ਨਵੀਂ ਦਿੱਲੀ (ਪੀਟੀਆਈ) : ਅਮਰੀਕੀ ਪੇਸ਼ੇਵਰ ਸਰਕਟ ਵਿਚ ਜਿੱਤ ਨਾਲ ਸ਼ੁਰੂਆਤ ਕਰਨ ਤੋਂ ਬਾਅਦ ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਦੁਬਈ ਵਿਚ 22 ਨਵੰਬਰ ਨੂੰ ਰਿੰਗ ਵਿਚ ਉਤਰਨਗੇ ਪਰ ਉਨ੍ਹਾਂ ਦੇ ਵਿਰੋਧੀ ਦਾ ਅਜੇ ਐਲਾਨ ਨਹੀਂ ਕੀਤਾ ਗਿਆ। ਵਿਜੇਂਦਰ ਦਾ ਹੁਣ ਤਕ ਦਾ ਰਿਕਾਰਡ 11-0 ਹੈ ਜਿਸ ਵਿਚ ਅੱਠ ਨਾਕਆਊਟ ਜਿੱਤਾਂ ਸ਼ਾਮਲ ਹਨ। ਉਹ ਆਪਣਾ ਅਜੇਤੂ ਰਿਕਾਰਡ ਕਾਇਮ ਰੱਖਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੇ ਇਸ ਮੁਕਾਬਲੇ ਦਾ ਪ੍ਰਬੰਧ ਅਮਰੀਕਾ ਵਿਚ ਭਾਰਤੀ ਪ੍ਰਮੋਟਰ ਟਾਪ ਰੈਂਕ ਦੇ ਸਹਿਯੋਗ ਨਾਲ ਰਾਊਂਡ-10 ਮੁੱਕੇਬਾਜ਼ੀ ਤੇ ਐੱਮਟੀਕੇ ਗਲੋਬਲ ਕਰ ਰਹੇ ਹਨ। ਰਾਊਂਡ-10 ਦੁਬਈ ਦਾ ਇੱਕੋ ਇਕ ਮੁੱਕੇਬਾਜ਼ੀ ਕਲੱਬ ਹੈ। ਪ੍ਰਬੰਧਕਾਂ ਮੁਤਾਬਕ ਵਿਜੇਂਦਰ ਅਜੇ ਮਾਨਚੈਸਟਰ ਵਿਚ ਟ੍ਰੇਨਰ ਲੀ ਬੀਅਰਡ ਨਾਲ ਅਭਿਆਸ ਕਰ ਰਹੇ ਹਨ।

ਮੈਨੂੰ ਆਪਣੇ ਪਿਛਲੇ : ਪ੍ਰਦਰਸ਼ਨ 'ਤੇ ਮਾਣ

ਹਰਿਆਣਵੀ ਮੁੱਕੇਬਾਜ਼ ਨੇ ਕਿਹਾ ਕਿ ਇਹ ਮੇਰੇ ਲਈ ਆਪਣੀ ਯੋਗਤਾ ਦਿਖਾਉਣ ਤੇ ਸਰਗਰਮ ਬਣੇ ਰਹਿਣ ਲਈ ਸ਼ਾਨਦਾਰ ਮੌਕਾ ਹੈ। ਮੈਂ ਵਿਸ਼ਵ ਖ਼ਿਤਾਬ ਦੀ ਆਪਣੀ ਕਵਾਇਦ ਜਾਰੀ ਰੱਖੀ ਹੈ। ਪਿਛਲੇ ਆਪਣੇ ਪ੍ਰਦਰਸ਼ਨਾਂ 'ਤੇ ਮੈਨੂੰ ਮਾਣ ਹੈ ਪਰ ਮੈਂ ਲੰਬੇ ਆਰਾਮ ਤੋਂ ਬਾਅਦ ਵਾਪਸੀ ਕਰ ਰਿਹਾ ਹਾਂ।