- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਾਂ ਫੋਨ ਹੱਥ 'ਚ ਆਉਂਦੇ ਸਾਰ ਹੀ ਮਨ ਕਰਦਾ ਹੈ ਕਿ ਤੁਰੰਤ ਕੈਮਰਾ ਖੋਲ੍ਹੀਏ, ਗੇਮ ਇੰਸਟਾਲ ਕਰੀਏ ਜਾਂ ਸੋਸ਼ਲ ਮੀਡੀਆ ਸਕ੍ਰੋਲ ਕਰਨਾ ਸ਼ੁਰੂ ਕਰ ਦੇਈਏ। ਪਰ ਰੁਕੋ। ਅਸਲੀ ਸਮਾਰਟਨੈੱਸ ਇੱਥੋਂ ਹੀ ਸ਼ੁਰੂ ਹੁੰਦੀ ਹੈ। ਨਵਾਂ ਫ਼ੋਨ ਸਹੀ ਤਰੀਕੇ ਨਾਲ ਸੈੱਟਅਪ ਕਰਨਾ ਉਨਾ ਹੀ ਜ਼ਰੂਰੀ ਹੈ ਜਿੰਨਾ ਉਸਨੂੰ ਖ਼ਰੀਦਣਾ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਨਵਾਂ ਸਮਾਰਟਫੋਨ ਖ਼ਰੀਦਣ ਦਾ ਉਤਸ਼ਾਹ ਵੱਖਰਾ ਹੀ ਹੁੰਦਾ ਹੈ। ਕਈ ਦਿਨਾਂ ਦੀ ਰਿਸਰਚ, ਰਿਵਿਊ ਅਤੇ ਤੁਲਨਾ ਤੋਂ ਬਾਅਦ ਜਦੋਂ ਚਮਚਮਾਉਂਦੀ ਡਿਵਾਈਸ ਹੱਥ 'ਚ ਆਉਂਦੀ ਹੈ ਤਾਂ ਮਨ ਕਰਦਾ ਹੈ ਕਿ ਤੁਰੰਤ ਕੈਮਰਾ ਖੋਲ੍ਹੀਏ, ਗੇਮ ਇੰਸਟਾਲ ਕਰੀਏ ਜਾਂ ਸੋਸ਼ਲ ਮੀਡੀਆ ਸਕ੍ਰੋਲ ਕਰਨਾ ਸ਼ੁਰੂ ਕਰ ਦੇਈਏ। ਪਰ ਰੁਕੋ। ਅਸਲੀ ਸਮਾਰਟਨੈੱਸ ਇੱਥੋਂ ਹੀ ਸ਼ੁਰੂ ਹੁੰਦੀ ਹੈ। ਨਵਾਂ ਫ਼ੋਨ ਸਹੀ ਤਰੀਕੇ ਨਾਲ ਸੈੱਟਅਪ ਕਰਨਾ ਉਨਾ ਹੀ ਜ਼ਰੂਰੀ ਹੈ ਜਿੰਨਾ ਉਸਨੂੰ ਖ਼ਰੀਦਣਾ।
ਫ਼ੋਨ ਆਨ ਕਰਦੇ ਹੀ ਐਂਡਰਾਇਡ 'ਚ Google ਅਕਾਊਂਟ ਤੇ ਆਈਫੋਨ 'ਚ Apple ID ਨਾਲ ਸਾਈਨ-ਇਨ ਕਰਨਾ ਜ਼ਰੂਰੀ ਹੁੰਦਾ ਹੈ। ਇਸ ਨਾਲ ਤੁਹਾਡਾ ਨਵਾਂ ਫ਼ੋਨ ਪੁਰਾਣੇ ਫ਼ੋਨ ਦੇ ਡੇਟਾ ਨੂੰ ਸਿੰਕ (Sync) ਕਰ ਲੈਂਦਾ ਹੈ, ਜਿਵੇਂ ਕਿ ਕੰਟੈਕਟਸ, ਈਮੇਲ, ਕੈਲੰਡਰ, ਨੋਟਸ ਤੇ ਤਸਵੀਰਾਂ। ਇਸ ਤੋਂ ਇਲਾਵਾ ਇਹੀ ਅਕਾਊਂਟ ਤੁਹਾਡੀਆਂ ਐਪਸ ਦੀ ਖ਼ਰੀਦਦਾਰੀ, ਸਬਸਕ੍ਰਿਪਸ਼ਨ ਤੇ ਕਲਾਉਡ ਬੈਕਅੱਪ ਨੂੰ ਸੰਭਾਲਦਾ ਹੈ। ਜੇਕਰ ਤੁਸੀਂ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਚਾਹੁੰਦੇ ਹੋ ਤਾਂ ਨਵਾਂ ਅਕਾਊਂਟ ਬਣਾ ਕੇ ਵੀ ਕਰ ਸਕਦੇ ਹੋ।
ਡੇਟਾ ਟਰਾਂਸਫਰ ਨਾਲ ਤੁਹਾਡਾ ਨਵਾਂ ਫ਼ੋਨ ਤੁਰੰਤ ਪਹਿਲਾਂ ਵਰਗਾ ਜਾਣਿਆ-ਪਛਾਣਿਆ ਮਹਿਸੂਸ ਹੋਣ ਲੱਗਦਾ ਹੈ। ਕੰਟੈਕਟਸ, ਮੈਸੇਜ, ਕਾਲ ਲਾਗ, ਤਸਵੀਰਾਂ, ਵੀਡੀਓ, ਡਾਕਿਊਮੈਂਟਸ ਤੇ ਐਪਸ ਕੁਝ ਹੀ ਸਮੇਂ 'ਚ ਨਵੀਂ ਡਿਵਾਈਸ 'ਤੇ ਆ ਜਾਂਦੇ ਹਨ। ਟਰਾਂਸਫਰ ਦੌਰਾਨ Wi-Fi ਦੀ ਵਰਤੋਂ ਕਰੋ ਤੇ ਫ਼ੋਨ ਨੂੰ ਚਾਰਜਿੰਗ 'ਤੇ ਰੱਖੋ। ਵੱਡੀਆਂ ਫ਼ਾਈਲਾਂ ਤੇ ਫੋਟੋ ਲਾਇਬ੍ਰੇਰੀ ਟਰਾਂਸਫਰ ਹੋਣ 'ਚ ਸਮਾਂ ਲੱਗ ਸਕਦਾ ਹੈ, ਇਸ ਲਈ ਸਬਰ ਰੱਖੋ।
ਨਵਾਂ ਫੋਨ ਖਰੀਦਣ ਤੋਂ ਬਾਅਦ ਇਹ ਸਭ ਤੋਂ ਜ਼ਰੂਰੀ ਕਦਮ ਹੈ। ਆਪਣੇ ਫ਼ੋਨ 'ਚ ਪਿੰਨ, ਪਾਸਵਰਡ ਜਾਂ ਪੈਟਰਨ ਦੇ ਨਾਲ ਫਿੰਗਰਪ੍ਰਿੰਟ ਅਤੇ ਫੇਸ ਅਨਲਾਕ ਨੂੰ ਜ਼ਰੂਰ ਜੋੜੋ। ਇਹ ਸਿਕਿਓਰਿਟੀ ਲੇਅਰ ਤੁਹਾਡੇ ਨਿੱਜੀ ਡੇਟਾ ਨੂੰ ਗੈਰ-ਅਧਿਕਾਰਤ ਪਹੁੰਚ ਤੋਂ ਬਚਾਉਂਦੀ ਹੈ। ਆਸਾਨ ਪਿੰਨ ਰੱਖਣ ਤੋਂ ਬਚੋ। ਖਾਸਕਰ ਬੈਂਕਿੰਗ ਐਪਸ, ਯੂਪੀਆਈ ਤੇ ਨਿੱਜੀ ਤਸਵੀਰਾਂ ਲਈ ਇਹ ਬੇਹੱਦ ਮਹੱਤਵਪੂਰਨ ਕਦਮ ਹੈ।
