Car Modification: ਕਾਰ 'ਚ ਕਰਵਾਇਆ ਇਹ ਬਦਲਾਅ ਤਾਂ ਰੱਦ ਹੋ ਸਕਦੀ ਹੈ RC, ਜਾਣ ਲਓ RTO ਦੇ ਸਖ਼ਤ ਨਿਯਮ
ਟ੍ਰੈਫਿਕ ਨਿਯਮਾਂ ਅਨੁਸਾਰ, ਭਾਰਤ 'ਚ ਕਾਰ ਦੇ ਅਸਲੀ ਢਾਂਚੇ 'ਚ ਕੋਈ ਵੀ ਵੱਡਾ ਬਦਲਾਅ ਕਰਨਾ ਪੂਰੀ ਤਰ੍ਹਾਂ ਮਨ੍ਹਾ ਹੈ। ਸੁਪਰੀਮ ਕੋਰਟ ਅਤੇ RTO ਦੇ ਸਖ਼ਤ ਹੁਕਮਾਂ ਮੁਤਾਬਕ, ਜੇਕਰ ਕੋਈ ਬਦਲਾਅ ਗੱਡੀ ਦੀ ਮਜ਼ਬੂਤੀ ਜਾਂ ਸੁਰੱਖਿਆ ਨੂੰ ਘਟਾਉਂਦਾ ਹੈ ਤਾਂ ਉਸ ਗੱਡੀ ਦੀ ਰਜਿਸਟ੍ਰੇਸ਼ਨ (RC) ਤਕ ਰੱਦ ਕੀਤੀ ਜਾ ਸਕਦੀ ਹੈ।
Publish Date: Wed, 22 Apr 2026 03:50 PM (IST)
Updated Date: Wed, 22 Apr 2026 03:53 PM (IST)
ਆਟੋ ਡੈਸਕ, ਨਵੀਂ ਦਿੱਲੀ : ਅਕਸਰ ਲੋਕ ਆਪਣੀ ਕਾਰ ਨੂੰ ਸਟਾਈਲਿਸ਼ ਬਣਾਉਣ ਲਈ ਉਸ ਵਿਚ ਕਈ ਤਰ੍ਹਾਂ ਦੇ ਬਦਲਾਅ ਕਰਵਾਉਂਦੇ ਹਨ। ਪਰ RTO ਨਿਯਮਾਂ ਅਨੁਸਾਰ, ਗੱਡੀ 'ਚ ਬਦਲਾਅ ਕਰਨ ਦਾ ਇਕ ਤਰੀਕਾ ਲਿਮਟ ਤੇ ਨਿਯਮ ਹੁੰਦਾ ਹੈ। ਜੇਕਰ ਕੋਈ ਇਨ੍ਹਾਂ ਨਿਯਮਾਂ ਨੂੰ ਨਹੀਂ ਮੰਨਦਾ ਤੇ ਗ਼ਲਤ ਤਰੀਕੇ ਨਾਲ ਬਦਲਾਅ ਕਰਦਾ ਹੈ ਤਾਂ ਉਸ ਨੂੰ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ।
ਟ੍ਰੈਫਿਕ ਨਿਯਮਾਂ ਅਨੁਸਾਰ, ਭਾਰਤ 'ਚ ਕਾਰ ਦੇ ਅਸਲੀ ਢਾਂਚੇ (Structure) ਵਿਚ ਕੋਈ ਵੀ ਵੱਡਾ ਬਦਲਾਅ ਕਰਨਾ ਪੂਰੀ ਤਰ੍ਹਾਂ ਮਨ੍ਹਾ ਹੈ। ਸੁਪਰੀਮ ਕੋਰਟ ਅਤੇ RTO ਦੇ ਸਖ਼ਤ ਹੁਕਮਾਂ ਮੁਤਾਬਕ, ਜੇਕਰ ਕੋਈ ਬਦਲਾਅ ਗੱਡੀ ਦੀ ਮਜ਼ਬੂਤੀ ਜਾਂ ਸੁਰੱਖਿਆ ਨੂੰ ਘਟਾਉਂਦਾ ਹੈ ਤਾਂ ਉਸ ਗੱਡੀ ਦੀ ਰਜਿਸਟ੍ਰੇਸ਼ਨ (RC) ਤੱਕ ਰੱਦ ਕੀਤੀ ਜਾ ਸਕਦੀ ਹੈ।
ਇਹ ਮੋਡੀਫਿਕੇਸ਼ਨਸ ਹਨ ਪੂਰੀ ਤਰ੍ਹਾਂ ਕਾਨੂੰਨੀ
