ਕੀਮਤ ਦੀ ਗੱਲ ਕਰੀਏ ਤਾਂ Infinix Note 60 Pro ਦੀ ਕੀਮਤ 30 ਹਜ਼ਾਰ ਰੁਪਏ ਤੋਂ ਘੱਟ ਹੋ ਸਕਦੀ ਹੈ। Infinix Note 60 Pro ਅਧਿਕਾਰਤ ਤੌਰ 'ਤੇ 13 ਅਪ੍ਰੈਲ ਨੂੰ ਭਾਰਤ 'ਚ ਦੁਪਹਿਰ 12 ਵਜੇ ਲਾਂਚ ਹੋਵੇਗਾ। ਹਾਲਾਂਕਿ, ਕੰਪਨੀ ਨੇ ਅਜੇ ਤਕ ਸਮਾਰਟਫ਼ੋਨ ਦੀ ਫਾਈਨਲ ਰਿਟੇਲ ਕੀਮਤ ਨਹੀਂ ਦੱਸੀ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ: ਇਨਫੀਨਿਕਸ (Infinix) ਅੱਜ ਯਾਨੀ 13 ਅਪ੍ਰੈਲ ਨੂੰ ਭਾਰਤ 'ਚ ਆਪਣਾ ਇਕ ਹੋਰ ਨਵਾਂ 5G ਫ਼ੋਨ ਲਾਂਚ ਕਰਨ ਜਾ ਰਿਹਾ ਹੈ ਜਿਸ ਨੂੰ ਕੰਪਨੀ Infinix Note 60 Pro ਦੇ ਨਾਂ ਨਾਲ ਪੇਸ਼ ਕਰਨ ਵਾਲੀ ਹੈ। ਅਧਿਕਾਰਤ ਲਾਂਚ ਤੋਂ ਠੀਕ ਪਹਿਲਾਂ ਫ਼ੋਨ ਦੇ ਲਗਪਗ ਸਾਰੇ ਸਪੈਸੀਫਿਕੇਸ਼ਨਜ਼ ਸਾਹਮਣੇ ਆ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ Note 60 Pro, Note 60 ਸੀਰੀਜ਼ ਦਾ ਪਹਿਲਾ ਹੈਂਡਸੈੱਟ ਹੋਣ ਵਾਲਾ ਹੈ।
ਇਸ ਤੋਂ ਪਹਿਲਾਂ ਸਟੈਂਡਰਡ Note 60 ਅਤੇ Note 60 Ultra ਨੂੰ ਵੀ ਸਰਟੀਫਿਕੇਸ਼ਨ ਪਲੇਟਫਾਰਮ 'ਤੇ ਸਪੌਟ ਕੀਤਾ ਗਿਆ ਹੈ। ਡਿਜ਼ਾਈਨ ਅਤੇ ਕਲਰ ਆਪਸ਼ਨ ਕਨਫਰਮ ਕਰਨ ਦੇ ਨਾਲ-ਨਾਲ, Infinix ਨੇ ਡਿਵਾਈਸ ਦੇ ਹਾਰਡਵੇਅਰ, ਬੈਟਰੀ ਫੀਚਰਸ ਅਤੇ ਕੈਮਰਾ ਸੈੱਟਅੱਪ ਦਾ ਵੀ ਖੁਲਾਸਾ ਕਰ ਦਿੱਤਾ ਹੈ। ਚੱਲੋ ਜਾਣਦੇ ਹਾਂ ਕਿ ਇਹ ਫ਼ੋਨ ਕਿਸ ਕੀਮਤ 'ਤੇ ਆ ਸਕਦਾ ਹੈ...
