Vivo ਜਲਦ ਹੀ ਆਪਣਾ ਫੋਲਡੇਬਲ ਸਮਾਰਟਫੋਨ Vivo X Fold 6 ਲਾਂਚ ਕਰੇਗਾ। ਵੀਵੋ ਦੇ ਇਸ ਆਉਣ ਵਾਲੇ ਸਮਾਰਟਫੋਨ ਬਾਰੇ ਹੁਣ ਤੱਕ ਕਈ ਵੇਰਵੇ ਸਾਹਮਣੇ ਆ ਚੁੱਕੇ ਹਨ। ਇਹ ਫੋਲਡੇਬਲ ਫੋਨ ਵੱਡੀ ਡਿਸਪਲੇਅ, ਨੈਕਸਟ ਜਨਰੇਸ਼ਨ ਮੀਡੀਆਟੈੱਕ ਚਿਪਸੈੱਟ ਅਤੇ ਵੱਡੀ ਬੈਟਰੀ ਨਾਲ ਮਾਰਕੀਟ ਵਿੱਚ ਉਤਾਰਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਇਸ ਦੇ ਕੈਮਰਾ ਸੈੱਟਅੱਪ ਨੂੰ ਹੋਰ ਵੀ ਬਿਹਤਰ ਬਣਾ ਸਕਦੀ ਹੈ। ਇਹ ਫੋਨ ਵਾਇਰਲੈੱਸ ਚਾਰਜਿੰਗ ਦੀ ਸਹੂਲਤ ਨਾਲ ਲੈਸ ਹੋ ਸਕਦਾ ਹੈ।

ਜੇਕਰ ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ Vivo X Fold 6 ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਅੱਪ ਮਿਲੇਗਾ। ਫ਼ੋਨ ਦਾ ਪ੍ਰਾਇਮਰੀ ਕੈਮਰਾ 200-ਮੈਗਾਪਿਕਸਲ ਦਾ ਹੋਵੇਗਾ, ਜਿਸ ਦੇ ਨਾਲ 50-ਮੈਗਾਪਿਕਸਲ ਦੇ ਦੋ ਕੈਮਰਾ ਸੈਂਸਰ - ਅਲਟਰਾਵਾਈਡ ਅਤੇ ਪੈਰੀਸਕੋਪ ਟੈਲੀਫੋਟੋ ਲੈਂਸ ਮਿਲਣਗੇ। ਸੈਲਫੀ ਲਈ ਇਸ ਫ਼ੋਨ ਵਿੱਚ 20 ਮੈਗਾਪਿਕਸਲ ਦੇ ਦੋ ਕੈਮਰੇ ਮਿਲਣਗੇ, ਜਿਨ੍ਹਾਂ ਵਿੱਚੋਂ ਇੱਕ ਆਊਟਰ ਡਿਸਪਲੇਅ ਅਤੇ ਦੂਜਾ ਇਨਰ ਡਿਸਪਲੇਅ ਵਿੱਚ ਹੋਵੇਗਾ।
ਇਸ ਦੇ ਨਾਲ ਹੀ Vivo X Fold 6 ਬਾਰੇ ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਵੱਡੇ ਸਾਈਜ਼ ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਉਮੀਦ ਹੈ ਕਿ ਇਸ ਫ਼ੋਨ ਵਿੱਚ 7000mAh ਦੀ ਬੈਟਰੀ ਮਿਲ ਸਕਦੀ ਹੈ। ਇਸ ਦੇ ਨਾਲ ਹੀ ਇਸ ਵਿੱਚ ਵਾਇਰਲੈੱਸ ਚਾਰਜਿੰਗ ਦਾ ਸਪੋਰਟ ਵੀ ਮਿਲ ਸਕਦਾ ਹੈ।
ਡਿਜ਼ਾਈਨ ਅਤੇ ਲੁੱਕਸ ਦੀ ਗੱਲ ਕਰੀਏ ਤਾਂ Vivo X Fold 6 ਨੂੰ ਪਤਲੇ ਅਤੇ ਲਾਈਟਵੇਟ ਡਿਜ਼ਾਈਨ ਦੇ ਨਾਲ ਲਿਆਂਦਾ ਜਾ ਸਕਦਾ ਹੈ। ਵੀਵੋ ਦਾ ਇਹ ਫ਼ੋਨ ਸਭ ਤੋਂ ਪਹਿਲਾਂ ਚੀਨ ਵਿੱਚ ਲਾਂਚ ਹੋ ਸਕਦਾ ਹੈ। ਸੰਭਵ ਹੈ ਕਿ ਫ਼ੋਨ ਮਈ ਜਾਂ ਜੂਨ ਮਹੀਨੇ ਤੱਕ ਪੇਸ਼ ਕੀਤਾ ਜਾ ਸਕਦਾ ਹੈ।
ਪਿਛਲੇ ਸਾਲ ਲਾਂਚ ਹੋਏ Vivo X Fold 5 ਸਮਾਰਟਫ਼ੋਨ ਵਿੱਚ 8.03-ਇੰਚ ਦੀ 8T LTPO ਇਨਰ ਡਿਸਪਲੇਅ ਦਿੱਤੀ ਗਈ ਹੈ। ਇਸ ਫ਼ੋਨ ਵਿੱਚ 6.53-ਇੰਚ ਦੀ ਆਊਟਰ ਸਕ੍ਰੀਨ ਮਿਲਦੀ ਹੈ। ਵੀਵੋ ਦੇ ਇਸ ਫ਼ੋਨ ਵਿੱਚ Snapdragon 8 Gen 3 ਚਿਪਸੈੱਟ ਮਿਲਦਾ ਹੈ। ਇਸ ਦੇ ਨਾਲ ਹੀ ਇਸ ਵਿੱਚ 6,000mAh ਦੀ ਬੈਟਰੀ, 80W ਵਾਇਰਡ ਅਤੇ 40W ਵਾਇਰਲੈੱਸ ਚਾਰਜਿੰਗ ਦਾ ਸਪੋਰਟ ਮਿਲਦਾ ਹੈ।
ਵੀਵੋ ਦੇ ਇਸ ਫ਼ੋਨ ਵਿੱਚ Zeiss-ਪਾਵਰਡ ਕੈਮਰਾ ਸੈੱਟਅੱਪ ਮਿਲਦਾ ਹੈ। ਪ੍ਰਾਇਮਰੀ ਕੈਮਰਾ 50-ਮੈਗਾਪਿਕਸਲ ਦਾ ਹੈ, ਜਿਸ ਦੇ ਨਾਲ 50-ਮੈਗਾਪਿਕਸਲ ਦਾ ਅਲਟਰਾਵਾਈਡ ਕੈਮਰਾ ਅਤੇ 50-ਮੈਗਾਪਿਕਸਲ ਦਾ ਪੈਰੀਸਕੋਪ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ। ਇਸ ਵਿੱਚ ਵੀ ਸੈਲਫੀ ਲਈ 20-ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਹ ਫ਼ੋਨ IPX8+IPX9+IP5X ਰੇਟਿੰਗ ਦੇ ਨਾਲ ਆਉਂਦਾ ਹੈ।