ਇੰਜਣ ਤੋਂ ਲੈ ਕੇ ਸੀਟ ਤਕ, ਚੂਹਿਆਂ ਦੇ ਆਤੰਕ ਤੋਂ ਕਿਵੇਂ ਬਚਾਈਏ ਆਪਣੀ ਨਵੀਂ ਕਾਰ; ਇੱਥੇ ਜਾਣੋ ਤਰੀਕੇ
ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਕਿਹੜੇ ਤਰੀਕਿਆਂ ਦੀ ਵਰਤੋਂ ਕਰ ਕੇ ਚੂਹਿਆਂ ਨੂੰ ਕਾਰ ਤੋਂ ਦੂਰ ਰੱਖਿਆ ਜਾ ਸਕਦਾ ਹੈ, ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।
Publish Date: Sun, 15 Mar 2026 03:33 PM (IST)
Updated Date: Sun, 15 Mar 2026 03:48 PM (IST)
ਆਟੋ ਡੈਸਕ, ਨਵੀਂ ਦਿੱਲੀ : ਭਾਰਤ 'ਚ ਵੱਡੀ ਗਿਣਤੀ 'ਚ ਵਾਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਲੋਕ ਆਪਣੀ ਕਾਰ ਨਾਲ ਲਾਪਰਵਾਹੀ ਕਰਦੇ ਹਨ, ਜਿਸ ਨਾਲ ਕਾਰ 'ਚ ਕਈ ਤਰ੍ਹਾਂ ਦੀਆਂ ਖਰਾਬੀਆਂ ਆਉਣ ਲੱਗਦੀਆਂ ਹਨ। ਕਾਰ ਵਿਚ ਸਮੱਸਿਆਵਾਂ ਦੇ ਨਾਲ ਕਈ ਵਾਰ ਚੂਹੇ ਵੀ ਆਪਣਾ ਘਰ ਬਣਾ ਲੈਂਦੇ ਹਨ, ਜਿਸ ਨਾਲ ਕਾਰ ਨੂੰ ਲੰਬੇ ਸਮੇਂ 'ਚ ਵੱਡੇ ਨੁਕਸਾਨ ਹੁੰਦੇ ਹਨ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਕਿਹੜੇ ਤਰੀਕਿਆਂ ਦੀ ਵਰਤੋਂ ਕਰ ਕੇ ਚੂਹਿਆਂ ਨੂੰ ਕਾਰ ਤੋਂ ਦੂਰ ਰੱਖਿਆ ਜਾ ਸਕਦਾ ਹੈ, ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।
ਕੁਝ ਲੋਕ ਆਪਣੀ ਕਾਰ ਨੂੰ ਇਕ ਵਾਰ ਪਾਰਕ ਕਰਨ ਤੋਂ ਬਾਅਦ ਲੰਬੇ ਸਮੇਂ ਤਕ ਵਰਤੋਂ 'ਚ ਨਹੀਂ ਲਿਆਉਂਦੇ। ਅਜਿਹਾ ਕਰਨ ਨਾਲ ਵੀ ਕਾਰ ਖਰਾਬ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇੱਕੋ ਜਗ੍ਹਾ ਲੰਬੇ ਸਮੇਂ ਤਕ ਕਾਰ ਦੇ ਖੜ੍ਹੇ ਰਹਿਣ ਕਾਰਨ ਚੂਹੇ ਉਸ ਨੂੰ ਆਪਣਾ ਘਰ ਬਣਾ ਲੈਂਦੇ ਹਨ। ਜੇਕਰ ਕਾਰ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਕਾਰ ਦੀ ਲਗਾਤਾਰ ਵਰਤੋਂ ਕਰਦੇ ਰਹੋ।
ਲਾਪਰਵਾਹੀ ਨਾਲ ਹੁੰਦੀ ਹੈ ਪਰੇਸ਼ਾਨੀ
ਕਾਰ 'ਚ ਸਫਰ ਦੌਰਾਨ ਕਈ ਲੋਕ ਲਾਪਰਵਾਹੀ ਵਰਤਦੇ ਹਨ, ਜਿਸ ਕਾਰਨ ਕਾਰ ਵਿਚ ਚੂਹੇ ਆਉਣ ਦਾ ਖਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੀਆਂ ਲਾਪਰਵਾਹੀਆਂ ਕਾਰਨ ਚੂਹੇ ਕਾਰ ਨੂੰ ਵੱਡਾ ਨੁਕਸਾਨ ਪਹੁੰਚਾਉਂਦੇ ਹਨ। ਜੇਕਰ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਆਪਣੀ ਕਾਰ ਨੂੰ ਚੂਹਿਆਂ ਤੋਂ ਆਸਾਨੀ ਨਾਲ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਕਾਰ 'ਚ ਖਾਣਾ ਨਾ ਛੱਡੋ
ਕਾਰ 'ਚ ਸਫਰ ਦੌਰਾਨ ਕਈ ਲੋਕ ਖਾਣਾ ਖਾਂਦੇ ਹਨ ਪਰ ਬਾਅਦ 'ਚ ਸਹੀ ਤਰ੍ਹਾਂ ਸਫਾਈ ਨਾ ਕਰਨ ਕਾਰਨ ਖਾਣਾ ਗੱਡੀ 'ਚ ਹੀ ਰਹਿ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਲੋਕ ਕਾਰ 'ਚ ਖਾਣੇ ਦਾ ਸਾਮਾਨ ਵੀ ਛੱਡ ਦਿੰਦੇ ਹਨ, ਜਿਸ ਦੀ ਗੰਧ ਨਾਲ ਚੂਹੇ ਆਕਰਸ਼ਿਤ ਹੁੰਦੇ ਹਨ ਅਤੇ ਕਾਰ ਦਾ ਨੁਕਸਾਨ ਹੋ ਜਾਂਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਕਾਰ ਵਿੱਚ ਖਾਣਾ ਨਾ ਖਾਓ। ਇਸ ਦੇ ਨਾਲ ਹੀ ਗੱਡੀ ਵਿੱਚ ਖਾਣੇ ਦਾ ਸਾਮਾਨ ਵੀ ਨਾ ਛੱਡੋ।
ਇਨ੍ਹਾਂ ਤਰੀਕਿਆਂ ਨੂੰ ਵੀ ਅਪਣਾਓ
ਕਾਰ ਨੂੰ ਚੂਹਿਆਂ ਤੋਂ ਦੂਰ ਰੱਖਣ ਲਈ ਫਿਨਾਇਲ ਦੀਆਂ ਗੋਲੀਆਂ (Naphthalene balls) ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਰਿਪੇਲੈਂਟ ਸਪ੍ਰੇ (Repellent spray), ਪੇਪਰਮਿੰਟ ਆਇਲ (Peppermint oil) ਜਾਂ ਤੰਬਾਕੂ ਦੇ ਪੱਤਿਆਂ ਦਾ ਗੁੱਛਾ ਬਣਾ ਕੇ ਕਾਰ ਵਿੱਚ ਰੱਖਣ ਨਾਲ ਵੀ ਚੂਹਿਆਂ ਨੂੰ ਕਾਰ ਤੋਂ ਦੂਰ ਰੱਖਿਆ ਜਾ ਸਕਦਾ ਹੈ।