ਨਵੇਂ 350cc ਇੰਜਣ ਅਤੇ 40hp ਪਾਵਰ ਦੇ ਨਾਲ ਲਾਂਚ ਹੋਈ Bajaj Pulsar NS400Z, ਕੀ ਹੈ ਕੀਮਤ ਤੇ ਫੀਚਰਜ਼
Bajaj NS400Z ਵਿੱਚ ਸਭ ਤੋਂ ਵੱਡਾ ਬਦਲਾਅ ਇੰਜਣ ਵਿੱਚ ਕੀਤਾ ਗਿਆ ਹੈ। ਹੁਣ ਇਸ ਵਿੱਚ ਪਹਿਲਾਂ ਵਾਲੇ 373cc ਦੀ ਜਗ੍ਹਾ ਨਵਾਂ 349.13cc ਦਾ ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 40hp ਦੀ ਪਾਵਰ ਦਿੰਦਾ ਹੈ ਅਤੇ 33.2nm ਦਾ ਟਾਰਕ ਜਨਰੇਟ ਕਰਦਾ ਹੈ। ਜੇਕਰ ਪੁਰਾਣੇ ਮਾਡਲ ਨਾਲ ਤੁਲਨਾ ਕਰੀਏ ਤਾਂ ਨਵੀਂ ਬਾਈਕ ਦੀ ਪਾਵਰ ਪਹਿਲਾਂ ਦੇ ਮੁਕਾਬਲੇ ਥੋੜ੍ਹੀ ਘੱਟ ਹੋਈ ਹੈ।
Publish Date: Tue, 21 Apr 2026 04:42 PM (IST)
Updated Date: Tue, 21 Apr 2026 04:45 PM (IST)
ਆਟੋ ਡੈਸਕ, ਨਵੀਂ ਦਿੱਲੀ : Bajaj ਨੇ ਆਪਣੀ Pulsar NS400Z ਨੂੰ ਇਕ ਵੱਡੇ ਅਪਡੇਟ ਦੇ ਨਾਲ ਲਾਂਚ ਕਰ ਦਿੱਤਾ ਹੈ। ਹੁਣ ਇਸ ਵਿਚ ਨਵਾਂ 350cc ਦਾ ਇੰਜਣ ਦਿੱਤਾ ਗਿਆ ਹੈ। ਇੰਜਣ ਬਦਲਣ ਤੋਂ ਬਾਅਦ ਵੀ Bajaj ਨੇ ਇਸ ਦੀ ਕੀਮਤ ਨੂੰ ਘੱਟ ਰੱਖਣ ਦੀ ਆਪਣੀ ਪੁਰਾਣੀ ਰਣਨੀਤੀ ਜਾਰੀ ਰੱਖੀ ਹੈ। ਇੰਜਣ ਅਤੇ ਤਕਨੀਕ ਬਦਲਣ ਦੇ ਬਾਵਜੂਦ ਵੀ ਇਸ ਬਾਈਕ ਦੀ ਉਹ ਪੁਰਾਣੀ ਦਿੱਖ ਉਹੀ ਹੈ।
Bajaj NS400Z 'ਚ ਸਭ ਤੋਂ ਵੱਡਾ ਬਦਲਾਅ ਇੰਜਣ ਵਿੱਚ ਕੀਤਾ ਗਿਆ ਹੈ। ਹੁਣ ਇਸ ਵਿਚ ਪਹਿਲਾਂ ਵਾਲੇ 373cc ਦੀ ਜਗ੍ਹਾ ਨਵਾਂ 349.13cc ਦਾ ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 40hp ਦੀ ਪਾਵਰ ਦਿੰਦਾ ਹੈ ਅਤੇ 33.2nm ਦਾ ਟਾਰਕ ਜਨਰੇਟ ਕਰਦਾ ਹੈ। ਜੇਕਰ ਪੁਰਾਣੇ ਮਾਡਲ ਨਾਲ ਤੁਲਨਾ ਕਰੀਏ ਤਾਂ ਨਵੀਂ ਬਾਈਕ ਦੀ ਪਾਵਰ ਪਹਿਲਾਂ ਦੇ ਮੁਕਾਬਲੇ ਥੋੜ੍ਹੀ ਘੱਟ ਹੋਈ ਹੈ।
