Bikes Under 70000 : 70 ਕਿਲੋਮੀਟਰ ਤਕ ਦੀ ਮਾਈਲੇਜ ਤੇ ਘੱਟ ਕੀਮਤ, ਘੱਟ ਬਜਟ 'ਚ ਆਉਂਦੀਆਂ ਹਨ ਇਹ 3 ਦਮਦਾਰ ਬਾਈਕਸ
ਤੁਹਾਡਾ ਬਜਟ ਜੇਕਰ 70,000 ਤਕ ਦਾ ਹੈ ਤਾਂ ਅਸੀਂ ਤੁਹਾਨੂੰ ਕੁਝ ਅਜਿਹੀਆਂ ਬਾਈਕਸ ਬਾਰੇ ਦੱਸਾਂਗੇ ਜੋ ਤੁਹਾਡੇ ਲਈ ਬੈਸਟ ਹੋ ਸਕਦੀਆਂ ਹਨ। ਲੋਕ ਛੋਟੇ-ਮੋਟੇ ਕੰਮਾਂ ਤੇ ਦਫ਼ਤਰ ਜਾਣ ਲਈ ਅਕਸਰ ਲੋਅ ਬਜਟ ਬਾਈਕਸ ਨੂੰ ਤਰਜੀਹ ਦਿੰਦੇ ਹਨ।
Publish Date: Mon, 09 Mar 2026 04:47 PM (IST)
Updated Date: Mon, 09 Mar 2026 04:51 PM (IST)
ਆਟੋ ਡੈਸਕ, ਨਵੀਂ ਦਿੱਲੀ : ਭਾਰਤ 'ਚ ਅੱਜ ਵੀ ਲੋਕ ਛੋਟੇ-ਮੋਟੇ ਕੰਮਾਂ ਜਾਂ ਦਫ਼ਤਰ ਜਾਣ ਲਈ ਅਜਿਹੀਆਂ ਬਾਈਕਸ ਪਸੰਦ ਕਰਦੇ ਹਨ ਜੋ ਸਸਤੀਆਂ ਹੋਣ ਦੇ ਨਾਲ-ਨਾਲ ਚੰਗੀ ਮਾਈਲੇਜ ਵੀ ਦਿੰਦੀਆਂ ਹੋਣ। ਜੇਕਰ ਤੁਹਾਡਾ ਬਜਟ 70,000 ਤਕ ਦਾ ਹੈ ਤਾਂ ਅਸੀਂ ਤੁਹਾਨੂੰ ਕੁਝ ਅਜਿਹੀਆਂ ਬਾਈਕਸ ਬਾਰੇ ਦੱਸਾਂਗੇ ਜੋ ਤੁਹਾਡੇ ਲਈ ਬੈਸਟ ਹੋ ਸਕਦੀਆਂ ਹਨ।
ਹੀਰੋ ਦੀ ਇਹ ਬਾਈਕ ਆਪਣੀ ਮਜ਼ਬੂਤੀ ਲਈ ਬਹੁਤ ਮਸ਼ਹੂਰ ਹੈ। ਲਗਪਗ 58,000 ਦੀ ਐਕਸ-ਸ਼ੋਅਰੂਮ ਕੀਮਤ 'ਤੇ ਵਿਕਣ ਵਾਲੀ ਇਹ ਸਭ ਤੋਂ ਵੱਧ ਵਿਕਣ ਵਾਲੀਆਂ ਬਾਈਕਸ 'ਚੋਂ ਇੱਕ ਹੈ। ਇਸਦਾ ਇੰਜਣ 97cc ਦਾ ਹੈ ਅਤੇ ਇਹ ਬਾਈਕ 70 ਤਕ ਦੀ ਦਮਦਾਰ ਮਾਈਲੇਜ ਦੇ ਸਕਦੀ ਹੈ। ਇਸ ਦਾ ਸਾਂਭ-ਸੰਭਾਲ (ਮੇਨਟੇਨੈਂਸ) ਖਰਚਾ ਬਹੁਤ ਘੱਟ ਹੈ ਅਤੇ ਦੇਸ਼ ਦੇ ਹਰ ਕੋਨੇ 'ਚ ਸਰਵਿਸ ਨੈੱਟਵਰਕ ਫੈਲਿਆ ਹੋਇਆ ਹੈ।
Honda Shine 100
