- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
BMW ਇਸ ਨਵੀਂ i3 ਦੇ ਜ਼ਰੀਏ ਦੁਨੀਆ ਦੀਆਂ ਦਿੱਗਜ EV ਕਾਰਾਂ ਨੂੰ ਟੱਕਰ ਦੇਣ ਦੀ ਤਿਆਰੀ 'ਚ ਹੈ। Tesla Model 3, Audi A4 e-tron ਅਤੇ Mercedes-Benz C-Class EV ਨਾਲ ਇਸਦਾ ਸਖ਼ਤ ਮੁਕਾਬਲਾ ਦੇਖਿਆ ਜਾ ਸਕਦਾ ਹੈ।

ਆਟੋ ਡੈਸਕ, ਨਵੀਂ ਦਿੱਲੀ : BMW 18 ਮਾਰਚ 2026 ਨੂੰ ਆਪਣੀ ਨਵੀਂ ਇਲੈਕਟ੍ਰਿਕ ਕਾਰ Neue Klasse i3 ਨੂੰ ਪੂਰੀ ਦੁਨੀਆ ਸਾਹਮਣੇ ਪੇਸ਼ ਕਰਨ ਜਾ ਰਹੀ ਹੈ। ਇਹ ਕੰਪਨੀ ਦੀ ਨਵੀਂ 'ਨਿਊ ਕਲਾਸੇ' ਰੇਂਜ ਦੀ ਦੂਜੀ ਕਾਰ ਹੈ, ਇਸ ਤੋਂ ਪਹਿਲਾਂ ਇਸ ਸੀਰੀਜ਼ ਦੀ iX3 SUV ਆ ਚੁੱਕੀ ਹੈ। ਇਹ ਨਵੀਂ ਕਾਰ BMW ਦੀ ਮਸ਼ਹੂਰ 3 ਸੀਰੀਜ਼ ਸੇਡਾਨ ਦਾ ਹੀ EV ਵਰਜ਼ਨ ਹੋਵੇਗੀ। i3 ਨਾਂ, ਇਸ ਤੋਂ ਪਹਿਲਾਂ ਇਕ ਛੋਟੀ ਹੈਚਬੈਕ ਕਾਰ ਲਈ ਵਰਤਿਆ ਜਾਂਦਾ ਸੀ ਜਿਸ ਨੂੰ 2022 'ਚ ਬੰਦ ਕਰ ਦਿੱਤਾ ਗਿਆ ਸੀ।
AUTOCAR INDIA ਮੁਤਾਬਕ, ਉਮੀਦ ਹੈ ਕਿ ਇਸ ਵਿਚ 108.4kWh NMC ਬੈਟਰੀ ਪੈਕ ਡੁਅਲ-ਸੈੱਟਅੱਪ ਦੇ ਨਾਲ ਮਿਲਣ ਦੀ ਉਮੀਦ ਹੈ। iX3 'ਚ ਇਹ ਬੈਟਰੀ 569hp ਦੀ ਪਾਵਰ ਅਤੇ 645Nm ਦਾ ਟਾਰਕ ਜਨਰੇਟ ਕਰਦੀ ਹੈ। ਕੰਪਨੀ ਦੇ ਦਾਅਵੇ ਅਨੁਸਾਰ ਇਸਦੀ WLTP ਰੇਂਜ 805 ਕਿਲੋਮੀਟਰ ਤਕ ਹੈ। ਕਿਉਂਕਿ, ਸੇਡਾਨ ਕਾਰਾਂ ਵਿੱਚ SUV ਦੀ ਤੁਲਨਾ 'ਚ ਡਰੈਗ (ਹਵਾ ਦਾ ਦਬਾਅ) ਘੱਟ ਹੁੰਦਾ ਹੈ, ਇਸ ਲਈ i3 ਇਕ ਵਾਰ ਚਾਰਜ ਕਰਨ 'ਤੇ iX3 ਨਾਲੋਂ ਜ਼ਿਆਦਾ ਦੂਰੀ ਤੈਅ ਕਰ ਸਕਦੀ ਹੈ।
ਨਵੀਂ BMW ਦੀ ਬੈਟਰੀ ਆਰਕੀਟੈਕਚਰ 'ਤੇ ਬਣਾਈ ਗਈ ਹੈ ਅਤੇ 400kW ਤਕ ਦੀ DC ਚਾਰਜਿੰਗ ਸਪੀਡ ਨੂੰ ਸਪੋਰਟ ਕਰਦੀ ਹੈ ਜਦੋਂਕਿ AC ਚਾਰਜਿੰਗ ਸਪੀਡ ਵੱਧ ਤੋਂ ਵੱਧ 22kW ਹੈ। ਇਸ ਤੋਂ ਇਲਾਵਾ ਇਸ EV 'ਚ BMW ਦਾ 'ਹਾਰਟ ਆਫ ਜੌਏ' (Heart of Joy) ਕੰਟਰੋਲ ਯੂਨਿਟ ਹੋਵੇਗਾ, ਜੋ BMW ਡਾਇਨਾਮਿਕ ਪਰਫਾਰਮੈਂਸ ਕੰਟਰੋਲ ਦੇ ਨਾਲ ਡਰਾਈਵਿੰਗ ਨਾਲ ਸਬੰਧਤ ਪ੍ਰਕਿਰਿਆਵਾਂ ਨੂੰ ਮਿਲੀਸਕਿੰਟ 'ਚ ਕੰਟਰੋਲ ਕਰਦਾ ਹੈ।
