ਕੰਪਨੀ ਕੋਈ ਆਮ ਪਲਾਸਟਿਕ ਕਵਰ ਨਹੀਂ, ਬਲਕਿ AU99.99 ਗੋਲਡ ਸੀਰੀਜ਼ ਦੇ ਸ਼ੁੱਧ ਸੋਨੇ ਨਾਲ ਬਣੇ ਪ੍ਰੀਮੀਅਮ ਫੋਨ ਕਵਰ ਵੇਚ ਰਹੀ ਹੈ। ਇਹ ਕਵਰ 99.99 ਪ੍ਰਤੀਸ਼ਤ ਸੋਨੇ ਦੀ ਸ਼ੁੱਧਤਾ ਨਾਲ ਬਣਾਏ ਗਏ ਹਨ। ਕਵਰ ਦਾ ਵਜ਼ਨ 10 ਗ੍ਰਾਮ ਤੋਂ ਲੈ ਕੇ 100 ਗ੍ਰਾਮ ਤਕ ਹੋ ਸਕਦਾ ਹੈ, ਜਿਸ ਦੇ ਆਧਾਰ 'ਤੇ ਕੀਮਤ ਨਿਰਧਾਰਤ ਕੀਤੀ ਜਾਵੇਗੀ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਐਪਲ ਨੇ ਪਿਛਲੇ ਸਾਲ ਆਪਣੀ ਨਵੀਂ ਆਈਫੋਨ 17 ਸੀਰੀਜ਼ ਲਾਂਚ ਕੀਤੀ ਸੀ। ਇਸ ਸੀਰੀਜ਼ 'ਚ ਕੰਪਨੀ ਨੇ ਆਪਣਾ ਸਭ ਤੋਂ ਮਹਿੰਗਾ ਡਿਵਾਈਸ iPhone 17 Pro Max ਵੀ ਪੇਸ਼ ਕੀਤਾ। ਸ਼ੁਰੂ ਤੋਂ ਹੀ ਐਪਲ ਪ੍ਰੇਮੀਆਂ ਨੇ ਇਸ ਡਿਵਾਈਸ ਨੂੰ ਬਹੁਤ ਪਿਆਰ ਦਿੱਤਾ। ਇਸ ਦੌਰਾਨ, ਇਕ ਆਨਲਾਈਨ ਸ਼ਾਪਿੰਗ ਪਲੇਟਫਾਰਮ JD.com ਇਸ ਸਮੇਂ ਇਕ ਅਨੋਖੇ ਆਫਰ ਨਾਲ ਸਾਹਮਣੇ ਆਇਆ ਹੈ ਜੋ ਖ਼ਬਰਾਂ ਵਿਚ ਹੈ।
ਹਾਂ, ਕੰਪਨੀ ਆਪਣੇ ਗਾਹਕਾਂ ਨੂੰ ਫੋਨ ਕਵਰ ਖਰੀਦਣ 'ਤੇ ਮੁਫਤ iPhone 17 Pro Max ਦੇਣ ਦਾ ਦਾਅਵਾ ਕਰ ਰਹੀ ਹੈ। ਹਾਲਾਂਕਿ ਇਹ ਆਫਰ ਸੁਣਨ 'ਚ ਜਿੰਨਾ ਆਕਰਸ਼ਕ ਲੱਗਦਾ ਹੈ, ਇਸ ਦੀਆਂ ਸ਼ਰਤਾਂ ਓਨੀਆਂ ਹੀ ਵਿਸ਼ੇਸ਼ ਤੇ ਮਹਿੰਗੀਆਂ ਹਨ। ਚਲੋ ਪਹਿਲਾਂ ਜਾਣਦੇ ਹਾਂ ਕਿ ਇਹ ਆਫਰ ਕੀ ਹੈ...
