ਜਦੋਂ ਵੀ Electric Car ਨੂੰ ਚਾਰਜਿੰਗ 'ਤੇ ਲਗਾਓ ਤਾਂ ਹਮੇਸ਼ਾ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਬੈਟਰੀ ਚਾਰਜ ਹੋਣ ਤੋਂ ਬਾਅਦ ਲੰਬੇ ਸਮੇਂ ਤਕ ਚਾਰਜਰ ਲੱਗਿਆ ਨਾ ਰਹਿਣ ਦਿਓ। ਅਜਿਹਾ ਕਰਨ ਨਾਲ ਕਈ ਵਾਰ ਬੈਟਰੀ ਖਰਾਬ ਹੋਣ ਦਾ ਖਤਰਾ ਵਧ ਜਾਂਦਾ ਹੈ। ਗੰਭੀਰ ਹਾਲਤ 'ਚ ਇਸ ਲਾਪਰਵਾਹੀ ਕਾਰਨ ਧਮਾਕਾ ਵੀ ਹੋ ਸਕਦਾ ਹੈ।

ਆਟੋ ਡੈਸਕ, ਨਵੀਂ ਦਿੱਲੀ : ਦੇਸ਼ ਵਿੱਚ ਬਹੁਤ ਘੱਟ ਸਮੇਂ 'ਚ Electric Cars ਦੀ ਮੰਗ ਵਧ ਗਈ ਹੈ ਜਿਸ ਨੂੰ ਦੇਖਦੇ ਹੋਏ ਨਿਰਮਾਤਾਵਾਂ ਵੱਲੋਂ ਨਵੀਆਂ ਇਲੈਕਟ੍ਰਿਕ ਕਾਰਾਂ ਪੇਸ਼ ਤੇ ਲਾਂਚ ਕੀਤੀਆਂ ਜਾ ਰਹੀਆਂ ਹਨ। ਕਈ ਵਾਰ ਲੋਕ ਇਨ੍ਹਾਂ ਨੂੰ ਖਰੀਦਣ ਤੋਂ ਬਾਅਦ ਲਾਪਰਵਾਹੀ ਕਰਦੇ ਹਨ ਜਿਸ ਨਾਲ ਹਜ਼ਾਰਾਂ ਰੁਪਏ ਦਾ ਖਰਚਾ ਹੋ ਜਾਂਦਾ ਹੈ। ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ, ਅਸੀਂ ਤੁਹਾਨੂੰ ਇਸ ਖ਼ਬਰ 'ਚ ਦੱਸ ਰਹੇ ਹਾਂ।
ਜਦੋਂ ਵੀ ਇਲੈਕਟ੍ਰਿਕ ਕਾਰ ਨੂੰ ਚਾਰਜਿੰਗ 'ਤੇ ਲਗਾਓ ਤਾਂ ਹਮੇਸ਼ਾ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਬੈਟਰੀ ਚਾਰਜ ਹੋਣ ਤੋਂ ਬਾਅਦ ਲੰਬੇ ਸਮੇਂ ਤਕ ਚਾਰਜਰ ਲੱਗਿਆ ਨਾ ਰਹਿਣ ਦਿਓ। ਅਜਿਹਾ ਕਰਨ ਨਾਲ ਕਈ ਵਾਰ ਬੈਟਰੀ ਖਰਾਬ ਹੋਣ ਦਾ ਖਤਰਾ ਵਧ ਜਾਂਦਾ ਹੈ। ਗੰਭੀਰ ਹਾਲਤ 'ਚ ਇਸ ਲਾਪਰਵਾਹੀ ਕਾਰਨ ਧਮਾਕਾ ਵੀ ਹੋ ਸਕਦਾ ਹੈ।
ਇਲੈਕਟ੍ਰਿਕ ਕਾਰ ਦੀ ਬੈਟਰੀ ਨੂੰ ਹਮੇਸ਼ਾ ਉਦੋਂ ਚਾਰਜ ਕਰਨਾ ਚਾਹੀਦਾ ਹੈ ਜਦੋਂ ਬੈਟਰੀ 20 ਫੀਸਦੀ ਦੇ ਆਲੇ ਪੱਧਰ ਜਾਂ ਉਸ ਤੋਂ ਘੱਟ ਹੋ ਜਾਵੇ। ਬੈਟਰੀ ਨੂੰ ਪੂਰੀ ਤਰ੍ਹਾਂ ਡਿਸਚਾਰਜ ਨਹੀਂ ਹੋਣ ਦੇਣਾ ਚਾਹੀਦਾ। ਲਗਾਤਾਰ ਬੈਟਰੀ ਦੇ ਪੂਰੀ ਤਰ੍ਹਾਂ ਖਤਮ ਹੋਣ ਕਾਰਨ ਬੈਟਰੀ ਦੀ ਉਮਰ ਤੇਜ਼ੀ ਨਾਲ ਘਟਣ ਲੱਗਦੀ ਹੈ।
