ਨਵੀਂ ਦਿੱਲੀ : ਹਾਕੀ ਇੰਡੀਆ 11ਵੀਂ ਸੀਨੀਅਰ ਰਾਸ਼ਟਰੀ ਮਹਿਲਾ ਚੈਂਪੀਅਨਸ਼ਿਪ ਉੱਤਰ ਪ੍ਰਦੇਸ਼ ਦੇ ਝਾਂਸੀ ਵਿਚ 21 ਤੋਂ 30 ਅਕਤੂਬਰ ਤਕ ਖੇਡੀ ਜਾਵੇਗੀ ਜਿਸ ਵਿਚ 28 ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਟੀਮਾਂ ਨੂੰ ਅੱਠ ਸਮੂਹਾਂ ਵਿਚ ਵੰਡਿਆ ਜਾਵੇਗਾ। ਸਮੂਹ ਦੀ ਸਿਖਰਲੀ ਟੀਮ ਕੁਆਰਟਰ ਫਾਈਨਲ ਵਿਚ ਪੁੱਜੇਗੀ। ਛੇ ਦਿਨ ਤਕ ਗਰੁੱਪ ਮੈਚਾਂ ਤੋਂ ਬਾਅਦ 27 ਅਕਤੂਬਰ ਤੋਂ ਕੁਆਰਟਰ ਫਾਈਨਲ, 29 ਅਕਤੂਬਰ ਨੂੰ ਸੈਮੀਫਾਈਨਲ ਤੇ ਅਗਲੇ ਦਿਨ ਫਾਈਨਲ ਹੋਵੇਗਾ। ਚੈਂਪੀਅਨਸ਼ਿਪ ਵਿਚ ਹਿੱਸਾ ਲੈ ਰਹੇ ਹਰ ਖਿਡਾਰੀ, ਕੋਚ, ਤਕਨੀਕੀ ਅਧਿਕਾਰੀ ਨੂੰ ਕੋਰੋਨਾ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ।

ਸਵੀਡਨ ਦੀਆਂ ਡਵੀਜ਼ਨ ਟੀਮਾਂ ਨਾਲ ਭਿੜੇਗਾ ਭਾਰਤ

ਮਨਾਮਾ : ਅੰਤਰਰਾਸ਼ਟਰੀ ਦੌਰੇ 'ਤੇ ਪਿਛਲੇ ਮੈਚ ਵਿਚ ਆਪਣੇ ਤੋਂ ਬਿਹਤਰ ਰੈਂਕਿੰਗ ਦੀ ਚੀਨੀ ਤਾਇਪੇ 'ਤੇ ਜਿੱਤ ਨਾਲ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਮਹਿਲਾ ਫੁੱਟਬਾਲ ਟੀਮ ਅਗਲੇ ਸਾਲ ਦੇਸ਼ ਵਿਚ ਹੋਣ ਵਾਲੇ ਏਸ਼ਿਆਈ ਕੱਪ ਦੀਆਂ ਤਿਆਰੀਆਂ ਲਈ ਇਸ ਮਹੀਨੇ ਦੇ ਅੰਤ ਵਿਚ ਸਵੀਡਨ ਦੀਆਂ ਦੋ ਸਿਖਰਲੀਆਂ ਡਵੀਜ਼ਨ ਟੀਮਾਂ ਨਾਲ ਭਿੜੇਗੀ। ਭਾਰਤੀ ਟੀਮ ਸਵੀਡਨ ਵਿਚ ਸਿਖਰਲੀਆਂ ਲੀਗ ਦੀਆਂ ਟੀਮਾਂ ਹੈਮਰਬਾਈ ਆਈਐੱਫ (20 ਅਕਤੂਬਰ) ਤੇ ਜੁਰਗਾਰਡਨ ਆਈਐੱਫ (23 ਅਕਤਬੂਰ) ਨਾਲ ਮੁਕਾਬਲਾ ਕਰੇਗੀ।