ਪੈਰਿਸ ਓਲੰਪਿਕ 2024 ਦੌਰਾਨ ਗੋਲਡ ਮੈਡਲ ਦੀ ਬਾਜ਼ਾਰੀ ਕੀਮਤ 86,000 ਰੁਪਏ ਹੁੰਦੀ ਸੀ, ਜੋ ਹੁਣ ਵਧ ਕੇ 1,90,000 ਰੁਪਏ ਹੋ ਗਈ ਹੈ। ਇਸ ਤਰ੍ਹਾਂ ਗੋਲਡ ਮੈਡਲ ਦੀਆਂ ਕੀਮਤਾਂ 'ਚ 121% ਦਾ ਵਾਧਾ ਹੋਇਆ ਹੈ। ਸਿਲਵਰ ਮੈਡਲ ਦੀ ਗੱਲ ਕਰੀਏ ਤਾਂ ਪੈਰਿਸ ਓਲੰਪਿਕ ਦੌਰਾਨ ਇਸ ਦੀ ਕੀਮਤ 46,000 ਸੀ, ਜੋ ਹੁਣ ਵਧ ਕੇ 1,15,000 ਹੋ ਗਈ ਹੈ (156% ਵਾਧਾ)। ਬ੍ਰੌਂਜ਼ ਮੈਡਲ ਵੀ 2024 ਵਿੱਚ 380 ਰੁਪਏ ਦਾ ਹੁੰਦਾ ਸੀ, ਜੋ ਹੁਣ 21 ਫੀਸਦੀ ਵਾਧੇ ਨਾਲ 460 ਰੁਪਏ ਹੋ ਗਿਆ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ : ਇਟਲੀ 'ਚ ਹੋ ਰਹੀਆਂ ਵਿੰਟਰ ਓਲੰਪਿਕਸ 2026 'ਚ ਖਿਡਾਰੀਆਂ ਨੂੰ 130 ਸਾਲਾਂ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੈਡਲ ਮਿਲਣ ਵਾਲਾ ਹੈ। ਇਸ ਤੋਂ ਪਹਿਲਾਂ ਕਦੇ ਵੀ ਖਿਡਾਰੀਆਂ ਨੂੰ ਇੰਨੇ ਮਹਿੰਗੇ ਮੈਡਲ ਨਹੀਂ ਮਿਲੇ ਹਨ। ਇਸ ਦਾ ਮੁੱਖ ਕਾਰਨ ਸੋਨੇ-ਚਾਂਦੀ ਵਰਗੀਆਂ ਧਾਤਾਂ ਦੀਆਂ ਕੀਮਤਾਂ 'ਚ ਹੋਇਆ ਵਾਧਾ ਹੈ। ਦੱਸ ਦੇਈਏ ਕਿ 6 ਫਰਵਰੀ ਤੋਂ ਵਿੰਟਰ ਓਲੰਪਿਕ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਮੈਡਲਾਂ ਦੀਆਂ ਕੀਮਤਾਂ ਸਭ ਦਾ ਧਿਆਨ ਖਿੱਚ ਰਹੀਆਂ ਹਨ।
ਵਿੰਟਰ ਓਲੰਪਿਕ ਦੇ ਪ੍ਰਬੰਧਕਾਂ ਦੀ ਮੰਨੀਏ ਤਾਂ ਗੋਲਡ, ਸਿਲਵਰ ਤੇ ਬ੍ਰੌਂਜ਼ ਦੇ 700 ਤੋਂ ਵੱਧ ਮੈਡਲ ਦਿੱਤੇ ਜਾਣਗੇ। ਇਹ ਮੈਡਲ ਨਾ ਸਿਰਫ਼ ਭਾਵਨਾ ਦਾ ਪ੍ਰਤੀਕ ਹੋਣਗੇ, ਸਗੋਂ ਬਾਜ਼ਾਰ 'ਚ ਇਨ੍ਹਾਂ ਦੀ ਕੀਮਤ ਵੀ ਰਿਕਾਰਡ ਕਾਇਮ ਕਰੇਗੀ। ਦੱਸ ਦੇਈਏ ਕਿ ਵਿੰਟਰ ਓਲੰਪਿਕ ਦਾ ਪ੍ਰਬੰਧ ਇਟਲੀ ਦੇ ਮਿਲਾਨੋ-ਕੋਰਟੀਨਾ ਸ਼ਹਿਰ 'ਚ ਹੋ ਰਿਹਾ ਹੈ। ਇਸ ਵਿਚ ਸਕੇਟਿੰਗ, ਆਈਸ ਹਾਕੀ, ਫਿਗਰ ਸਕੇਟਿੰਗ ਅਤੇ ਕਰਲਿੰਗ ਵਰਗੀਆਂ ਖੇਡਾਂ ਖੇਡੀਆਂ ਜਾਣਗੀਆਂ।
ਮੈਡਲ ਦੀਆਂ ਕੀਮਤਾਂ ਵਧਣ ਦਾ ਮੁੱਖ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਆਇਆ ਭਾਰੀ ਉਛਾਲ ਹੈ। ਪੈਰਿਸ ਓਲੰਪਿਕ 2024 ਦੇ ਮੁਕਾਬਲੇ ਗੱਲ ਕਰੀਏ ਤਾਂ ਉਸ ਸਮੇਂ ਤੋਂ ਸੋਨੇ ਦੀ ਕੀਮਤ ਵਿੱਚ ਲਗਭਗ 107 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਚਾਂਦੀ ਨੇ ਤਾਂ ਹੋਰ ਵੀ ਭਾਰੀ ਉਛਾਲ ਮਾਰਿਆ ਹੈ ਅਤੇ ਉਸ ਵਿੱਚ 200 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ।
ਪੈਰਿਸ ਓਲੰਪਿਕ 2024 ਦੌਰਾਨ ਗੋਲਡ ਮੈਡਲ ਦੀ ਬਾਜ਼ਾਰੀ ਕੀਮਤ 86,000 ਰੁਪਏ ਹੁੰਦੀ ਸੀ, ਜੋ ਹੁਣ ਵਧ ਕੇ 1,90,000 ਰੁਪਏ ਹੋ ਗਈ ਹੈ। ਇਸ ਤਰ੍ਹਾਂ ਗੋਲਡ ਮੈਡਲ ਦੀਆਂ ਕੀਮਤਾਂ 'ਚ 121% ਦਾ ਵਾਧਾ ਹੋਇਆ ਹੈ। ਸਿਲਵਰ ਮੈਡਲ ਦੀ ਗੱਲ ਕਰੀਏ ਤਾਂ ਪੈਰਿਸ ਓਲੰਪਿਕ ਦੌਰਾਨ ਇਸ ਦੀ ਕੀਮਤ 46,000 ਸੀ, ਜੋ ਹੁਣ ਵਧ ਕੇ 1,15,000 ਹੋ ਗਈ ਹੈ (156% ਵਾਧਾ)। ਬ੍ਰੌਂਜ਼ ਮੈਡਲ ਵੀ 2024 ਵਿੱਚ 380 ਰੁਪਏ ਦਾ ਹੁੰਦਾ ਸੀ, ਜੋ ਹੁਣ 21 ਫੀਸਦੀ ਵਾਧੇ ਨਾਲ 460 ਰੁਪਏ ਹੋ ਗਿਆ ਹੈ।
ਓਲੰਪਿਕ 'ਚ ਦਿੱਤਾ ਜਾਣ ਵਾਲਾ ਗੋਲਡ ਮੈਡਲ ਸ਼ੁੱਧ ਸੋਨੇ ਦਾ ਨਹੀਂ ਹੁੰਦਾ, ਸਗੋਂ ਇਸ ਵਿਚ ਸਿਰਫ਼ 6 ਗ੍ਰਾਮ ਸ਼ੁੱਧ ਸੋਨਾ ਪਲੇਟਿੰਗ ਦੇ ਰੂਪ 'ਚ ਹੁੰਦਾ ਹੈ। ਇਸ ਦਾ ਬਾਕੀ 99.9% ਹਿੱਸਾ ਚਾਂਦੀ ਦਾ ਬਣਿਆ ਹੁੰਦਾ ਹੈ। ਇਸ ਦਾ ਕੁੱਲ ਭਾਰ 506 ਗ੍ਰਾਮ ਹੁੰਦਾ ਹੈ। ਸਿਲਵਰ ਮੈਡਲ ਪੂਰੀ ਤਰ੍ਹਾਂ ਚਾਂਦੀ ਦਾ ਬਣਿਆ ਹੁੰਦਾ ਹੈ ਜਦਕਿ ਬ੍ਰੌਂਜ਼ ਮੈਡਲ ਤਾਂਬੇ ਤੋਂ ਤਿਆਰ ਕੀਤਾ ਜਾਂਦਾ ਹੈ।