- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ ਇਨਫੀਨਿਕਸ ਦੇ ਇਸ ਡਿਵਾਈਸ ਵਿੱਚ 120Hz ਰਿਫ੍ਰੈਸ਼ ਰੇਟ ਵਾਲੀ ਅਪਗ੍ਰੇਡਡ 6.78-ਇੰਚ HD+ IPS LCD ਡਿਸਪਲੇਅ ਮਿਲ ਰਹੀ ਹੈ, ਜੋ ਪਿਛਲੇ ਮਾਡਲ ਦੇ 6.67-ਇੰਚ ਪੈਨਲ ਨਾਲੋਂ ਕਾਫ਼ੀ ਬਿਹਤਰ ਹੈ। ਡਿਵਾਈਸ 'ਚ ਫਲੈਟ 3D ਟੈਕਸਚਰ ਵਾਲਾ ਕੰਪੋਜ਼ਿਟ ਰੀਅਰ ਪੈਨਲ ਹੈ ਅਤੇ ਇਸ ਦੀ ਮੋਟਾਈ 7.7mm ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਜੇਕਰ ਤੁਸੀਂ ਵੀ 15 ਹਜ਼ਾਰ ਰੁਪਏ ਤੋਂ ਘੱਟ ਵਿਚ ਕੋਈ ਨਵਾਂ ਫ਼ੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ Infinix ਨੇ ਆਪਣੇ ਵਾਅਦੇ ਮੁਤਾਬਕ ਭਾਰਤ 'ਚ Infinix Smart 20 ਲਾਂਚ ਕਰ ਦਿੱਤਾ ਹੈ। ਇਸ ਫ਼ੋਨ ਨੂੰ ਐਂਟਰੀ-ਲੇਵਲ ਸਮਾਰਟਫ਼ੋਨ ਲਾਈਨਅੱਪ 'ਚ ਪੇਸ਼ ਕੀਤਾ ਗਿਆ ਹੈ। ਡਿਵਾਈਸ ਨੂੰ ਪਿਛਲੇ Smart 10 ਦੇ ਸਕਸੈੱਸਰ (ਅਗਲੇ ਮਾਡਲ) ਵਜੋਂ ਪੇਸ਼ ਕੀਤਾ ਗਿਆ ਹੈ ਜਿਸ ਵਿਚ ਇਸ ਵਾਰ ਬਿਹਤਰ ਡਿਸਪਲੇਅ, ਵੱਡੀ ਬੈਟਰੀ ਤੇ ਪ੍ਰੋਸੈਸਿੰਗ ਹਾਰਡਵੇਅਰ 'ਚ ਸੁਧਾਰ ਕੀਤੇ ਗਏ ਹਨ। ਫ਼ੋਨ ਨੂੰ ਖ਼ਾਸ ਤੌਰ 'ਤੇ ਬਜਟ ਰੇਂਜ 'ਚ ਡਿਵਾਈਸ ਲੱਭ ਰਹੇ ਗਾਹਕਾਂ ਲਈ ਪੇਸ਼ ਕੀਤਾ ਗਿਆ ਹੈ। ਚਲੋ ਪਹਿਲਾਂ ਇਸ ਦੀ ਕੀਮਤ 'ਤੇ ਇੱਕ ਨਜ਼ਰ ਮਾਰਦੇ ਹਾਂ...
ਕੀਮਤ ਦੀ ਗੱਲ ਕਰੀਏ ਤਾਂ Infinix Smart 20 ਦੇ 4GB RAM + 64GB ਵੇਰੀਐਂਟ ਦੀ ਕੀਮਤ 12,499 ਰੁਪਏ ਹੈ ਜਦਕਿ ਇਸ ਦੇ 4GB RAM + 128GB ਵੇਰੀਐਂਟ ਦੀ ਕੀਮਤ 13,999 ਰੁਪਏ ਹੈ। ਸਮਾਰਟਫ਼ੋਨ ਦੀ ਪਹਿਲੀ ਸੇਲ 12 ਜੂਨ ਨੂੰ ਦੁਪਹਿਰ 12:00 ਵਜੇ ਤੋਂ Flipkart ਅਤੇ Infinix India ਦੇ ਆਨਲਾਈਨ ਸਟੋਰ ਰਾਹੀਂ ਸ਼ੁਰੂ ਹੋਵੇਗੀ।
ਫ਼ੋਨ ਚਾਰ ਵੱਖ-ਵੱਖ ਰੰਗਾਂ- ਸਨਲਾਈਕ ਓਰੇਂਜ, ਕਲਾਊਡਲਾਈਨ ਬਲੂ, ਸ਼ੈਡੋ ਬਲੈਕ ਅਤੇ ਪੋਲਾਰਿਸ ਟਾਈਟੇਨੀਅਮ 'ਚ ਆਉਂਦਾ ਹੈ। ਹਾਲਾਂਕਿ ਲਾਂਚ ਆਫ਼ਰ ਤਹਿਤ ਤੁਸੀਂ ਇਸ ਫ਼ੋਨ ਨੂੰ ਸ਼ੁਰੂਆਤੀ ਦਿਨਾਂ ਵਿੱਚ ਸਿਰਫ਼ 11,999 ਰੁਪਏ ਵਿੱਚ ਖਰੀਦ ਸਕਦੇ ਹੋ।
ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ ਇਨਫੀਨਿਕਸ ਦੇ ਇਸ ਡਿਵਾਈਸ ਵਿੱਚ 120Hz ਰਿਫ੍ਰੈਸ਼ ਰੇਟ ਵਾਲੀ ਅਪਗ੍ਰੇਡਡ 6.78-ਇੰਚ HD+ IPS LCD ਡਿਸਪਲੇਅ ਮਿਲ ਰਹੀ ਹੈ, ਜੋ ਪਿਛਲੇ ਮਾਡਲ ਦੇ 6.67-ਇੰਚ ਪੈਨਲ ਨਾਲੋਂ ਕਾਫ਼ੀ ਬਿਹਤਰ ਹੈ। ਡਿਵਾਈਸ 'ਚ ਫਲੈਟ 3D ਟੈਕਸਚਰ ਵਾਲਾ ਕੰਪੋਜ਼ਿਟ ਰੀਅਰ ਪੈਨਲ ਹੈ ਅਤੇ ਇਸ ਦੀ ਮੋਟਾਈ 7.7mm ਹੈ।
ਫ਼ੋਨ ਦੇ ਫ੍ਰੰਟ ਵਿੱਚ ਡਿਸਪਲੇਅ ਦੇ ਵਿਚਕਾਰ ਇੱਕ ਪੰਚ-ਹੋਲ ਕੱਟਆਊਟ ਹੈ ਜਿਸ ਵਿਚ ਨੋਟੀਫਿਕੇਸ਼ਨ ਅਤੇ ਸਟੇਟਸ ਟ੍ਰੈਕਿੰਗ ਲਈ 'Dynamic Bar' ਸੌਫਟਵੇਅਰ ਫੀਚਰ ਵੀ ਮਿਲ ਰਿਹਾ ਹੈ ਜੋ ਤੁਹਾਨੂੰ ਥੋੜ੍ਹੀ ਬਹੁਤ iPhone ਵਾਲੀ ਫੀਲ ਦੇ ਸਕਦਾ ਹੈ।
ਫ਼ੋਨ ਨੂੰ ਪਾਵਰ ਦੇਣ ਲਈ ਇਸ 'ਚ MediaTek Helio G81 ਅਲਟੀਮੇਟ ਚਿਪਸੈੱਟ ਅਤੇ 4GB LPDDR4X RAM ਮਿਲ ਰਹੀ ਹੈ। ਡਿਵਾਈਸ 'ਚ Infinix ਦੀ 'MemFusion' ਟੈਕਨਾਲੋਜੀ ਵੀ ਮਿਲ ਰਹੀ ਹੈ, ਜਿਸ ਨਾਲ ਯੂਜ਼ਰਜ਼ ਇੰਟਰਨਲ ਸਟੋਰੇਜ ਦੀ ਵਰਤੋਂ ਕਰ ਕੇ RAM ਨੂੰ ਵਰਚੁਅਲੀ 4GB ਤਕ ਵਧਾ ਸਕਦੇ ਹਨ।
ਫੋਟੋਗ੍ਰਾਫੀ ਲਈ ਫ਼ੋਨ 'ਚ ਰੈਕਟੈਂਗੂਲਰ ਮਾਡਿਊਲ ਮਿਲ ਰਿਹਾ ਹੈ ਜਿਸ ਵਿਚ 8MP ਦਾ ਪ੍ਰਾਇਮਰੀ ਕੈਮਰਾ ਹੈ ਜਿਸ ਦੇ ਨਾਲ ਇਕ ਸੈਕੰਡਰੀ ਆਕਸੀਲਰੀ ਲੈਨਜ਼ ਵੀ ਮਿਲ ਰਹੀ ਹੈ। ਜਦਕਿ ਸਾਹਮਣੇ ਵਾਲੇ ਪਾਸੇ ਫ਼ੋਨ ਦੇ ਫਰੰਟ 'ਚ 8MP ਦਾ ਸੈਲਫੀ ਕੈਮਰਾ ਹੈ। ਡਿਵਾਈਸ 'ਚ ਸੌਫਟਵੇਅਰ-ਬੇਸਡ ਫੀਚਰਸ ਵਿੱਚ ਸੁਪਰ ਨਾਈਟ ਮੋਡ, ਡਿਊਲ ਵੀਡੀਓ ਅਤੇ ਇੱਕ ਡੈਡੀਕੇਟਿਡ VLOG ਮੋਡ ਵੀ ਮਿਲ ਰਹੇ ਹਨ।
ਇਸ ਤੋਂ ਇਲਾਵਾ ਫ਼ੋਨ 'ਚ 5,200mAh ਦੀ ਬੈਟਰੀ ਹੈ ਜਿਸ ਦੇ ਨਾਲ 15W ਵਾਇਰਡ ਚਾਰਜਿੰਗ ਅਤੇ 5W ਰਿਵਰਸ ਵਾਇਰਡ ਚਾਰਜਿੰਗ ਸਪੋਰਟ ਵੀ ਮਿਲ ਰਿਹਾ ਹੈ। ਕੁਨੈਕਟੀਵਿਟੀ ਲਈ ਫ਼ੋਨ ਵਿੱਚ 4G ਨੈੱਟਵਰਕ ਅਤੇ UltraLink ਫੀਚਰ ਵੀ ਮਿਲ ਰਿਹਾ ਹੈ। ਇਹ ਇਕ ਫ੍ਰੀ ਆਫ਼ਲਾਈਨ ਕਮਿਊਨੀਕੇਸ਼ਨ ਫੀਚਰ ਹੈ, ਜੋ ਕੰਪੈਟਿਬਲ (ਅਨੁਕੂਲ) ਇਨਫੀਨਿਕਸ ਫ਼ੋਨਾਂ ਵਿਚਕਾਰ 1 ਕਿਲੋਮੀਟਰ ਤੱਕ ਦੀ ਦੂਰੀ 'ਤੇ ਵਾਇਰਲੈੱਸ ਵਾਕੀ-ਟਾਕੀ ਸਟਾਈਲ ਕਮਿਊਨੀਕੇਸ਼ਨ ਦੀ ਸਹੂਲਤ ਆਫ਼ਰ ਕਰਦਾ ਹੈ।