2023 'ਚ ਦਿਖਾਈ ਗਈ Vision Neue Klasse ਕਾਰ ਨੇ ਇਸ ਨਵੀਂ i3 ਦੇ ਲੁੱਕ ਦੀ ਝਲਕ ਦਿਖਾਈ ਸੀ। ਕਾਰ ਦੇ ਅਗਲੇ ਹਿੱਸੇ 'ਚ BMW ਦੀ ਸਿਗਨੇਚਰ ਕਿਡਨੀ ਗ੍ਰਿਲ ਹੋਵੇਗੀ ਜੋ ਹੁਣ LED ਨਾਲ ਚਮਕੇਗੀ। ਇਸ ਤੋਂ ਇਲਾਵਾ BMW ਨੇ ਪਿਛਲੇ ਸਾਲ ਦੇ IAA ਮੋਬੀਲਿਟੀ ਸ਼ੋਅ 'ਚ i3 ਦਾ ਪ੍ਰੀ-ਪ੍ਰੋਡਕਸ਼ਨ ਪ੍ਰੋਟੋਟਾਈਪ ਵੀ ਪ੍ਰਦਰਸ਼ਿਤ ਕੀਤਾ ਸੀ।
ਬਾਡੀ ਪੈਨਲ ਕੰਸੈਪਟ ਦੀ ਤੁਲਨਾ 'ਚ ਜ਼ਿਆਦਾ ਸਮੂਦ ਲੱਗਦੇ ਹਨ ਤੇ C-ਪਿੱਲਰ ਲਈ ਸਿਗਨੇਚਰ 'ਹੋਫਮੀਸਟਰ ਕਿੰਕ' (Hofmeister kink) ਨੂੰ ਬਰਕਰਾਰ ਰੱਖਿਆ ਗਿਆ ਹੈ। ਪਿਛਲੇ ਹਿੱਸੇ 'ਚ Vision Neue Klasse ਦੀ ਤਰ੍ਹਾਂ ਸਥਿਤ ਟ੍ਰੇਪੇਜ਼ੌਇਡਲ (trapezoidal) ਟੇਲ-ਲੈਂਪ ਵੀ ਹੋ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ 40 ਨਵੇਂ ਅਤੇ ਅਪਡੇਟ ਕੀਤੇ ਮਾਡਲ 'ਨਿਊ ਕਲਾਸੇ' ਡਿਜ਼ਾਈਨ ਤਕਨੀਕ ਨੂੰ ਅਪਣਾਉਣਗੇ। ਇਨ੍ਹਾਂ ਵਿਚ ਅਗਲੀ ਪੀੜ੍ਹੀ ਦੀ ICE (ਇੰਜਣ ਵਾਲੀ) 3 ਸੀਰੀਜ਼ ਵੀ ਸ਼ਾਮਲ ਹੈ ਜੋ i3 ਤੋਂ ਬਾਅਦ ਲਾਂਚ ਹੋਣ ਵਾਲੀ ਹੈ।
ਕਾਰ ਦਾ ਇੰਟੀਰੀਅਰ ਸਾਦਾ ਪਰ ਆਧੁਨਿਕ ਹੋਵੇਗਾ ਜਿਵੇਂ ਕਿ ਇਸਦੀ SUV iX3 'ਚ ਦੇਖਿਆ ਗਿਆ ਹੈ। ਇਸ ਵਿਚ ਇਕ ਬਹੁਤ ਹੀ ਖਾਸ ਡਿਸਪਲੇਅ ਹੋਵੇਗਾ ਜੋ ਕਾਰ ਦੇ ਅਗਲੇ ਪਾਸੇ ਵਾਲੀ ਵਿੰਡਸਕਰੀਨ ਦੀ ਪੂਰੀ ਚੌੜਾਈ 'ਚ ਫੈਲਿਆ ਹੋਵੇਗਾ। ਮਨੋਰੰਜਨ ਅਤੇ ਕਾਰ ਦੀਆਂ ਸੈਟਿੰਗਾਂ ਲਈ 17.9 ਇੰਚ ਦੀ ਵੱਡੀ ਸਕਰੀਨ ਦਿੱਤੀ ਗਈ ਹੈ ਜੋ BMW ਦੇ ਸਭ ਤੋਂ ਨਵੇਂ ਆਪਰੇਟਿੰਗ ਸਿਸਟਮ OS X 'ਤੇ ਚੱਲੇਗੀ।
BMW ਇਸ ਨਵੀਂ i3 ਦੇ ਜ਼ਰੀਏ ਦੁਨੀਆ ਦੀਆਂ ਦਿੱਗਜ EV ਕਾਰਾਂ ਨੂੰ ਟੱਕਰ ਦੇਣ ਦੀ ਤਿਆਰੀ 'ਚ ਹੈ। Tesla Model 3, Audi A4 e-tron ਅਤੇ Mercedes-Benz C-Class EV ਨਾਲ ਇਸਦਾ ਸਖ਼ਤ ਮੁਕਾਬਲਾ ਦੇਖਿਆ ਜਾ ਸਕਦਾ ਹੈ।