ਲੁੱਕ ਅਤੇ ਡਿਜ਼ਾਈਨ
ਡਿਜ਼ਾਈਨ ਦੇ ਮਾਮਲੇ 'ਚ Bajaj NS400Z 'ਚ ਕੋਈ ਖ਼ਾਸ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦੇ ਬਾਡੀ ਪੈਨਲ ਕਾਫ਼ੀ ਸ਼ਾਰਪ ਹਨ ਤੇ ਇਹ ਦੇਖਣ ਵਿਚ ਕਾਫ਼ੀ ਮਸਕੂਲਰ ਤੇ ਪਾਵਰਫੁੱਲ ਲੱਗਦੀ ਹੈ। ਆਪਣੇ ਸਪੋਰਟੀ ਅੰਦਾਜ਼ ਦੀ ਵਜ੍ਹਾ ਨਾਲ ਇਹ ਉਨ੍ਹਾਂ ਨੌਜਵਾਨਾਂ ਨੂੰ ਕਾਫ਼ੀ ਪਸੰਦ ਆਉਂਦੀ ਹੈ ਜਿਨ੍ਹਾਂ ਨੂੰ ਇੱਕ ਸਟਾਈਲਿਸ਼ ਬਾਈਕ ਚਾਹੀਦੀ ਹੈ।
Bajaj Pulsar NS400Z ਦੇ ਫੀਚਰਜ਼
ਇਸ ਵਿੱਚ ਪਹਿਲਾਂ ਵਾਂਗ ਮਜ਼ਬੂਤ ਪੈਰੀਮੀਟਰ ਫਰੇਮ ਦਿੱਤਾ ਗਿਆ ਹੈ। ਝਟਕਿਆਂ ਤੋਂ ਬਚਣ ਲਈ ਅੱਗੇ ਦੀ ਤਰਫ USD ਫੋਰਕਸ ਤੇ ਪਿੱਛੇ ਦੀ ਤਰਫ ਮੋਨੋਸ਼ੌਕ ਸਸਪੈਂਸ਼ਨ ਮਿਲਦਾ ਹੈ। ਸੇਫਟੀ ਲਈ ਇਸ ਵਿਚ ਡਿਊਲ-ਚੈਨਲ ABS, ਵੱਖ-ਵੱਖ ਰਾਈਡ ਮੋਡਸ ਅਤੇ ਟ੍ਰੈਕਸ਼ਨ ਕੰਟਰੋਲ ਵਰਗੇ ਐਡਵਾਂਸ ਫੀਚਰਜ਼ ਦਿੱਤੇ ਗਏ ਹਨ।
ਕਿੰਨੀ ਹੈ ਇਸ ਦੀ ਕੀਮਤ?
ਇੰਜਣ ਵਿਚ ਬਦਲਾਅ ਕਰਨ ਦੇ ਬਾਵਜੂਦ Bajaj ਨੇ NS400Z ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਕੀਤਾ ਹੈ। ਇਸ ਦੀ ਕੀਮਤ 1.93 ਲੱਖ ਰੁਪਏ (ਐਕਸ-ਸ਼ੋਅਰੂਮ) ਦੇ ਕਰੀਬ ਹੈ। ਇੰਨੀ ਘੱਟ ਕੀਮਤ ਅਤੇ ਫੀਚਰਸ ਦੀ ਵਜ੍ਹਾ ਨਾਲ ਇਹ ਭਾਰਤੀ ਬਾਜ਼ਾਰ ਵਿੱਚ ਆਪਣੀ ਕੈਟੇਗਰੀ ਦੀ ਸਭ ਤੋਂ ਕਿਫਾਇਤੀ ਅਤੇ ਬਿਹਤਰੀਨ ਬਾਈਕਸ ਵਿੱਚੋਂ ਇੱਕ ਬਣੀ ਹੋਈ ਹੈ।