ਫ਼ੋਨ ਗੁਆਚਣ ਜਾਂ ਚੋਰੀ ਹੋਣ ਦੀ ਸਥਿਤੀ ਵਿੱਚ ਇਹ ਫੀਚਰ ਤੁਹਾਡੀ ਮਦਦ ਕਰਦਾ ਹੈ। ਇਹ ਫ਼ੋਨ ਦੀ ਲੋਕੇਸ਼ਨ ਦਿਖਾਉਂਦਾ ਹੈ, ਉਸਨੂੰ ਰਿੰਗ ਕਰਵਾਉਂਦਾ ਹੈ, ਲਾਕ ਕਰਦਾ ਹੈ ਜਾਂ ਜ਼ਰੂਰਤ ਪੈਣ 'ਤੇ ਡੇਟਾ ਮਿਟਾ ਦਿੰਦਾ ਹੈ।
Google One ਜਾਂ iCloud ਵਿੱਚ ਬੈਕਅੱਪ ਆਨ ਰੱਖੋ। ਆਟੋ ਬੈਕਅੱਪ ਸ਼ਡਿਊਲ ਸੈੱਟ ਕਰੋ ਤਾਂ ਜੋ ਵਾਈ-ਫਾਈ ਨਾਲ ਜੁੜਦੇ ਹੀ ਬੈਕਅੱਪ ਹੋ ਜਾਵੇ। ਇਹ ਤੁਹਾਡੀ ਡਿਜੀਟਲ ਜ਼ਿੰਦਗੀ ਨੂੰ ਸੁਰੱਖਿਅਤ ਰੱਖਦਾ ਹੈ।
ਨਵੇਂ ਫ਼ੋਨ ਵਿੱਚ ਕਈ ਅਜਿਹੀਆਂ ਐਪਸ ਹੁੰਦੀਆਂ ਹਨ ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਹੁੰਦੀ। ਇਹ ਸਟੋਰੇਜ ਅਤੇ ਰੈਮ (RAM) ਘੇਰਦੀਆਂ ਹਨ। ਇਨ੍ਹਾਂ ਨੂੰ Uninstall ਜਾਂ Disable ਕਰ ਦਿਓ ਤਾਂ ਜੋ ਫ਼ੋਨ ਹਲਕਾ ਚੱਲੇ ਅਤੇ ਬੈਟਰੀ ਘੱਟ ਖ਼ਰਚ ਹੋਵੇ।
ਮੌਸਮ, ਕੈਲੰਡਰ ਅਤੇ ਟੂ-ਡੂ ਲਿਸਟ ਵਰਗੇ ਵਿਜੇਟਸ (Widgets) ਜੋੜੋ। ਐਪਸ ਨੂੰ ਫੋਲਡਰਾਂ ਵਿੱਚ ਰੱਖੋ (ਜਿਵੇਂ Social, Work, Finance), ਇਸ ਨਾਲ ਸਮੇਂ ਦੀ ਬਚਤ ਹੁੰਦੀ ਹੈ।
