ਘੱਟ ਕੀਮਤ, ਵੱਡੇ ਫਾਇਦੇ ! BSNL ਦੇ ਸਸਤੇ ਮਹੀਨਾਵਾਰ ਪਲਾਨ 'ਚ ਹੁਣ ਜ਼ਿਆਦਾ ਲਾਭ, ਰੋਜ਼ਾਨਾ 3GB ਡੇਟਾ ਤੇ ਅਨਲਿਮਟਿਡ ਕਾਲਿੰਗ ਵੀ
ਡੇਟਾ ਦੇ ਮਾਮਲੇ 'ਚ ਹੁਣ ਇਹ ਪਲਾਨ ਹੋਰ ਵੀ ਜ਼ਬਰਦਸਤ ਹੋ ਗਿਆ ਹੈ ਕਿਉਂਕਿ ਪਹਿਲਾਂ ਇਸ ਪਲਾਨ 'ਚ ਕੰਪਨੀ ਰੋਜ਼ਾਨਾ 2.5GB ਹਾਈ-ਸਪੀਡ ਡੇਟਾ ਦੇ ਰਹੀ ਸੀ, ਪਰ ਹੁਣ ਇਸ ਵਿਚ ਤੁਹਾਨੂੰ ਰੋਜ਼ਾਨਾ 3GB ਡੇਟਾ ਮਿਲੇਗਾ।
Publish Date: Tue, 06 Jan 2026 04:26 PM (IST)
Updated Date: Tue, 06 Jan 2026 04:34 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ: ਨਿੱਜੀ ਟੈਲੀਕਾਮ ਕੰਪਨੀਆਂ ਨੂੰ ਟੱਕਰ ਦੇਣ ਲਈ BSNL ਇਕ ਤੋਂ ਬਾਅਦ ਇਕ ਨਵੇਂ ਪ੍ਰੀਪੇਡ ਪਲਾਨ ਤੇ ਆਫਰਾਂ ਦਾ ਐਲਾਨ ਕਰ ਰਿਹਾ ਹੈ। ਹਾਲ ਹੀ 'ਚ ਕੰਪਨੀ ਨੇ ‘Kickstart 2026’ ਆਫਰ ਵੀ ਪੇਸ਼ ਕੀਤਾ ਸੀ, ਜਿੱਥੇ ਸਿਰਫ਼ 1 ਰੁਪਏ 'ਚ ਕੰਪਨੀ ਕਾਲਿੰਗ ਤੇ ਡੇਟਾ ਸਮੇਤ ਕਈ ਫਾਇਦੇ ਦੇ ਰਹੀ ਹੈ। ਇਸੇ ਦੌਰਾਨ, ਕੰਪਨੀ ਨੇ ਹੁਣ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਪੁਰਾਣੇ ਪ੍ਰੀਪੇਡ ਪਲਾਨ ਵਿੱਚ ਜ਼ਿਆਦਾ ਬੈਨੀਫਿਟਸ ਦੇਣ ਦਾ ਐਲਾਨ ਕੀਤਾ ਹੈ। ਆਓ ਜਾਣਦੇ ਹਾਂ ਕਿਹੜਾ ਹੈ ਉਹ ਪਲਾਨ:
BSNL ਦਾ 225 ਰੁਪਏ ਵਾਲਾ ਪ੍ਰੀਪੇਡ ਪਲਾਨ
