Ather ਦੇ ਇਲੈਕਟ੍ਰਿਕ ਸਕੂਟਰ ਨੂੰ ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹੈ ਹਜ਼ਾਰਾਂ ਰੁਪਏ ਦਾ ਡਿਸਕਾਊਂਟ, ਜਾਣੋ ਡਿਟੇਲ
ਰਿਪੋਰਟਾਂ ਅਨੁਸਾਰ ਏਥਰ ਐਨਰਜੀ ਵੱਲੋਂ ਆਪਣੇ ਇਲੈਕਟ੍ਰਿਕ ਸਕੂਟਰਾਂ 'ਤੇ ਇਸ ਮਹੀਨੇ ਹਜ਼ਾਰਾਂ ਰੁਪਏ ਦੀ ਬਚਤ ਦਾ ਮੌਕਾ ਦਿੱਤਾ ਜਾ ਰਿਹਾ ਹੈ। ਨਿਰਮਾਤਾ ਵੱਲੋਂ ਆਪਣੇ ਸਕੂਟਰਾਂ ਦੀ ਪੂਰੀ ਸੀਰੀਜ਼ 'ਤੇ ਇਹ ਆਫਰ ਦਿੱਤਾ ਜਾ ਰਿਹਾ ਹੈ।
Publish Date: Thu, 12 Mar 2026 12:05 PM (IST)
Updated Date: Thu, 12 Mar 2026 06:30 PM (IST)
ਆਟੋ ਡੈਸਕ, ਨਵੀਂ ਦਿੱਲੀ: ਭਾਰਤ ਵਿੱਚ ਇਲੈਕਟ੍ਰਿਕ ਸਕੂਟਰ ਸੈਗਮੈਂਟ ਵਿੱਚ ਕਈ ਬਦਲ ਉਪਲਬਧ ਕਰਵਾਉਣ ਵਾਲੀ ਨਿਰਮਾਤਾ ਕੰਪਨੀ Ather ਵੱਲੋਂ ਆਪਣੇ ਸਕੂਟਰਾਂ 'ਤੇ ਸ਼ਾਨਦਾਰ ਡਿਸਕਾਊਂਟ ਆਫਰ ਦਿੱਤੇ ਜਾ ਰਹੇ ਹਨ। ਇਸ ਮਹੀਨੇ ਕੰਪਨੀ ਵੱਲੋਂ ਆਫਰ ਕੀਤੇ ਜਾਣ ਵਾਲੇ ਇਲੈਕਟ੍ਰਿਕ ਸਕੂਟਰਾਂ 'ਤੇ ਕਿਸ ਤਰ੍ਹਾਂ ਦੀ ਬਚਤ ਦਾ ਮੌਕਾ ਦਿੱਤਾ ਜਾ ਰਿਹਾ ਹੈ, ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।
Ather ਦੇ ਸਕੂਟਰ 'ਤੇ ਡਿਸਕਾਊਂਟ ਆਫਰ
ਰਿਪੋਰਟਾਂ ਅਨੁਸਾਰ ਏਥਰ ਐਨਰਜੀ ਵੱਲੋਂ ਆਪਣੇ ਇਲੈਕਟ੍ਰਿਕ ਸਕੂਟਰਾਂ 'ਤੇ ਇਸ ਮਹੀਨੇ ਹਜ਼ਾਰਾਂ ਰੁਪਏ ਦੀ ਬਚਤ ਦਾ ਮੌਕਾ ਦਿੱਤਾ ਜਾ ਰਿਹਾ ਹੈ। ਨਿਰਮਾਤਾ ਵੱਲੋਂ ਆਪਣੇ ਸਕੂਟਰਾਂ ਦੀ ਪੂਰੀ ਸੀਰੀਜ਼ 'ਤੇ ਇਹ ਆਫਰ ਦਿੱਤਾ ਜਾ ਰਿਹਾ ਹੈ।
ਕਿੰਨੀ ਹੋਵੇਗੀ ਬਚਤ
ਜਾਣਕਾਰੀ ਮੁਤਾਬਕ ਏਥਰ ਦੇ ਸਕੂਟਰ 'ਤੇ ਇਸ ਮਹੀਨੇ ਕੰਪਨੀ ਵੱਲੋਂ ਵੱਧ ਤੋਂ ਵੱਧ 20 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਆਫਰ ਦਿੱਤਾ ਜਾ ਰਿਹਾ ਹੈ। ਇਹ ਆਫਰ ਦੇਸ਼ ਭਰ ਵਿੱਚ ਏਥਰ ਦੇ ਸਕੂਟਰਾਂ 'ਤੇ ਦਿੱਤਾ ਜਾ ਰਿਹਾ ਹੈ। ਇਸ ਦਾ ਫਾਇਦਾ 31 ਮਾਰਚ 2026 ਤੱਕ ਉਠਾਇਆ ਜਾ ਸਕਦਾ ਹੈ।
ਕੀ ਕੁਝ ਹੈ ਸ਼ਾਮਲ
ਰਿਪੋਰਟਾਂ ਅਨੁਸਾਰ 20 ਹਜ਼ਾਰ ਰੁਪਏ ਦੀ ਬਚਤ ਵਿੱਚ 10 ਹਜ਼ਾਰ ਰੁਪਏ ਕ੍ਰੈਡਿਟ ਕਾਰਡ ਛੋਟ, 6500 ਰੁਪਏ ਦੀ ਨਕਦ ਛੋਟ ਅਤੇ 3500 ਰੁਪਏ ਦੀ ਐਕਸਟੈਂਡਡ ਕੰਪੋਨੈਂਟ ਵਾਰੰਟੀ ਦੇ ਤੌਰ 'ਤੇ ਦਿੱਤੇ ਜਾ ਰਹੇ ਹਨ।
ਉਪਲਬਧ ਹਨ ਇਹ ਸਕੂਟਰ
ਨਿਰਮਾਤਾ ਵੱਲੋਂ ਭਾਰਤੀ ਬਾਜ਼ਾਰ ਵਿੱਚ ਕਈ ਸੈਗਮੈਂਟਾਂ ਵਿੱਚ ਇਲੈਕਟ੍ਰਿਕ ਸਕੂਟਰ ਆਫਰ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚ Ather Rizta, Ather 450X ਅਤੇ Ather 450 Apex ਵਰਗੇ ਸਕੂਟਰ ਸ਼ਾਮਲ ਹਨ।
ਕਿੰਨੀ ਹੈ ਕੀਮਤ
ਕੰਪਨੀ ਵੱਲੋਂ Ather Rizta ਨੂੰ 1.14 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਆਫਰ ਕੀਤਾ ਜਾਂਦਾ ਹੈ। ਇਸ ਦੇ ਟਾਪ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 1.34 ਲੱਖ ਰੁਪਏ ਹੈ।
Ather 450 ਦੀ ਐਕਸ-ਸ਼ੋਰੂਮ ਕੀਮਤ 1.23 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਦੇ ਟਾਪ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 1.60 ਲੱਖ ਰੁਪਏ ਹੈ। ਇਸ ਦੇ Apex ਵਰਜ਼ਨ ਦੀ ਐਕਸ-ਸ਼ੋਰੂਮ ਕੀਮਤ 1.90 ਲੱਖ ਰੁਪਏ ਹੈ।