World Boxing Championships : ਸਚਿਨ ਨੇ ਗੋਲਡ ਕੀਤਾ ਆਪਣੇ ਨਾਂ
ਮਰਦ ਟੀਮ ਨੇ ਇਕ ਗੋਲਡ ਤੇ ਤਿੰਨ ਕਾਂਸੇ ਦੇ ਮੈਡਲ ਜਿੱਤੇ। 20 ਮੈਂਬਰੀ ਭਾਰਤੀ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ 11 ਮੈਡਲ ਹਾਸਲ ਕਰ ਕੇ ਇਤਿਹਾਸ ਰਚ ਦਿੱਤਾ।
Publish Date: Fri, 23 Apr 2021 11:35 PM (IST)
Updated Date: Sat, 24 Apr 2021 12:05 AM (IST)
ਨਵੀਂ ਦਿੱਲੀ (ਜੇਐੱਨਐੱਨ) : ਸਚਿਨ (56 ਕਿਲੋਗ੍ਰਾਮ) ਨੇ ਪੋਲੈਂਡ ਦੇ ਕਿਲਸੇ ਵਿਚ ਏਆਈਬੀਏ ਯੂਥ ਮਰਦ ਤੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਸ਼ੁੱਕਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿਚ ਜਿੱਤ ਦਰਜ ਕਰ ਕੇ ਗੋਲਡ ਮੈਡਲ ਆਪਣੇ ਨਾਂ ਕਰ ਲਿਆ। ਇਸ ਨਾਲ ਹੀ ਭਾਰਤ ਨੇ ਅੱਠ ਗੋਲਡ ਸਮੇਤ 11 ਮੈਡਲਾਂ ਨਾਲ ਟੂਰਨਾਮੈਂਟ ਵਿਚ ਸਮਾਪਤੀ ਕੀਤੀ। ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਸਾਰੇ ਸੱਤ ਗੋਲਡ ਮੈਡਲ ਆਪਣੀ ਝੋਲੀ ਵਿਚ ਪਾਏ।
ਮਰਦ ਟੀਮ ਨੇ ਇਕ ਗੋਲਡ ਤੇ ਤਿੰਨ ਕਾਂਸੇ ਦੇ ਮੈਡਲ ਜਿੱਤੇ। 20 ਮੈਂਬਰੀ ਭਾਰਤੀ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ 11 ਮੈਡਲ ਹਾਸਲ ਕਰ ਕੇ ਇਤਿਹਾਸ ਰਚ ਦਿੱਤਾ। ਇਸ ਤੋਂ ਪਹਿਲਾਂ ਭਾਰਤ ਦਾ ਪਿਛਲਾ ਸਰਬੋਤਮ ਪ੍ਰਦਰਸ਼ਨ 10 ਮੈਡਲਾਂ ਦਾ ਸੀ ਜੋ ਉਸ ਨੇ 2018 ਵਿਚ ਹੰਗਰੀ ਵਿਚ ਵਿਸ਼ਵ ਯੁਵਾ ਚੈਂਪੀਅਨਸ਼ਿਪ ਵਿਚ ਕੀਤਾ ਸੀ। ਸਚਿਨ ਨੇ ਕਜ਼ਾਕਿਸਤਾਨ ਦੇ ਯੱਬੋਲਬਾਟ ਨੂੰ 4-1 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ।