- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਗਲੇ 39 ਦਿਨਾਂ ਤੱਕ ਦੁਨੀਆ ਫੁੱਟਬਾਲ ਦੇ ਮੈਦਾਨ ’ਤੇ ਸਿਮਟ ਜਾਏਗੀ। ਵੀਰਵਾਰ ਰਾਤ ਨੂੰ ਮੈਕਸੀਕੋ ਤੇ ਦੱਖਣੀ ਅਫਰੀਕਾ ਦੇ ਮੁਕਾਬਲੇ ਦੇ ਨਾਲ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਦਾ ਅੰਤ 19 ਜੁਲਾਈ ਨੂੰ ਨਿਊਜਰਸੀ ’ਚ ਫਾਈਨਲ ਦੇ ਨਾਲ ਹੋਵੇਗਾ। ਹੁਣ ਤੱਕ ਦੇ ਸਭ ਤੋਂ ਵੱਡੇ ਤੇ ਵਿਸ਼ਾਲ ਫੁੱਟਬਾਲ ਵਿਸ਼ਵ ਕੱਪ ’ਚ ਸਾਰਿਆਂ ਦੀਆਂ ਨਜ਼ਰਾਂ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ, ਅਰਜਨਟੀਨਾ ਦੇ ਲਿਓਨ ਮੈਸੀ, ਫਰਾਂਸ ਦੇ ਕਾਇਲੀਅਨ ਐਮਬਾਪੇ ਤੇ ਬ੍ਰਾਜ਼ੀਲ ਦੇ ਨੇਮਾਰ ’ਤੇ ਟਿਕੀਆਂ ਹੋਣਗੀਆਂ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : 48 ਦੇਸ਼, 1248 ਖਿਡਾਰੀ ਤੇ ਟੀਚਾ ਇਕ ਫੀਫਾ ਵਿਸ਼ਵ ਕੱਪ ਦੀ ਚਮਕਦਾਰ ਟਰਾਫੀ। ਉਹ ਟਰਾਫੀ ਜਿਹੜੀ ਅੱਜ ਤੱਕ ਸਿਰਫ਼ ਅੱਠ ਦੇਸ਼ ਜਿੱਤ ਸਕੇ ਹਨ। ਅਮਰੀਕਾ ਦੇ ਗਰਮਖੰਡੀ ਪੌਣ ਪਾਣੀ ’ਚ ਜਿੱਥੇ ਔਸਤ ਤਾਪਮਾਨ 32 ਡਿਗਰੀ ਰਹੇਗਾ, ਉੱਥੇ ਦੁਨੀਆ ਦੇ ਸਰਬੋਤਮ ਖਿਡਾਰੀ ਆਪਣੀ ਖੇਡ ਨਾਲ ਤਾਪਮਾਨ ਨੂੰ ਹੋਰ ਵਧਾਉਣ ਲਈ ਜੀ ਜਾਨ ਲਗਾ ਦੇਣਗੇ। ਅਗਲੇ 39 ਦਿਨਾਂ ਤੱਕ ਦੁਨੀਆ ਫੁੱਟਬਾਲ ਦੇ ਮੈਦਾਨ ’ਤੇ ਸਿਮਟ ਜਾਏਗੀ। ਵੀਰਵਾਰ ਰਾਤ ਨੂੰ ਮੈਕਸੀਕੋ ਤੇ ਦੱਖਣੀ ਅਫਰੀਕਾ ਦੇ ਮੁਕਾਬਲੇ ਦੇ ਨਾਲ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਦਾ ਅੰਤ 19 ਜੁਲਾਈ ਨੂੰ ਨਿਊਜਰਸੀ ’ਚ ਫਾਈਨਲ ਦੇ ਨਾਲ ਹੋਵੇਗਾ। ਹੁਣ ਤੱਕ ਦੇ ਸਭ ਤੋਂ ਵੱਡੇ ਤੇ ਵਿਸ਼ਾਲ ਫੁੱਟਬਾਲ ਵਿਸ਼ਵ ਕੱਪ ’ਚ ਸਾਰਿਆਂ ਦੀਆਂ ਨਜ਼ਰਾਂ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ, ਅਰਜਨਟੀਨਾ ਦੇ ਲਿਓਨ ਮੈਸੀ, ਫਰਾਂਸ ਦੇ ਕਾਇਲੀਅਨ ਐਮਬਾਪੇ ਤੇ ਬ੍ਰਾਜ਼ੀਲ ਦੇ ਨੇਮਾਰ ’ਤੇ ਟਿਕੀਆਂ ਹੋਣਗੀਆਂ।
ਰੋਨਾਲਡੋ ਲਈ ਵਿਸ਼ਵ ਕੱਪ ਜਿੱਤਣ ਦੀ ਇਹ ਛੇਵੀਂ ਕੋਸ਼ਿਸ਼ ਹੋਵੇਗੀ। ਨੇਮਾਰ ਦੀ ਝੋਲੀ ’ਚ ਵੀ ਇਹ ਬਹੁਮੁੱਲੀ ਟਰਾਫੀ ਨਹੀਂ ਹੈ। ਤਾਂ ਉੱਥੇ ਮੈਸੀ ਤੇ ਐਮਬਾਪੇ ਚਾਹੁਣਗੇ ਕਿ ਉਹ ਇਸ ਨੂੰ ਦੂਜੀ ਵਾਰ ਆਪਣੇ ਨਾਂ ਕਰ ਲੈਣ, ਪਰ ਇਹ ਆਸਾਨ ਨਹੀਂ ਹੋਣ ਵਾਲਾ। ਮੌਜੂਦਾ ਵਿਸ਼ਵ ਕੱਪ ’ਚ ਸ਼ਾਮਲ ਕਿਸੇ ਵੀ ਖਿਡਾਰੀ ਨੇ ਅਜਿਹੇ ਗਰਮ ਮੌਸਮ ’ਚ ਫੁੱਟਬਾਲ ਵਿਸ਼ਵ ਕੱਪ ਨਹੀਂ ਖੇਡਿਆ। ਇਸ ਤੋਂ ਪਹਿਲਾਂ ਸਿਰਫ਼ ਇਕ ਵਾਰ ਏਨੀ ਗਰਮੀ ’ਚ ਫੀਫਾ ਵਿਸ਼੍ਹ ਕੱਪ ਖੇਡਿਆ ਗਿਆ ਸੀ। ਉਹ ਸਾਲ ਸੀ 1994 ਤੇ ਮੇਜ਼ਬਾਨ, ਇਹੀ ਅਮਰੀਕਾ। ਉਸ ਵਿਸ਼ਵ ਕੱਪ ਨੂੰ ਯਾਦ ਕਰਨ ਵਾਲੇ ਅੱਜ ਵੀ ਗਰਮੀ ਤੋਂ ਬੇਚੈਨ ਹੋ ਜਾਂਦੇ ਹਨ। ਉਸ ਵਾਰ ਦੇ ਚੈਂਪੀਅਨ ਬ੍ਰਾਜ਼ੀਲ ਦੇ ਸਾਹਮਣੇ ਇਕ ਵਾਰ ਮੁੜ ਮੌਕਾ ਹੋਵੇਗਾ।
--------------
ਸ਼ਕੀਰਾ ਤੇ ਬਰਨਾ ਬਾਏ ਦੇਣਗੇ ਰੰਗਾਰੰਗ ਪੇਸ਼ਕਾਰੀ
ਉਦਘਾਟਨੀ ਮੁਕਾਬਲੇ ਤੋਂ 90 ਮਿੰਟ ਪਹਿਲਾਂ ਰੰਗਾਰੰਗ ਸਮਾਗਮ ਹੋਵੇਗਾ, ਜਿਸ ਵਿਚ ਸ਼ਕੀਰਾ, ਬਰਨਾ ਬਾਏ, ਜੇ ਬੈਲਵਿਨ, ਟਾਯਲਾ, ਮਾਨਾ, ਅਲੇਹਾਂਦਰੋ ਫਰਨਾਂਡੀਜ਼, ਬੇਲਿੰਡਾ ਵਰਗੇ ਦਿੱਗਜ ਸਿਤਾਰੇ ਪੇਸ਼ਕਾਰੀ ਦੇਣਗੇ।
-----