ਕੀਮਤ ਦੀ ਗੱਲ ਕਰੀਏ ਤਾਂ Infinix Note 60 Pro ਦੀ ਕੀਮਤ 30 ਹਜ਼ਾਰ ਰੁਪਏ ਤੋਂ ਘੱਟ ਹੋ ਸਕਦੀ ਹੈ। Infinix Note 60 Pro ਅਧਿਕਾਰਤ ਤੌਰ 'ਤੇ 13 ਅਪ੍ਰੈਲ ਨੂੰ ਭਾਰਤ 'ਚ ਦੁਪਹਿਰ 12 ਵਜੇ ਲਾਂਚ ਹੋਵੇਗਾ। ਹਾਲਾਂਕਿ, ਕੰਪਨੀ ਨੇ ਅਜੇ ਤਕ ਸਮਾਰਟਫ਼ੋਨ ਦੀ ਫਾਈਨਲ ਰਿਟੇਲ ਕੀਮਤ ਨਹੀਂ ਦੱਸੀ ਹੈ।
ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ Infinix Note 60 Pro 'ਚ 6.78-ਇੰਚ ਦੀ 1.5K AMOLED LTPS ਡਿਸਪਲੇਅ ਮਿਲਣ ਵਾਲੀ ਹੈ। ਨਾਲ ਹੀ ਫ਼ੋਨ 'ਚ 144Hz ਰਿਫ੍ਰੈਸ਼ ਰੇਟ ਅਤੇ 4,500 ਨਿਟਸ ਤਕ ਦੀ ਪੀਕ ਬ੍ਰਾਈਟਨੈੱਸ ਵੀ ਮਿਲੇਗੀ। ਡਿਵਾਈਸ 'ਚ Always-On Display ਸਪੋਰਟ ਅਤੇ Corning Gorilla Glass 7i ਪ੍ਰੋਟੈਕਸ਼ਨ ਵੀ ਦਿੱਤੀ ਗਈ ਹੈ।
ਫ਼ੋਨ 'ਚ 4nm Snapdragon 7s Gen 4 ਚਿਪਸੈੱਟ ਮਿਲ ਸਕਦਾ ਹੈ। ਨਾਲ ਹੀ ਡਿਵਾਈਸ 'ਚ Adreno A810 GPU ਮਿਲੇਗਾ। ਫ਼ੋਨ 'ਚ 8GB RAM ਅਤੇ 8GB ਤੱਕ ਵਰਚੁਅਲ RAM ਐਕਸਪੈਂਸ਼ਨ ਸਪੋਰਟ ਵੀ ਮਿਲ ਸਕਦਾ ਹੈ ਜਿਸ ਨਾਲ ਤੁਹਾਨੂੰ 16GB ਤਕ RAM ਮਿਲ ਜਾਵੇਗੀ। ਡਿਵਾਈਸ ਨੂੰ ਤੁਸੀਂ 128GB ਜਾਂ 256GB UFS 2.2 ਸਟੋਰੇਜ ਆਪਸ਼ਨ 'ਚ ਖਰੀਦ ਸਕੋਗੇ।
ਇਨਫੀਨਿਕਸ ਦੇ ਇਸ ਫ਼ੋਨ 'ਚ 50MP ਦਾ OIS ਪ੍ਰਾਇਮਰੀ ਕੈਮਰਾ ਤੇ 8MP ਦਾ ਅਲਟਰਾਵਾਈਡ ਲੈਂਸ ਮਿਲ ਸਕਦਾ ਹੈ। ਜਦਕਿ ਸਾਹਮਣੇ ਵਾਲੇ ਪਾਸੇ ਸੈਲਫੀ ਲਈ 13MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਫ਼ੋਨ 'ਚ AI Cam, Super Night, Vlog, Dual Video, Pro Mode, ਅਤੇ 4K ਰਿਕਾਰਡਿੰਗ ਸਪੋਰਟ ਵੀ ਮਿਲ ਸਕਦਾ ਹੈ।
ਇਸ ਤੋਂ ਇਲਾਵਾ ਡਿਵਾਈਸ 'ਚ 6,500mAh ਬੈਟਰੀ, 90W ਵਾਇਰਡ, 30W ਵਾਇਰਲੈੱਸ, 7.5W ਰਿਵਰਸ ਵਾਇਰਡ ਅਤੇ 5W ਵਾਇਰਲੈੱਸ ਰਿਵਰਸ ਚਾਰਜਿੰਗ ਸਪੋਰਟ ਵੀ ਮਿਲ ਸਕਦਾ ਹੈ।