨੂੰ 0% ਤੱਕ ਡਰੇਨ ਕਰਨਾ ਸਹੀ ਹੈ?
ਮਹੀਨੇ ਵਿੱਚ ਇੱਕ ਵਾਰ ਫ਼ੋਨ ਦੀ ਬੈਟਰੀ ਨੂੰ 0% ਤੱਕ ਲੈ ਕੇ ਜਾ ਕੇ ਫਿਰ ਤੋਂ ਫੁੱਲ ਚਾਰਜ ਕਰਨਾ ਕੈਲੀਬ੍ਰੇਸ਼ਨ (Calibration) ਲਈ ਸਹੀ ਹੋ ਸਕਦਾ ਹੈ, ਪਰ ਇਸ ਨੂੰ ਆਦਤ ਬਣਾਉਣਾ ਸਹੀ ਨਹੀਂ ਹੈ। ਹੋ ਸਕੇ ਤਾਂ ਫ਼ੋਨ ਨੂੰ ਵਾਰ-ਵਾਰ ਥੋੜ੍ਹਾ-ਥੋੜ੍ਹਾ ਚਾਰਜ ਕਰੋ। ਨਾਲ ਹੀ ਰਾਤ ਭਰ ਚਾਰਜਿੰਗ ਤੋਂ ਬਚੋ ਅਤੇ ਅਸਲੀ (Original) ਚਾਰਜਰ ਦੀ ਹੀ ਵਰਤੋਂ ਕਰੋ। ਜੇਕਰ ਫ਼ੋਨ ਜ਼ਿਆਦਾ ਗਰਮ (Heat) ਹੋਵੇ ਤਾਂ ਕੁਝ ਦੇਰ ਲਈ ਇਸ ਨੂੰ ਚਾਰਜਿੰਗ ਤੋਂ ਹਟਾ ਦਿਓ।