ਸਮਾਣਾ 'ਚ ਮੁੱਕੇਬਾਜ਼ੀ ਦਾ ਦੰਗਲ: ਯੂਥ ਸਟੇਟ ਬੁਆਇਜ਼ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਮੁਕਾਬਲਿਆਂ ਨੇ ਵਧਾਈ ਗਰਮੀ !
ਖਿਡਾਰੀਆਂ ਨੂੰ ਹੌਸਲਾ ਦੇਣ ਲਈ ਕਈ ਹਸਤੀਆਂ ਵੀ ਪਹੁੰਚੀਆਂ। ਐਨਆਈਐਸ ਪਟਿਆਲਾ ਦੇ ਸਾਬਕਾ ਚੀਫ ਕੋਚ ਪੀਐਨ ਸ਼ਰਮਾ ਨੇ ਖਿਡਾਰੀਆਂ ਨੂੰ ਅਸੀਸਾਂ ਦਿੱਤੀਆਂ। ਪ੍ਰੋਫੈਸ਼ਨਲ ਬਾਕਸਿੰਗ ਦੇ ਪ੍ਰਮੋਟਰ ਕੁਲਦੀਪ ਕੀਪਾ ਵੀ ਖਾਸ ਤੌਰ 'ਤੇ ਹਾਜ਼ਰ ਰਹੇ। ਇਸ ਦੇ ਨਾਲ ਹੀ ਬੌਕਸਿੰਗ ਫੈਡਰੇਸ਼ਨ ਆਫ ਇੰਡੀਆ ਦੇ ਵਾਈਸ ਪ੍ਰਧਾਨ ਸੰਤੋਸ਼ ਦੱਤਾ ਨੇ ਵੀ ਆਪਣੀ ਹਾਜ਼ਰੀ ਲਗਵਾ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ।
Publish Date: Sun, 29 Mar 2026 03:31 PM (IST)
Updated Date: Sun, 29 Mar 2026 03:36 PM (IST)
ਪਟਿਆਲਾ/ਸਮਾਣਾ: ਸਮਾਣਾ 'ਚ 27 ਤੋਂ 29 ਮਾਰਚ ਤਕ ਚੱਲ ਰਹੀ ਯੂਥ ਸਟੇਟ ਬੁਆਇਜ਼ ਬੌਕਸਿੰਗ ਚੈਂਪੀਅਨਸ਼ਿਪ ਹੁਣ ਰੋਮਾਂਚਕ ਪੜਾਅ 'ਤੇ ਪਹੁੰਚ ਚੁੱਕੀ ਹੈ। ਐਤਵਾਰ ਨੂੰ ਸੈਮੀਫਾਈਨਲ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿੱਥੇ ਲਿਸਟ ਵਿਚ ਦਿੱਤੇ ਖਿਡਾਰੀਆਂ ਨੇ ਆਪਣੀ ਜਗ੍ਹਾ ਬਣਾਈ ਹੈ। ਇਹ ਸਾਰੇ ਖਿਡਾਰੀ ਇਕ-ਇਕ ਮੁਕਾਬਲਾ ਜਿੱਤ ਕੇ 12 ਅਪ੍ਰੈਲ ਨੂੰ ਹੋਣ ਵਾਲੀਆਂ ਯੂਥ ਨੈਸ਼ਨਲ ਗੇਮਜ਼ ਲਈ ਕਵਾਲੀਫਾਈ ਕਰਨਗੇ ਤੇ ਪੰਜਾਬ ਦਾ ਨਾਂ ਰੌਸ਼ਨ ਕਰਨਗੇ।
ਫਾਈਨਲ ਲਈ ਕਵਾਲੀਫਾਈ ਕਰਨ ਵਾਲੇ ਖਿਡਾਰੀ:
50 ਕਿਲੋ ਭਾਰ ਵਰਗ: ਚਿਰਾਗ (PIS ਮੋਹਾਲੀ) ਅਤੇ ਸ਼ੁੱਭ ਲਾਲ (ਅੰਮ੍ਰਿਤਸਰ)
50–55 ਕਿਲੋ: ਕ੍ਰਿਸ਼ਨਾ (PIS ਮੋਹਾਲੀ)
80 ਕਿਲੋ ਭਾਰ ਵਰਗ: ਜਤਿਨ (ਅੰਮ੍ਰਿਤਸਰ) ਅਤੇ ਜਸ਼ਨ (ਜਲੰਧਰ)
90 ਕਿਲੋ ਭਾਰ ਵਰਗ: ਜੱਸਨੂਰ (ਜਲੰਧਰ A) ਅਤੇ ਰਾਜਦੀਪ (ਤਰਨ ਤਾਰਨ)
90 ਕਿਲੋ ਤੋਂ ਵੱਧ: ਲਵਦੀਪ (ਪਟਿਆਲਾ) ਅਤੇ ਹਾਰਦਿਕ (ਹੁਸ਼ਿਆਰਪੁਰ)
ਇਸ ਮੌਕੇ ਖਿਡਾਰੀਆਂ ਨੂੰ ਹੌਸਲਾ ਦੇਣ ਲਈ ਕਈ ਹਸਤੀਆਂ ਵੀ ਪਹੁੰਚੀਆਂ। ਐਨਆਈਐਸ ਪਟਿਆਲਾ ਦੇ ਸਾਬਕਾ ਚੀਫ ਕੋਚ ਪੀਐਨ ਸ਼ਰਮਾ ਨੇ ਖਿਡਾਰੀਆਂ ਨੂੰ ਅਸੀਸਾਂ ਦਿੱਤੀਆਂ। ਪ੍ਰੋਫੈਸ਼ਨਲ ਬਾਕਸਿੰਗ ਦੇ ਪ੍ਰਮੋਟਰ ਕੁਲਦੀਪ ਕੀਪਾ ਵੀ ਖਾਸ ਤੌਰ 'ਤੇ ਹਾਜ਼ਰ ਰਹੇ। ਇਸ ਦੇ ਨਾਲ ਹੀ ਬੌਕਸਿੰਗ ਫੈਡਰੇਸ਼ਨ ