Apple App Store Awards : AllTrails ਨੂੰ ਮਿਲਿਆ ਬੈਸਟ ਆਈਫੋਨ ਐਪ ਦਾ ਟੈਗ, Honkai: Star Rail ਬਣਿਆ iPhoneਗੇਮ ਆਫ ਦ ਈਅਰ
ਇਸ ਪੁਰਸਕਾਰ ਲਈ ਜੇਤੂਆਂ ਦੀ ਚੋਣ ਐਪ ਸਟੋਰ ਦੀ ਸੰਪਾਦਕੀ ਟੀਮ ਦੁਆਰਾ ਕੀਤੀ ਗਈ ਹੈ। ਅਵਾਰਡ ਜੇਤੂਆਂ ਦੀ ਚੋਣ ਤਕਨੀਕੀ ਨਵੀਨਤਾ, ਡਿਜ਼ਾਈਨ ਅਤੇ ਵਧੀਆ ਉਪਭੋਗਤਾ ਅਨੁਭਵ ਦੇ ਆਧਾਰ 'ਤੇ ਕੀਤੀ ਗਈ ਹੈ...
Publish Date: Thu, 30 Nov 2023 03:24 PM (IST)
Updated Date: Thu, 30 Nov 2023 04:57 PM (IST)
ਆਨਲਾਈਨ ਡੈਸਕ, ਨਵੀਂ ਦਿੱਲੀ : ਐਪਲ ਨੇ ਸਾਲ 2023 ਲਈ ਐਪ ਸਟੋਰ ਅਵਾਰਡ ਜੇਤੂਆਂ (2023 App Store Award winners) ਦਾ ਐਲਾਨ ਕੀਤਾ ਹੈ।
ਇਸ ਪੁਰਸਕਾਰ ਲਈ ਜੇਤੂਆਂ ਦੀ ਚੋਣ ਐਪ ਸਟੋਰ ਦੀ ਸੰਪਾਦਕੀ ਟੀਮ ਦੁਆਰਾ ਕੀਤੀ ਗਈ ਹੈ। ਅਵਾਰਡ ਜੇਤੂਆਂ ਦੀ ਚੋਣ ਤਕਨੀਕੀ ਨਵੀਨਤਾ, ਡਿਜ਼ਾਈਨ ਅਤੇ ਵਧੀਆ ਉਪਭੋਗਤਾ ਅਨੁਭਵ ਦੇ ਆਧਾਰ 'ਤੇ ਕੀਤੀ ਗਈ ਹੈ। ਐਪਲ ਨੇ ਆਪਣੇ ਐਕਸ ਹੈਂਡਲ 'ਤੇ ਐਪ ਸਟੋਰ ਅਵਾਰਡ ਜੇਤੂਆਂ ਦੇ ਸਬੰਧ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਹੈ।
ਐਪ ਵਿਨਰਜ਼
ਆਈਫੋਨ ਐਪ ਆਫ ਦ ਈਅਰ - AllTrails
ਆਈਪੈਡ ਐਪ ਆਫ ਦ ਈਅਰ- Prêt-à-Makeup
ਮੈਕ ਐਪ ਆਫ ਦ ਈਅਰ- Photomator
ਐਪਲ ਟੀਵੀ ਐਪ ਆਫ ਦ ਈਅਰ - MUBI
ਐਪਲ ਵਾਚ ਐਪ ਆਫ ਦ ਈਅਰ- SmartGym
ਗੇਮ ਵਿਨਰਜ਼
ਆਈਫੋਨ ਗੇਮ ਆਫ ਦ ਈਅਰ - Honkai: Star Rail
ਆਈਪੈਡ ਗੇਮ ਆਫ ਦ ਈਅਰ - Lost in Play
ਮੈਕ ਗੇਮ ਆਫ ਦ ਈਅਰ- Lies of P
Apple Arcade ਗੇਮ ਐਪ ਆਫ ਦ ਈਅਰ- Hello Kitty Island Adventure
ਆਈਫੋਨ ਯੂਜ਼ਰ ਲਈ AllTrails ਬਣਿਆ ਬੈੱਸਟ ਐਪ
ਦਰਅਸਲ, ਐਪ ਸਟੋਰ 'ਤੇ ਆਲ ਟ੍ਰੇਲ ਐਪ ਜਿਸ ਨੂੰ ਸਾਲ ਦਾ ਬੈੱਸਟ ਆਈਫੋਨ ਐਪ ਚੁਣਿਆ ਗਿਆ ਸੀ ਇੱਕ ਬਾਹਰੀ ਗਾਈਡ ਐਪ ਹੈ। ਇਹ ਇੱਕ GPS, ਹਾਈਕਿੰਗ ਅਤੇ ਬਾਈਕਿੰਗ ਟ੍ਰੇਲ ਮੈਪਸ ਐਪ ਹੈ।
ਆਈਫੋਨ ਗੇਮ ਆਫ ਦ ਈਅਰ Honkai: Star Rail
Honkai: Star Rail ਸਟਾਰ ਰੇਲ ਦੀ ਗੱਲ ਕਰੀਏ ਤਾਂ ਇਹ ਗਲੈਕਸੀ ਯਾਤਰਾ ਨਾਲ ਸਬੰਧਤ ਇੱਕ ਗੇਮ ਹੈ। ਇਸ ਗੇਮ ਨਾਲ ਗੇਮਰ ਨੂੰ ਨਵੀਂ ਸਭਿਅਤਾਵਾਂ ਦੀ ਪੜਚੋਲ ਕਰਨ ਅਤੇ ਨਵੇਂ ਸਾਥੀਆਂ ਨੂੰ ਮਿਲਣ ਵਰਗਾ ਗੇਮਿੰਗ ਅਨੁਭਵ ਮਿਲਦਾ ਹੈ।