ਭਾਰਤ ਦੀ ਸਭ ਤੋਂ ਸਸਤੀ Electric ਕਾਰ ਹੈ Strom R3, ਸਿੰਗਲ ਚਾਰਜ ’ਚ ਤੈਅ ਕਰੇਗੀ 200 ਕਿਲੋਮੀਟਰ ਦੀ ਦੂਰੀ
Strom R3 ਨੂੰ Full charge ਕਰਨ ਤੋਂ ਬਾਅਦ 200 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ। ਇਹ ਰੇਂਜ ਕਿਸੇ High Range Electric Scooter ਜਿੰਨੀ ਹੈ ਪਰ ਇਸ ਦੀ ਕੀਮਤ ਦੇ ਹਿਸਾਬ ਨਾਲ ਇਹ Electric ਕਾਰ ਆਮ ਆਦਮੀ ਦੀ ਜ਼ਰੂਰਤ ਦੇ ਹਿਸਾਬ
Publish Date: Fri, 23 Apr 2021 12:32 PM (IST)
Updated Date: Fri, 23 Apr 2021 05:20 PM (IST)
ਨਵੀਂ ਦਿੱਲੀ, ਜੇਐੱਨਐੱਨ : ਦੁਨੀਆਭਰ ’ਚ Electric ਕਾਰਾਂ ’ਤੇ ਕੰਮ ਹੋ ਗਿਆ ਹੈ। ਦਿੱਗਜ਼ ਕੰਪਨੀਆਂ ਹਾਈ ਰੇਂਜ ਵਾਲੀਆਂ ਮਹਿੰਗੀਆਂ Electric ਕਾਰਾਂ ਲੈ ਕੇ ਆ ਰਹੀਆਂ ਹਨ ਪਰ ਉਨ੍ਹਾਂ ਸਾਰੀਆਂ ਕਾਰਾਂ ਨੂੰ ਟੱਕਰ ਦੇਣ ਲਈ ਭਾਰਤੀ ਆਟੋ ਮੋਬਾਈਲ ਸੈਕਟਰ ਵੀ ਪੂਰੀ ਤਰ੍ਹਾਂ ਤਿਆਰ ਹੈ ਤੇ ਜਲਦੀ ਹੀ ਦੇਸ਼ ’ਚ ਇਕ ਅਜਿਹੀ ਕਾਰ ਲਾਂਚ ਹੋਣ ਵਾਲੀ ਹੈ ਜਿਸ ਦੀ ਕੀਮਤ ਕਿਸੇ ਨਾਰਮਲ ਕਾਰ ਜਿੰਨੀ ਹੋਵੇਗੀ। ਜੀ ਹਾਂ, ਭਾਰਤ ਦੀ ਇਸ ਸਭ ਤੋਂ ਸਸਤੀ ਦਾ ਨਾਂ ਹੈ Strom R3 ਜਿਸ ਨੂੰ Strom ਮੋਟਰ ਕੰਪਨੀ ਜਲਦੀ ਹੈ ਭਾਰਤ ’ਚ ਲਾਂਚ ਕਰੇਗੀ ਤੇ ਇਸ ਕਾਰ ਦੀ ਬੁਕਿੰਗ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ। ਇਹ ਕਾਰ ਅਸਲ ’ਚ ਇਕ Three wheeler ਹੈ ਜੋ Two-seater capacity ਨਾਲ ਆਉਂਦੀ ਹੈ।
Strom R3 ਨੂੰ Full charge ਕਰਨ ਤੋਂ ਬਾਅਦ 200 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ। ਇਹ ਰੇਂਜ ਕਿਸੇ High Range Electric Scooter ਜਿੰਨੀ ਹੈ ਪਰ ਇਸ ਦੀ ਕੀਮਤ ਦੇ ਹਿਸਾਬ ਨਾਲ ਇਹ Electric ਕਾਰ ਆਮ ਆਦਮੀ ਦੀ ਜ਼ਰੂਰਤ ਦੇ ਹਿਸਾਬ ਨਾਲ ਸਹੀ ਸਾਬਿਤ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਇਸ Electric vehicle ਦੀ ਬੈਟਰੀ ਨੂੰ ਸਿਰਫ਼ 3 ਘੰਟਿਆਂ ’ਚ Full charge ਕੀਤਾ ਜਾ ਸਕਦਾ ਹੈ।
ਕੰਪਨੀ ਨੇ ਹੁਣ ਇਸ Electric vehicle pre-booking ਵੀ ਸ਼ੁਰੂ ਕਰ ਦਿੱਤੀ ਹੈ ਤੇ ਗਾਹਕ ਇਸ ਨੂੰ ਸਿਰਫ਼ 10,000 ਰੁਪਏ ਦਾ ਟੋਕਨ ਅਕਾਊਂਟ ਦੇ ਕੇ ਬੁੱਕ ਕਰਵਾ ਸਕਦੇ ਹਨ। ਜਾਣਕਾਰੀ ਅਨੁਸਾਰ ਕੰਪਨੀ ਇਸ ਨੂੰ 4.5 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕਰਨ ਵਾਲੀ ਹੈ। ਇਸ ਕੀਮਤ ’ਤੇ ਲਾਂਚ ਹੋਣ ਤੋਂ ਬਾਅਦ ਭਾਰਤ ਦੀ ਸਭ ਤੋਂ ਸਸਤੀ ਕਾਰ ਬਣ ਜਾਵੇਗੀ।
ਦੱਸਣਯੋਗ ਹੈ ਕਿ Strom R3 ਦਾ ਮੁਕਾਬਲਾ ਭਾਰਤ ’ਚ ਮਹਿੰਦਰਾ eKUV ਤੋਂ ਹੋਵੇਗਾ ਜਿਸ ਨੂੰ ਇਸੇ ਸਾਲ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਕੋਰੋਨਾ ਕਾਰਨ ਕਾਰਾਂ ਦੀ ਲਾਂਚਿੰਗ ਡੇਟ ਅੱਗੇ ਵੀ ਵਧ ਸਕਦੀ ਹੈ। Strom R3 ਨੂੰ ਤਿੰਨ Variants ’ਚ ਉਤਾਰਿਆ ਜਾਵੇਗਾ ਜਿਨ੍ਹਾਂ ’ਚ ਆਰ3 Pure, ਆਰ3 Current ਤੇ ਆਰ 3 ਬੋਲਟ ਸ਼ਾਮਲ ਹੈ। ਦੱਸਣਯੋਗ ਹੈ ਕਿ ਇਸ Electric vehicle ਨੂੰ Urban Roads ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ। ਇਹ ਚਲਾਉਣ ’ਚ ਆਸਨ ਤੇ ਭਾਰ ’ਚ ਹਲਕੀ ਹੈ।