- ਕਾਰ ਦੇ ਅੰਦਰ ਸੀਟ ਕਵਰ ਬਦਲਣਾ, ਨਵਾਂ ਮਿਊਜ਼ਿਕ ਸਿਸਟਮ ਜਾਂ ਟੱਚਸਕ੍ਰੀਨ ਲਗਾਉਣਾ ਤੇ ਡੈਸ਼ਬੋਰਡ ਦੀ ਫਿਨਿਸ਼ਿੰਗ 'ਚ ਬਦਲਾਅ ਕਰਨਾ ਪੂਰੀ ਤਰ੍ਹਾਂ ਕਾਨੂੰਨੀ ਹੈ।
- ਇਸ ਤੋਂ ਇਲਾਵਾ, ਕਾਰ ਦਾ ਰੰਗ ਬਦਲ ਸਕਦੇ ਹੋ ਜਿਸ ਲਈ RTO ਤੋਂ ਲਿਖਤੀ ਇਜਾਜ਼ਤ ਲੈਣੀ ਹੋਵੇਗੀ ਤੇ ਬਦਲਾਅ ਤੋਂ ਬਾਅਦ RC 'ਤੇ ਨਵਾਂ ਰੰਗ ਦਰਜ ਕਰਵਾਉਣਾ ਜ਼ਰੂਰੀ ਹੈ।
- ਕਾਰ 'ਚ ਅਲੌਏ ਵ੍ਹੀਲਜ਼ (Alloy Wheels) ਲਗਵਾਉਣਾ ਵੀ ਕਾਨੂੰਨੀ ਹੈ, ਜੇਕਰ ਉਨ੍ਹਾਂ ਦਾ ਸਾਈਜ਼ ਕੰਪਨੀ ਵੱਲੋਂ ਦੱਸੇ ਗਏ ਵਿਕਲਪਾਂ ਦੇ ਬਰਾਬਰ ਹੈ।
- ਕਾਰ 'ਚ ਰੂਫ ਰੇਲ, ਡੋਰ ਪ੍ਰੋਟੈਕਟਰ ਅਤੇ ਵਾਈਜ਼ਰ ਵਰਗੀਆਂ ਛੋਟੀਆਂ ਚੀਜ਼ਾਂ ਵੀ ਲਗਵਾ ਸਕਦੇ ਹੋ।
- ਨਾਲ ਹੀ, ਜੇਕਰ ਤੁਹਾਡੀ ਪੈਟਰੋਲ ਕਾਰ ਹੈ ਤਾਂ ਤੁਸੀਂ ਬਾਹਰੋਂ ਮਾਨਤਾ ਪ੍ਰਾਪਤ CNG ਕਿੱਟ ਲਗਵਾ ਸਕਦੇ ਹੋ। ਲਗਵਾਉਣ ਤੋਂ ਬਾਅਦ ਆਪਣੇ ਰਜਿਸਟ੍ਰੇਸ਼ਨ ਕਾਗਜ਼ਾਂ 'ਤੇ ਇਸ ਨੂੰ ਅਪਡੇਟ ਕਰਨਾ ਜ਼ਰੂਰੀ ਹੈ।
ਇਨ੍ਹਾਂ ਬਦਲਾਵਾਂ 'ਤੇ ਕੱਟ ਸਕਦੈ ਚਾਲਾਨ
ਕੰਪਨੀ ਵਾਲੇ ਸਾਈਲੈਂਸਰ ਨੂੰ ਹਟਾ ਕੇ ਤੇਜ਼ ਆਵਾਜ਼ ਵਾਲੇ ਬਾਹਰੀ ਸਾਈਲੈਂਸਰ ਲਗਵਾਉਣਾ ਗੈਰ-ਕਾਨੂੰਨੀ ਹੈ। ਕਾਰ ਦੇ ਸ਼ੀਸ਼ਿਆਂ 'ਤੇ ਅਜਿਹੀ ਕਾਲੀ ਫਿਲਮ ਲਗਾਉਣਾ ਜਿਸ ਨਾਲ ਅੰਦਰ ਦਾ ਕੁਝ ਨਾ ਦਿਖੇ, ਇਹ ਵੀ ਮਨ੍ਹਾ ਹੈ। ਸ਼ੀਸ਼ਿਆਂ ਦੀ ਵਿਜ਼ੀਬਿਲਟੀ ਘੱਟੋ-ਘੱਟ 50-70% ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਕਾਰ ਦੀ ਛੱਤ ਕੱਟਣੀ, ਚੈਸੀ ਨੂੰ ਬਦਲਣਾ ਜਾਂ ਗੱਡੀ ਦੀ ਲੰਬਾਈ-ਚੌੜਾਈ ਵਧਾਉਣਾ ਕਾਨੂੰਨੀ ਅਪਰਾਧ ਹੈ।