Mahindra ਨੇ ਮਾਰਚ 2026 ਵਿੱਚ ਆਪਣੀ ਵਿਕਰੀ ਦੀ ਰਿਪੋਰਟ ਜਾਰੀ ਕੀਤੀ ਹੈ। ਕੰਪਨੀ ਨੇ ਪਿਛਲੇ ਮਹੀਨੇ ਕੁੱਲ 99,969 ਗੱਡੀਆਂ ਵੇਚੀਆਂ ਹਨ। ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਵਾਰ 21% ਜ਼ਿਆਦਾ ਵਿਕਰੀ ਹੋਈ ਹੈ। Thar ਅਤੇ Scorpio ਵਰਗੀਆਂ ਵੱਡੀਆਂ ਗੱਡੀਆਂ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ।

ਆਟੋ ਡੈਸਕ, ਨਵੀਂ ਦਿੱਲੀ: ਜੇਕਰ ਤੁਸੀਂ Mahindra ਦੀਆਂ ਗੱਡੀਆਂ ਖਰੀਦਣ ਦਾ ਪਲਾਨ ਬਣਾ ਰਹੇ ਹੋ ਤਾਂ 6 ਅਪ੍ਰੈਲ ਤੋਂ ਇਹ ਮਹਿੰਗੀਆਂ ਹੋਣ ਜਾ ਰਹੀਆਂ ਹਨ। ਵੱਖ-ਵੱਖ ਮਾਡਲਾਂ ਦੇ ਹਿਸਾਬ ਨਾਲ ਗੱਡੀਆਂ ਦੀਆਂ ਕੀਮਤਾਂ 2.5% ਤੱਕ ਵੱਧ ਜਾਣਗੀਆਂ। ਔਸਤਨ ਕੀਮਤਾਂ ਵਿੱਚ ਵਾਧਾ 1.6% ਤੱਕ ਹੋਵੇਗਾ। ਆਓ ਜਾਣਦੇ ਹਾਂ ਕਿ ਕਿਹੜੀਆਂ ਗੱਡੀਆਂ 'ਤੇ ਨਵੀਂ ਕੀਮਤ ਲਾਗੂ ਹੋਵੇਗੀ ਅਤੇ ਕਿਸ 'ਤੇ ਨਹੀਂ।
ਕਿਹੜੀਆਂ ਗੱਡੀਆਂ ਹੋਣਗੀਆਂ ਮਹਿੰਗੀਆਂ?
Mahindra ਦੀਆਂ ਗੱਡੀਆਂ ਜਿਵੇਂ Scorpio-N, Thar, Thar ROXX ਅਤੇ XUV 3XO ਹੁਣ ਪਹਿਲਾਂ ਨਾਲੋਂ ਜ਼ਿਆਦਾ ਕੀਮਤ 'ਤੇ ਮਿਲਣਗੀਆਂ। ਇਹ ਵਾਧਾ ਕਮਰਸ਼ੀਅਲ ਗੱਡੀਆਂ 'ਤੇ ਵੀ ਲਾਗੂ ਹੋਵੇਗਾ। ਪਰ, ਕੰਪਨੀ ਨੇ ਹਾਲ ਹੀ ਵਿੱਚ ਲਾਂਚ ਹੋਈ XUV 7XO ਦੀ ਕੀਮਤ ਅਜੇ ਨਹੀਂ ਵਧਾਉਣ ਵਾਲੀ ਹੈ। ਪਹਿਲੇ 40,000 ਗਾਹਕਾਂ ਨੂੰ ਇਹ ਪੁਰਾਣੀ ਕੀਮਤ 'ਤੇ ਹੀ ਮਿਲੇਗੀ। ਜੇਕਰ ਤੁਸੀਂ ਇਸਨੂੰ ਖਰੀਦਣ ਦਾ ਪਲਾਨ ਬਣਾ ਰਹੇ ਹੋ ਤਾਂ 6 ਅਪ੍ਰੈਲ ਤੋਂ ਪਹਿਲਾਂ ਬੁਕਿੰਗ ਕਰਨਾ ਫਾਇਦੇਮੰਦ ਹੋ ਸਕਦਾ ਹੈ।
Mahindra ਦੀ ਵਿਕਰੀ ਰਿਪੋਰਟ