ਸਾਰੀਆਂ ਐਪਸ ਦੇ ਨੋਟੀਫਿਕੇਸ਼ਨ ਜ਼ਰੂਰੀ ਨਹੀਂ ਹੁੰਦੇ। ਫਾਲਤੂ ਅਲਰਟ ਬੰਦ ਕਰੋ ਅਤੇ DND (Do Not Disturb) ਜਾਂ ਫੋਕਸ ਮੋਡ ਦੀ ਵਰਤੋਂ ਕਰੋ ਤਾਂ ਜੋ ਕੰਮ ਜਾਂ ਪੜ੍ਹਾਈ ਵੇਲੇ ਫ਼ੋਨ ਤੁਹਾਨੂੰ ਪਰੇਸ਼ਾਨ ਨਾ ਕਰੇ।
ਆਟੋ ਬ੍ਰਾਈਟਨੈੱਸ, ਡਾਰਕ ਮੋਡ ਅਤੇ ਆਈ ਕੰਫਰਟ (Eye Comfort) ਵਰਗੇ ਮੋਡ ਆਨ ਰੱਖੋ। ਇਸ ਨਾਲ ਅੱਖਾਂ 'ਤੇ ਦਬਾਅ ਘੱਟ ਪੈਂਦਾ ਹੈ ਅਤੇ ਬੈਟਰੀ ਵੀ ਬਚਦੀ ਹੈ।
ਜ਼ਿਆਦਾ ਬੈਟਰੀ ਖ਼ਰਚਣ ਵਾਲੀਆਂ ਐਪਸ ਨੂੰ ਰਿਸਟ੍ਰਿਕਟ (Restrict) ਕਰੋ। ਐਪਸ ਦੀ ਆਟੋ-ਅੱਪਡੇਟ ਨੂੰ 'Wi-Fi Only' 'ਤੇ ਸੈੱਟ ਕਰੋ ਤਾਂ ਜੋ ਮੋਬਾਈਲ ਡੇਟਾ ਬਚ ਸਕੇ।
HDR, ਗ੍ਰਿਡ ਲਾਈਨ, ਨਾਈਟ ਮੋਡ ਤੇ ਪੋਰਟੇਰਟ ਵਰਗੇ ਫੀਚਰਜ਼ ਨੂੰ ਆਨ ਕਰੋ। ਫੋਟੋ ਲੈਣ ਤੋਂ ਪਹਿਲਾਂ ਲੈਨਜ਼ ਸਾਫ਼ ਰੱਖੋ। ਵੀਡੀਓ ਰਿਕਾਰਡਿੰਗ ਲਈ ਸਹੀ ਰੈਜ਼ਿਊਲੂਸ਼ਨ ਨੂੰ ਚੁਣੋ ਤਾਂ ਜੋ ਸਟੋਰੇਜ ਵੀ ਸੰਤੁਲਿਤ ਰਹੇ।
'ਪਰਮਿਸ਼ਨ ਮੈਨੇਜਰ' 'ਚ ਜਾ ਕੇ ਦੇਖੋ ਕਿ ਕਿਹੜਾ ਐਪ ਤੁਹਾਡਾ ਕੈਮਰਾ, ਮਾਈਕ੍ਰੋਫੋਨ, ਲੋਕੇਸ਼ਨ ਜਾਂ ਕੰਟੈਕਟ ਵਰਤ ਰਿਹਾ ਹੈ। ਲੋੜ ਮੁਤਾਬਕ ਹੀ ਪਰਮਿਸ਼ਨ ਦਿਉ। ਇਸ ਨਾਲ ਤੁਹਾਡੀ ਨਿੱਜੀ ਜਾਣਕਾਰੀ ਸੁਰੱਖਿਅਤ ਰਹਿੰਦੀ ਹੈ। ਇਸ ਦੇ ਲਈ ਸੈਟਿੰਗਜ਼>ਪ੍ਰਾਈਵੇਸ>ਪਰਮਿਸ਼ਨ ਮੈਨੇਜਰ 'ਚ ਦੇਖੋ ਕਿਹੜਾ ਐਪ ਕੀ ਅਸੈੱਸ ਕਰ ਰਿਹਾ ਹੈ। ਕੈਮਰਾ, ਮਾਈਕ੍ਰੋਫੋਨ, ਲੋਕੇਸ਼ਨ ਦੀ ਪਰਮਿਸ਼ਨ ਲੋੜ ਅਨੁਸਾਰ ਹੀ ਦਿਉ।