BSNL ਦੇ ਇਸ ਸ਼ਾਨਦਾਰ ਪਲਾਨ ਦੀ ਕੀਮਤ 225 ਰੁਪਏ ਹੈ। ਇਸ ਪਲਾਨ ਵਿੱਚ ਕੰਪਨੀ ਤੁਹਾਨੂੰ 30 ਦਿਨਾਂ ਦੀ ਵੈਲਿਡਿਟੀ (Validity) ਦੇ ਰਹੀ ਹੈ। ਨਾਲ ਹੀ, ਇਸ ਜ਼ਬਰਦਸਤ ਪਲਾਨ ਵਿੱਚ ਤੁਹਾਨੂੰ ਅਨਲਿਮਟਿਡ ਲੋਕਲ ਤੇ ਨੈਸ਼ਨਲ ਕਾਲਿੰਗ ਦੀ ਸਹੂਲਤ ਵੀ ਮਿਲਣ ਵਾਲੀ ਹੈ ਜੋ ਇਸਨੂੰ ਹੋਰ ਵੀ ਖ਼ਾਸ ਬਣਾਉਂਦੀ ਹੈ।
ਡੇਟਾ ਦੇ ਮਾਮਲੇ 'ਚ ਹੁਣ ਇਹ ਪਲਾਨ ਹੋਰ ਵੀ ਜ਼ਬਰਦਸਤ ਹੋ ਗਿਆ ਹੈ ਕਿਉਂਕਿ ਪਹਿਲਾਂ ਇਸ ਪਲਾਨ 'ਚ ਕੰਪਨੀ ਰੋਜ਼ਾਨਾ 2.5GB ਹਾਈ-ਸਪੀਡ ਡੇਟਾ ਦੇ ਰਹੀ ਸੀ, ਪਰ ਹੁਣ ਇਸ ਵਿਚ ਤੁਹਾਨੂੰ ਰੋਜ਼ਾਨਾ 3GB ਡੇਟਾ ਮਿਲੇਗਾ।
ਹਾਲਾਂਕਿ, ਇਹ ਇਕ ਲਿਮਟਿਡ ਟਾਈਮ ਆਫਰ ਹੈ ਜੋ 31 ਜਨਵਰੀ 2026 ਤਕ ਵੈਲਿਡ ਹੈ। ਇਸ ਤੋਂ ਇਲਾਵਾ, BSNL ਦਾ ਇਹ ਪਲਾਨ ਹਰ ਰੋਜ਼ 100 SMS ਦੀ ਸਹੂਲਤ ਵੀ ਦੇ ਰਿਹਾ ਹੈ। ਨਾਲ ਹੀ, ਪਲਾਨ 'ਚ BiTV ਦਾ ਸਬਸਕ੍ਰਿਪਸ਼ਨ ਵੀ ਮੁਫ਼ਤ ਮਿਲ ਰਿਹਾ ਹੈ ਜਿਸ ਵਿਚ ਯੂਜ਼ਰਜ਼ ਨੂੰ 350 ਤੋਂ ਵੱਧ ਲਾਈਵ ਟੀਵੀ ਚੈਨਲ ਅਤੇ OTT ਐਪਸ ਦਾ ਸਪੋਰਟ ਮਿਲਦਾ ਹੈ।
BSNL ਦਾ ‘Kickstart 2026’ ਆਫਰ
ਇਨ੍ਹੀਂ ਦਿਨੀਂ BSNL ਨਵੇਂ ਯੂਜ਼ਰਜ਼ ਨੂੰ ਜੋੜਨ ਲਈ ਇਕ ਵਿਸ਼ੇਸ਼ ਆਫਰ ਵੀ ਲੈ ਕੇ ਆਇਆ ਹੈ ਜਿੱਥੇ ਕੰਪਨੀ ਸਿਰਫ਼ ₹1 'ਚ ਨਵਾਂ ਸਿਮ ਕਾਰਡ ਦੇ ਰਹੀ ਹੈ, ਜਿਸ ਦੀ ਵੈਧਤਾ 30 ਦਿਨਾਂ ਤੱਕ ਰਹੇਗੀ। ਇਸ ਪਲਾਨ 'ਚ ਤੁਹਾਨੂੰ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲੇਗੀ। ਨਾਲ ਹੀ, ਇਹ ਪਲਾਨ ਰੋਜ਼ਾਨਾ 2GB ਹਾਈ-ਸਪੀਡ ਡੇਟਾ ਵੀ ਆਫਰ ਕਰ ਰਿਹਾ ਹੈ।