Mahindra ਨੇ ਮਾਰਚ 2026 ਵਿੱਚ ਆਪਣੀ ਵਿਕਰੀ ਦੀ ਰਿਪੋਰਟ ਜਾਰੀ ਕੀਤੀ ਹੈ। ਕੰਪਨੀ ਨੇ ਪਿਛਲੇ ਮਹੀਨੇ ਕੁੱਲ 99,969 ਗੱਡੀਆਂ ਵੇਚੀਆਂ ਹਨ। ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਵਾਰ 21% ਜ਼ਿਆਦਾ ਵਿਕਰੀ ਹੋਈ ਹੈ। Thar ਅਤੇ Scorpio ਵਰਗੀਆਂ ਵੱਡੀਆਂ ਗੱਡੀਆਂ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਭਾਰਤ ਵਿੱਚ ਅਜਿਹੀਆਂ 60,272 ਗੱਡੀਆਂ ਵਿਕੀਆਂ।
ਵਿਕਰੀ ਦਾ ਰਿਕਾਰਡ
ਸਾਲ ਦੇ ਅਖੀਰ ਵਿੱਚ Mahindra ਨੇ ਆਪਣੀ ਸਭ ਤੋਂ ਜ਼ਿਆਦਾ ਵਿਕਰੀ ਦਾ ਰਿਕਾਰਡ ਬਣਾਇਆ ਹੈ। ਕੰਪਨੀ ਨੇ ਕੁੱਲ 6,60,276 SUV ਵੇਚੀਆਂ ਜੋ ਪਿਛਲੇ ਸਾਲ ਦੇ ਮੁਕਾਬਲੇ 20% ਜ਼ਿਆਦਾ ਰਿਹਾ। ਸਾਮਾਨ ਢੋਣ ਵਾਲੀਆਂ ਛੋਟੀਆਂ ਗੱਡੀਆਂ ਦੀਆਂ ਵੀ 2,89,597 ਯੂਨਿਟਾਂ ਵਿਕੀਆਂ ਜੋ 13% ਦੇ ਵਾਧੇ ਨੂੰ ਦਿਖਾਉਂਦੀਆਂ ਹਨ।
ਕਿੰਨਾ ਹੋਇਆ ਵਾਧਾ?
Mahindra ਦੇ ਆਟੋ ਡਿਵੀਜ਼ਨ ਦੇ ਸੀਈਓ ਨਲਿਨੀਕਾਂਤ ਗੋਲਾਗੁੰਟਾ ਨੇ ਦੱਸਿਆ ਕਿ ਕੰਪਨੀ ਲਈ ਪਿਛਲਾ ਸਾਲ ਕਾਫੀ ਸ਼ਾਨਦਾਰ ਰਿਹਾ। Mahindra ਨੇ ਇਸ ਸਾਲ ਆਪਣੀ SUV ਅਤੇ ਛੋਟੀਆਂ ਕਮਰਸ਼ੀਅਲ ਗੱਡੀਆਂ ਦੀ ਵਿਕਰੀ ਦੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ, 'ਮਾਰਚ ਦੇ ਮਹੀਨੇ ਵਿੱਚ ਅਸੀਂ 60,272 SUV ਵੇਚੀਆਂ (25% ਦਾ ਵਾਧਾ) ਅਤੇ 24,929 ਛੋਟੀਆਂ ਕਮਰਸ਼ੀਅਲ ਗੱਡੀਆਂ ਵੇਚੀਆਂ (11% ਦਾ ਵਾਧਾ)।'
ਅੱਗੇ ਉਨ੍ਹਾਂ ਕਿਹਾ ਕਿ, ਜੇਕਰ ਸਾਰੀਆਂ ਗੱਡੀਆਂ ਨੂੰ ਮਿਲਾ ਦੇਈਏ ਤਾਂ ਅਸੀਂ ਕੁੱਲ 99,969 ਗੱਡੀਆਂ ਵੇਚੀਆਂ ਹਨ ਜੋ ਪਿਛਲੇ ਸਾਲ ਦੇ ਮੁਕਾਬਲੇ 21% ਜ਼ਿਆਦਾ ਹੈ।