ਫੋਨ 'ਚ ਐਮਰਜੈਂਸੀ ਕੰਟੈਕਟ, ਬਲੱਡ ਗਰੁੱਪ ਤੇ ਮੈਡੀਕਲ ਜਾਣਕਾਰੀ ਜੋੜਨੀ ਸਮਝਦਾਰੀ ਹੈ। ਲੌਕ ਸਕ੍ਰੀਨ ਤੋਂ ਵੀ ਇਹ ਜਾਣਕਾਰੀ ਦੇਖੀ ਜਾ ਸਕਦੀ ਹੈ ਜੋ ਐਮਰਜੈਂਸੀ ਹਾਲਤ 'ਚ ਕੰਮ ਆਉਂਦੀ ਹੈ।
ਘਰ ਅਤੇ ਆਫ਼ਿਸ ਦਾ ਵਾਈ-ਫਾਈ (Wi-Fi) ਸੇਵ ਕਰੋ। ਈਅਰਬਡਸ, ਸਮਾਰਟਵਾਚ ਅਤੇ ਸਪੀਕਰ ਵਰਗੇ ਬਲੂਟੁੱਥ ਡਿਵਾਈਸ ਕਨੈਕਟ ਕਰੋ। ਸਾਫਟਵੇਅਰ ਅੱਪਡੇਟ ਜ਼ਰੂਰ ਚੈੱਕ ਕਰੋ ਤਾਂ ਜੋ ਫ਼ੋਨ ਸੁਰੱਖਿਅਤ ਅਤੇ ਲੇਟੈਸਟ ਫੀਚਰਸ ਨਾਲ ਲੈਸ ਰਹੇ। ਇਸ ਦੇ ਨਾਲ ਹੀ, ਸ਼ੁਰੂਆਤ ਵਿੱਚ ਸਿਰਫ਼ ਜ਼ਰੂਰੀ ਐਪਸ ਹੀ ਇੰਸਟਾਲ ਕਰੋ—ਜਿਵੇਂ ਕਿ ਬੈਂਕਿੰਗ, UPI, ਮੈਪਸ ਅਤੇ ਕਲਾਊਡ ਸਟੋਰੇਜ। ਬਹੁਤ ਜ਼ਿਆਦਾ ਐਪਸ ਫ਼ੋਨ ਨੂੰ ਹੌਲੀ ਕਰ ਦਿੰਦੇ ਹਨ ਅਤੇ ਬੈਟਰੀ ਵੀ ਜ਼ਿਆਦਾ ਖ਼ਰਚ ਹੁੰਦੀ ਹੈ।
ਨਵਾਂ ਫ਼ੋਨ ਲੈਣ ਤੋਂ ਬਾਅਦ ਜੇਕਰ ਤੁਸੀਂ ਸ਼ੁਰੂਆਤ ਵਿੱਚ ਥੋੜ੍ਹੀ ਸਾਵਧਾਨੀ ਵਰਤਦੇ ਹੋ, ਤਾਂ ਫ਼ੋਨ ਲੰਬੇ ਸਮੇਂ ਤੱਕ ਤੇਜ਼, ਸੁਰੱਖਿਅਤ ਅਤੇ ਵਰਤੋਂ ਵਿੱਚ ਆਸਾਨ ਰਹਿੰਦਾ ਹੈ। ਇਹ ਛੋਟੇ ਕਦਮ ਤੁਹਾਡੀ ਡਿਜੀਟਲ ਲਾਈਫ਼ ਨੂੰ ਸੁਖਾਲਾ ਅਤੇ ਭਰੋਸੇਮੰਦ ਬਣਾ ਦਿੰਦੇ ਹਨ, ਤਾਂ ਜੋ ਤੁਸੀਂ ਆਪਣੇ ਨਵੇਂ ਸਮਾਰਟਫੋਨ ਦਾ ਪੂਰਾ ਆਨੰਦ ਲੈ ਸਕੋ।