ਆਮ ਤੌਰ 'ਤੇ ਕੰਪਨੀਆਂ ਵੱਲੋਂ ਇਲੈਕਟ੍ਰਿਕ ਕਾਰ ਦੇ ਨਾਲ ਇਕ ਚਾਰਜਰ ਦਿੱਤਾ ਜਾਂਦਾ ਹੈ। ਇਹ ਘੱਟ ਸਮਰੱਥਾ ਵਾਲਾ ਚਾਰਜਰ ਹੁੰਦਾ ਹੈ ਜਿਸ ਨਾਲ ਬੈਟਰੀ ਚਾਰਜ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਇਸ ਤੋਂ ਬਚਣ ਲਈ ਲੋਕ ਕਾਰ ਨੂੰ ਫਾਸਟ ਚਾਰਜਰ ਨਾਲ ਚਾਰਜ ਕਰਦੇ ਹਨ। ਪਰ ਲੰਬੇ ਸਮੇਂ ਤਕ ਫਾਸਟ ਚਾਰਜਰ ਰਾਹੀਂ ਬੈਟਰੀ ਚਾਰਜ ਕਰਨ ਦਾ ਨੁਕਸਾਨ ਜ਼ਿਆਦਾ ਹੁੰਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਜਦੋਂ ਬਹੁਤ ਜ਼ਰੂਰਤ ਹੋਵੇ, ਉਦੋਂ ਹੀ ਫਾਸਟ ਚਾਰਜਰ ਦੀ ਵਰਤੋਂ ਕਰੋ। ਆਮ ਹਾਲਾਤ 'ਚ ਬੈਟਰੀ ਨੂੰ ਸਾਧਾਰਨ ਚਾਰਜਰ ਨਾਲ ਚਾਰਜ ਕਰਨਾ ਹੀ ਬਿਹਤਰ ਹੈ।
ਇਲੈਕਟ੍ਰਿਕ ਕਾਰ ਚਲਾਉਂਦੇ ਸਮੇਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਾਰ ਨੂੰ ਅਚਾਨਕ ਤੇਜ਼ ਰਫ਼ਤਾਰ 'ਚ ਨਹੀਂ ਚਲਾਉਣਾ ਚਾਹੀਦਾ। ਅਜਿਹਾ ਕਰਨ ਨਾਲ ਵੀ ਬੈਟਰੀ ਬਹੁਤ ਤੇਜ਼ੀ ਨਾਲ ਡਿਸਚਾਰਜ ਹੁੰਦੀ ਹੈ ਅਤੇ ਲੰਬੇ ਸਮੇਂ ਤਕ ਇਸ ਤਰ੍ਹਾਂ ਕਾਰ ਚਲਾਉਣ ਨਾਲ ਬੈਟਰੀ 'ਤੇ ਬੁਰਾ ਅਸਰ ਪੈਂਦਾ ਹੈ।
ਜੇਕਰ ਲੰਬੇ ਸਮੇਂ ਤਕ ਇਲੈਕਟ੍ਰਿਕ ਕਾਰ ਨੂੰ ਲਾਪਰਵਾਹੀ ਨਾਲ ਚਲਾਇਆ ਜਾਂਦਾ ਹੈ ਤਾਂ ਇਸ ਦਾ ਬੁਰਾ ਅਸਰ ਕਾਰ ਦੀ ਮੋਟਰ ਅਤੇ ਬੈਟਰੀ 'ਤੇ ਹੁੰਦਾ ਹੈ। ਜੇਕਰ ਇੱਕ ਵਾਰ ਬੈਟਰੀ ਜਾਂ ਮੋਟਰ ਵਿੱਚ ਖਰਾਬੀ ਆ ਜਾਵੇ ਤਾਂ ਉਸ ਨੂੰ ਬਦਲਵਾਉਣ 'ਚ ਲੱਖਾਂ ਰੁਪਏ ਖਰਚ ਕਰਨੇ ਪੈ ਸਕਦੇ ਹਨ।