ਅਸਲ ਵਿੱਚ, ਕੰਪਨੀ ਕੋਈ ਆਮ ਪਲਾਸਟਿਕ ਕਵਰ ਨਹੀਂ, ਬਲਕਿ AU99.99 ਗੋਲਡ ਸੀਰੀਜ਼ ਦੇ ਸ਼ੁੱਧ ਸੋਨੇ ਨਾਲ ਬਣੇ ਪ੍ਰੀਮੀਅਮ ਫੋਨ ਕਵਰ ਵੇਚ ਰਹੀ ਹੈ। ਇਹ ਕਵਰ 99.99 ਪ੍ਰਤੀਸ਼ਤ ਸੋਨੇ ਦੀ ਸ਼ੁੱਧਤਾ ਨਾਲ ਬਣਾਏ ਗਏ ਹਨ। ਕਵਰ ਦਾ ਵਜ਼ਨ 10 ਗ੍ਰਾਮ ਤੋਂ ਲੈ ਕੇ 100 ਗ੍ਰਾਮ ਤਕ ਹੋ ਸਕਦਾ ਹੈ, ਜਿਸ ਦੇ ਆਧਾਰ 'ਤੇ ਕੀਮਤ ਨਿਰਧਾਰਤ ਕੀਤੀ ਜਾਵੇਗੀ।
ਰਿਪੋਰਟਾਂ ਮੁਤਾਬਕ, 100 ਗ੍ਰਾਮ ਸੋਨੇ ਵਾਲਾ ਕਵਰ ਖਰੀਦਣ 'ਤੇ ਗਾਹਕ ਨੂੰ ਕੰਪਨੀ ਵੱਲੋਂ ਫਲੈਗਸ਼ਿਪ ਸਮਾਰਟਫੋਨ iPhone 17 Pro Max ਮੁਫਤ ਦਿੱਤਾ ਜਾਵੇਗਾ। ਹਾਲਾਂਕਿ ਇਸ 100 ਗ੍ਰਾਮ ਵਾਲੇ ਕਵਰ ਦੀ ਕੀਮਤ ਲਗਪਗ 16.5 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਦਾ ਮਤਲਬ ਹੈ ਕਿ ਮੁਫਤ ਫੋਨ ਪ੍ਰਾਪਤ ਕਰਨ ਲਈ ਪਹਿਲਾਂ ਤੁਹਾਨੂੰ ਲੱਖਾਂ ਰੁਪਏ ਖਰਚ ਕਰਨੇ ਪੈਣਗੇ।
ਜੋ ਲੋਕ ਘੱਟ ਬਜਟ 'ਚ ਗੋਲਡ ਕਵਰ ਖਰੀਦਣਾ ਚਾਹੁੰਦੇ ਹਨ, ਉਨ੍ਹਾਂ ਲਈ 10 ਗ੍ਰਾਮ ਅਤੇ 30 ਗ੍ਰਾਮ ਵਾਲੇ ਕਵਰ ਦੇ ਬਦਲ ਵੀ ਮੌਜੂਦ ਹਨ। 30 ਗ੍ਰਾਮ ਵਾਲੇ ਕਵਰ ਦੀ ਕੀਮਤ ਲਗਪਗ 4.7 ਲੱਖ ਰੁਪਏ ਦੱਸੀਆਂ ਜਾ ਰਹੀਆਂ ਹਨ। ਹਾਲਾਂਕਿ, ਇਨ੍ਹਾਂ ਵੈਰੀਐਂਟਸ ਦੇ ਨਾਲ ਤੁਹਾਨੂੰ ਕੋਈ ਵੀ ਮੁਫਤ iPhone ਨਹੀਂ ਮਿਲੇਗਾ।
ਹਾਲਾਂਕਿ ਇੰਨੀ ਜ਼ਿਆਦਾ ਕੀਮਤ ਹੋਣ ਦੇ ਬਾਵਜੂਦ, ਇਸ ਆਫਰ ਨੂੰ ਲੈ ਕੇ ਮਾਰਕੀਟ 'ਚ ਉਤਸੁਕਤਾ ਦੇਖਣ ਨੂੰ ਮਿਲੀ। ਦਾਅਵਾ ਕੀਤਾ ਜਾ ਰਿਹਾ ਹੈ ਕਿ 10 ਗ੍ਰਾਮ ਵਾਲਾ ਗੋਲਡ ਕਵਰ ਕੁਝ ਹੀ ਸਮੇਂ ਵਿਚ ਆਉਟ ਆਫ ਸਟਾਕ ਹੋ ਗਿਆ। ਇਸ ਤੋਂ ਬਾਅਦ ਕੰਪਨੀ ਨੇ ਨਵੇਂ ਸਟਾਕ ਦਾ ਐਲਾਨ ਵੀ ਕਰ ਦਿੱਤਾ ਹੈ।
ਇਸ 'ਤੇ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਆਫਰ ਲਗਜ਼ਰੀ ਸੈਗਮੈਂਟ ਦੇ ਗਾਹਕਾਂ ਨੂੰ ਟਾਰਗੈਟ ਕਰਨ ਦੀ ਮਾਰਕੀਟਿੰਗ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ। ਗੋਲਡ ਕਵਰ ਜ਼ਰੀਏ ਕੰਪਨੀ ਪ੍ਰੀਮੀਅਮ ਅਤੇ ਹਾਈ-ਨੈੱਟਵਰਥ ਗਾਹਕਾਂ ਨੂੰ ਆਕਰਸ਼ਿਤ ਕਰਨ ਦੀ ਸੋਚ ਰਹੀ ਹੈ। ਹਾਲਾਂਕਿ, ਅਜਿਹੇ ਆਫਰਾਂ 'ਤੇ ਭਰੋਸਾ ਕਰਨ ਤੋਂ ਪਹਿਲਾਂ ਸ਼ਰਤਾਂ ਅਤੇ ਨਿਯਮਾਂ ਨੂੰ ਧਿਆਨ ਨਾਲ ਪੜ੍ਹ ਲੈਣਾ ਅਤੇ ਅਧਿਕਾਰਤ ਵੈਬਸਾਈਟ ਤੋਂ ਜਾਣਕਾਰੀ ਦੀ ਪੁਸ਼ਟੀ ਕਰ ਲੈਣਾ ਜ਼ਰੂਰੀ ਹੈ।