ਹੌਂਡਾ ਦੀ ਸ਼ਾਈਨ ਸੀਰੀਜ਼ ਹਮੇਸ਼ਾ ਤੋਂ ਹੀ ਗਾਹਕਾਂ ਦੀਆਂ ਸਭ ਤੋਂ ਮਨਪਸੰਦ ਬਾਈਕਸ ਵਿੱਚੋਂ ਇਕ ਰਹੀ ਹੈ। 91wheels ਦੇ ਮੁਤਾਬਕ, 100cc ਦੇ ਸੈਗਮੈਂਟ 'ਚ ਇਹ ਬਾਈਕ 65,243 ਰੁਪਏ (ਐਕਸ-ਸ਼ੋਅਰੂਮ, ਦਿੱਲੀ) ਵਿੱਚ ਆਉਂਦੀ ਹੈ। ਇਸਦਾ ਇੰਜਣ 98cc ਦਾ ਹੈ ਅਤੇ ਮਾਈਲੇਜ ਦੀ ਗੱਲ ਕਰੀਏ ਤਾਂ 55 ਦੀ ਮਾਈਲੇਜ ਦੇ ਨਾਲ ਇਹ ਸ਼ਹਿਰਾਂ 'ਚ ਕਾਫੀ ਸਮੂਦ ਰਾਈਡਿੰਗ ਦਾ ਅਨੁਭਵ ਦਿੰਦੀ ਹੈ। ਆਸਾਨ ਹੈਂਡਲਿੰਗ ਇਸਦੀਆਂ ਸਭ ਤੋਂ ਵੱਡੀਆਂ ਖੂਬੀਆਂ ਵਿੱਚੋਂ ਇੱਕ ਹੈ।
TVS Radeon
ਟੀਵੀਐਸ ਰੇਡੀਅਨ ਇਕ ਕਮਿਊਟਰ ਬਾਈਕ ਹੈ ਜੋ 3 ਵੇਰੀਐਂਟ ਅਤੇ ਲਗਪਗ 10 ਰੰਗਾਂ 'ਚ ਆਉਂਦੀ ਹੈ। ਇਸ ਵਿਚ ਇੰਜਣ 109.7cc, ਸਿੰਗਲ ਸਿਲੰਡਰ, 4 ਸਟ੍ਰੋਕ ਹੈ ਅਤੇ ਮਾਈਲੇਜ 65 ਤੱਕ ਦੀ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸਦੀ ਸ਼ੁਰੂਆਤੀ ਕੀਮਤ 55,100 (ਐਕਸ-ਸ਼ੋਅਰੂਮ) ਹੈ। ਇਸ ਬਾਈਕ 'ਚ ਅਗਲੇ ਪਾਸੇ ਟੈਲੀਸਕੋਪਿਕ ਆਇਲ-ਡੈਮਪਡ ਸ਼ਾਕ ਐਬਜ਼ਾਰਬਰ ਅਤੇ ਪਿਛਲੇ ਪਾਸੇ 5-ਸਟੈਪ ਐਡਜਸਟੇਬਲ ਹਾਈਡ੍ਰੌਲਿਕ ਸ਼ਾਕ ਐਬਜ਼ਾਰਬਰ ਦਿੱਤੇ ਗਏ ਹਨ।
ਕਿਵੇਂ ਵਧਾਈਏ ਬਾਈਕ ਦੀ ਮਾਈਲੇਜ?
ਬਾਈਕ ਖਰੀਦਣ ਵੇਲੇ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸਿਰਫ਼ ਚੰਗੀ ਮੋਟਰਸਾਈਕਲ ਖਰੀਦਣ ਨਾਲ ਕੁਝ ਨਹੀਂ ਹੋਵੇਗਾ। ਮਾਈਲੇਜ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਟਾਇਰਾਂ 'ਚ ਹਵਾ ਸਹੀ ਰੱਖੋ, ਏਅਰ ਫਿਲਟਰ ਅਤੇ ਚੇਨ ਦੀ ਸਫਾਈ ਵੱਲ ਧਿਆਨ ਦਿਓ ਕਿਉਂਕਿ ਇਹ ਚੀਜ਼ਾਂ ਮਾਈਲੇਜ ਵਧਾਉਂਦੀਆਂ ਹਨ। ਇਸ ਤੋਂ ਇਲਾਵਾ ਅਚਾਨਕ ਬ੍ਰੇਕ ਮਾਰਨ ਜਾਂ ਕਲੱਚ ਦਬਾ ਕੇ ਰੱਖਣ ਤੋਂ ਬਚੋ।