ਮਸ਼ਾਲ ਰਿਲੇ ਨਾਲ ਜੁੜੇ ਪੁਲਿਸ ਮੁਲਾਜ਼ਮ ਦਾ ਕੋਵਿਡ-19 ਟੈਸਟ ਆਇਆ ਪਾਜ਼ੇਟਿਵ
ਟੋਕੀਓ ਓਲੰਪਿਕ ਦੇ ਪ੍ਰਬੰਧਕਾਂ ਨੇ ਵੀਰਵਾਰ ਨੂੰ ਕਿਹਾ ਕਿ ਓਲੰਪਿਕ ਮਸ਼ਾਲ ਰਿਲੇ ਨਾਲ ਜੁੜੇ ਇਕ ਪੁਲਿਸ ਮੁਲਾਜ਼ਮ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਮਸ਼ਾਲ ਰਿਲੇ ਦੇ 25 ਮਾਰਚ ਤੋਂ ਸ਼ੁਰੂ ਹੋਣ ਤੋਂ ਬਾਅਦ ਇਹ ਇਸ ਨਾਲ ਜੁੜਿਆ ਪਹਿਲਾ ਪਾਜ਼ੇਟਿਵ ਮਾਮਲਾ ਹੈ। ਪ੍ਰਬੰਧਕਾਂ ਨੇ ਕਿਹਾ ਕਿ 30 ਸਾਲਾ ਪੁਲਿਸ ਮੁਲਾਜ਼ਮ ਟ੍ਰੈਫਿਕ ਪੁਲਿਸ ਨਾਲ ਜੁੜਿਆ ਸੀ।
Publish Date: Thu, 22 Apr 2021 07:08 PM (IST)
Updated Date: Thu, 22 Apr 2021 11:27 PM (IST)
ਟੋਕੀਓ (ਏਪੀ) : ਟੋਕੀਓ ਓਲੰਪਿਕ ਦੇ ਪ੍ਰਬੰਧਕਾਂ ਨੇ ਵੀਰਵਾਰ ਨੂੰ ਕਿਹਾ ਕਿ ਓਲੰਪਿਕ ਮਸ਼ਾਲ ਰਿਲੇ ਨਾਲ ਜੁੜੇ ਇਕ ਪੁਲਿਸ ਮੁਲਾਜ਼ਮ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਮਸ਼ਾਲ ਰਿਲੇ ਦੇ 25 ਮਾਰਚ ਤੋਂ ਸ਼ੁਰੂ ਹੋਣ ਤੋਂ ਬਾਅਦ ਇਹ ਇਸ ਨਾਲ ਜੁੜਿਆ ਪਹਿਲਾ ਪਾਜ਼ੇਟਿਵ ਮਾਮਲਾ ਹੈ। ਪ੍ਰਬੰਧਕਾਂ ਨੇ ਕਿਹਾ ਕਿ 30 ਸਾਲਾ ਪੁਲਿਸ ਮੁਲਾਜ਼ਮ ਟ੍ਰੈਫਿਕ ਪੁਲਿਸ ਨਾਲ ਜੁੜਿਆ ਸੀ। ਇਸ ਪੁਲਿਸ ਮੁਲਾਜ਼ਮ ਵਿਚ ਲੱਛਣ ਦਿਖਾਈ ਦਿੱਤੇ ਸਨ ਜਿਸ ਤੋਂ ਬਾਅਦ ਉਨ੍ਹਾਂ ਦਾ ਟੈਸਟ ਕੀਤਾ ਗਿਆ ਜੋ ਕਿ ਪਾਜ਼ੇਟਿਵ ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਨੇ ਮਾਸਕ ਪਹਿਨ ਕੇ ਰੱਖਿਆ ਸੀ ਤੇ ਸਰੀਰਕ ਦੂਰੀ ਦੇ ਨਿਯਮ ਦਾ ਪਾਲਣ ਵੀ ਕੀਤਾ ਸੀ।