Flipkart Republic Day ਸੇਲ ਦੀ ਤਰੀਕ ਆਈ ਸਾਹਮਣੇ, iPhone ਸਮੇਤ ਕਈ 5G ਫ਼ੋਨ ਮਿਲਣਗੇ ਬਹੁਤ ਸਸਤੇ
ਭਾਵੇਂ ਅਜੇ ਤੱਕ ਈ-ਕਾਮਰਸ ਪਲੇਟਫਾਰਮ ਨੇ ਸਾਰੀਆਂ ਡੀਲਜ਼ ਅਤੇ ਅਧਿਕਾਰਤ ਆਫਰਾਂ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਰਿਪੋਰਟਾਂ ਮੁਤਾਬਕ ਸੇਲ ਵਿੱਚ Apple ਦੇ iPhone 16 ਅਤੇ Samsung ਦੇ Samsung Galaxy S25 'ਤੇ ਸਭ ਤੋਂ ਵੱਡਾ ਡਿਸਕਾਂਊਟ ਆਫਰ ਮਿਲ ਸਕਦਾ ਹੈ।
Publish Date: Thu, 08 Jan 2026 01:05 PM (IST)
Updated Date: Thu, 08 Jan 2026 01:07 PM (IST)
ਟੈਕਨੋਲੋਜੀ ਡੈਸਕ, ਨਵੀਂ ਦਿੱਲੀ: ਜੇਕਰ ਤੁਸੀਂ ਵੀ ਕਾਫ਼ੀ ਸਮੇਂ ਤੋਂ ਨਵਾਂ ਫ਼ੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਈ-ਕਾਮਰਸ ਦਿੱਗਜ Flipkart ਨੇ ਸਾਲ 2026 ਦੀ ਆਪਣੀ ਪਹਿਲੀ ਵੱਡੀ ਸੇਲ, Flipkart Republic Day Sale 2026 ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਵੱਲੋਂ ਜਾਰੀ ਕੀਤੇ ਗਏ ਟੀਜ਼ਰ ਮੁਤਾਬਕ, ਇਹ ਮੈਗਾ ਸੇਲ 17 ਜਨਵਰੀ 2026 ਤੋਂ ਸ਼ੁਰੂ ਹੋਣ ਜਾ ਰਹੀ ਹੈ।
ਹਾਲਾਂਕਿ ਕੰਪਨੀ ਨੇ ਅਜੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਇਹ ਸੇਲ ਕਿੰਨੇ ਦਿਨਾਂ ਤੱਕ ਚੱਲੇਗੀ। ਫਲਿੱਪਕਾਰਟ ਦੀ ਵੈੱਬਸਾਈਟ ਅਤੇ ਮੋਬਾਈਲ ਐਪ 'ਤੇ 'ਰਿਪਬਲਿਕ ਡੇ ਸੇਲ' ਦਾ ਸਮਰਪਿਤ ਬੈਨਰ ਲਾਈਵ ਹੋ ਗਿਆ ਹੈ। ਇਸ ਸੇਲ ਵਿੱਚ ਸਿਰਫ਼ ਮੋਬਾਈਲ ਹੀ ਨਹੀਂ, ਸਗੋਂ ਲੈਪਟਾਪ ਸਮੇਤ ਕਈ ਹੋਰ ਕੈਟਾਗਰੀਆਂ ਦੇ ਡਿਵਾਈਸਾਂ 'ਤੇ ਵੀ ਵੱਡੀ ਛੋਟ ਅਤੇ ਬੈਂਕ ਆਫਰ ਮਿਲਣਗੇ।
Plus ਅਤੇ Black ਮੈਂਬਰਾਂ ਲਈ 'ਅਰਲੀ ਐਕਸੈਸ'
ਕੰਪਨੀ ਦਾ ਕਹਿਣਾ ਹੈ ਕਿ Flipkart Plus ਅਤੇ Black ਮੈਂਬਰਾਂ ਨੂੰ ਆਮ ਯੂਜ਼ਰਜ਼ ਤੋਂ 24 ਘੰਟੇ ਪਹਿਲਾਂ ਸੇਲ ਦਾ 'ਅਰਲੀ ਐਕਸੈਸ' (ਪਹਿਲਾਂ ਖਰੀਦਣ ਦਾ ਮੌਕਾ) ਮਿਲੇਗਾ। ਸੇਲ ਦੌਰਾਨ ਯੂਜ਼ਰਜ਼ ਨੂੰ Flipkart Axis Bank ਕ੍ਰੈਡਿਟ ਕਾਰਡ ਨਾਲ ਖਰੀਦਦਾਰੀ ਕਰਨ 'ਤੇ ਹਰ ਦਿਨ 5% ਤੱਕ ਦਾ ਕੈਸ਼ਬੈਕ ਮਿਲੇਗਾ। ਜਦਕਿ Bajaj Finserv Insta EMI ਕਾਰਡ ਯੂਜ਼ਰਜ਼ ਨੂੰ ਚੋਣਵੇਂ ਉਤਪਾਦਾਂ 'ਤੇ 400 ਰੁਪਏ ਤੱਕ ਦੀ ਵਾਧੂ ਛੋਟ ਮਿਲੇਗੀ।
iPhone ਅਤੇ Samsung ਫ਼ੋਨਾਂ 'ਤੇ ਭਾਰੀ ਛੋਟ
ਭਾਵੇਂ ਅਜੇ ਤੱਕ ਈ-ਕਾਮਰਸ ਪਲੇਟਫਾਰਮ ਨੇ ਸਾਰੀਆਂ ਡੀਲਜ਼ ਅਤੇ ਅਧਿਕਾਰਤ ਆਫਰਾਂ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਰਿਪੋਰਟਾਂ ਮੁਤਾਬਕ ਸੇਲ ਵਿੱਚ Apple ਦੇ iPhone 16 ਅਤੇ Samsung ਦੇ Samsung Galaxy S25 'ਤੇ ਸਭ ਤੋਂ ਵੱਡਾ ਡਿਸਕਾਂਊਟ ਆਫਰ ਮਿਲ ਸਕਦਾ ਹੈ।
ਬਜਟ ਅਤੇ ਮਿਡ-ਰੇਂਜ ਸਮਾਰਟਫੋਨਾਂ 'ਤੇ ਵੀ ਹੋਵੇਗੀ ਬੱਚਤ
ਸੇਲ ਵਿੱਚ ਸਿਰਫ਼ ਪ੍ਰੀਮੀਅਮ ਸਮਾਰਟਫੋਨ ਹੀ ਨਹੀਂ, ਸਗੋਂ Poco ਅਤੇ Realme ਵਰਗੇ ਬ੍ਰਾਂਡਾਂ ਦੇ ਬਜਟ ਅਤੇ ਮਿਡ-ਰੇਂਜ ਸਮਾਰਟਫੋਨ ਵੀ ਕਾਫ਼ੀ ਸਸਤੇ ਮਿਲਣ ਵਾਲੇ ਹਨ। ਇਸ ਤੋਂ ਇਲਾਵਾ ਫਲਿੱਪਕਾਰਟ 'ਤੇ ਐਕਸਕਲੂਸਿਵ ਵਿਕਣ ਵਾਲੇ Nothing ਦੇ ਫ਼ੋਨ ਜਿਵੇਂ ਕਿ Phone (2a), Phone (3a) ਅਤੇ CMF Phone (2) Pro 'ਤੇ ਵੀ ਸ਼ਾਨਦਾਰ ਆਫਰ ਮਿਲਣ ਦੀ ਉਮੀਦ ਹੈ।