ਨੰਬਰ ਗੇਮ
104 ਮੈਚ ਖੇਡੇ ਜਾਣਗੇ ਇਸ ਵਾਰ ਵਿਸ਼ਵ ਕੱਪ ’ਚ ਜੋ ਸਭ ਤੋਂ ਜ਼ਿਆਦਾ ਹਨ, ਪਹਿਲਾਂ 64 ਮੈਚ ਹੁੰਦੇ ਸਨ
3 ਵੱਖ-ਵੱਖ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਕਰਨ ਵਾਲਾ ਮੈਕਸੀਕੋ ਦਾ ਏਜਟੇਕਾ ਪਹਿਲਾ ਸਟੇਡੀਅਮ ਬਣੇਗਾ
17 ਸਾਲਾ ਮੈਕਸੀਕੋ ਦੇ ਗਿਲਬਰਟੋ ਮੋਰਾ ਸਭ ਤੋਂ ਨੌਜਵਾਨ ਖਿਡਾਰੀ ਹੋਣਗੇ, ਜਦਕਿ ਸਕਾਟਲੈਂਡ ਦੇ ਗੋਲਕੀਪਰ ਕ੍ਰੇਗ ਗਾਰਡਨ ਸਭ ਤੋਂ ਉਮਰਦਰਾਜ਼
357 ਖਿਡਾਰੀ ਅਜਿਹੇ ਹਨ, ਜਿਹੜੇ ਪਹਿਲਾਂ ਵੀ ਕਿਸੇ ਨਾ ਕਿਸੇ ਵਿਸ਼ਵ ਕੱਪ ਟੀਮ ਦਾ ਹਿੱਸਾ ਰਹਿ ਚੁੱਕੇ ਹਨ
891 ਖਿਡਾਰੀ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦਾ ਤਜਰਬਾ ਕਰਨਗੇ
------
ਪਹਿਲੀ ਵਾਰ ਖੇਡਣਗੇ ਇਹ ਇਹ ਦੇਸ਼
ਕੈਪ ਵੇਰਡੇ, ਕੁਰਾਕਾਓ, ਜਾਰਡਨ ਤੇ ਉਜ਼ਬੇਕਿਸਤਾਨ ਪਹਿਲੀ ਵਾਰ ਫੀਫਾ ਵਿਸ਼ਵ ਕੱਪ ’ਚ ਖੇਡਣਗੇ
----
ਹੁਣ ਤੱਕ ਦੇ ਜੇਤੂ
ਬ੍ਰਾਜ਼ੀਲ: 1958, 1962, 1970, 1994, 2002
ਜਰਮਨੀ: 1954, 1974, 1990, 2014
ਇਟਲੀ: 1934, 1938, 1982, 2006
ਅਰਜਨਟੀਨਾ: 1978, 1986, 2022
ਉਰੁਗਵੇ: 1930, 1950
ਫਰਾਂਸ : 1998, 2018
ਇੰਗਲੈਂਡ: 1966
ਸਪੇਨ : 2010
----------
ਫੀਫਾ ਵਿਸ਼ਵ ਕੱਪ ਦੇ ਮੈਚ
ਮੈਕਸੀਕੋ ਬਨਾਮ ਦੱਖਣੀ ਅਫਰੀਕਾ
ਸਥਾਨ : ਮੈਕਸੀਕੋ ਸਿਟੀ
ਸਮਾਂ 12.30 ਏਐੱਮ
---------
ਦੱਖਣੀ ਕੋਰੀਆ ਬਨਾਮ ਚੈਕੀਆ
ਸਥਾਨ: ਗੁਅਲਦਹਾਰਾ
ਸਮਾਂ : 7.30 ਏਐੱਮ
ਪ੍ਰਸਾਰਣ: ਯੂਨਾਈਟ8 1 ਤੇ 2 ਸਪੋਰਟਸ, ਜ਼ੀ5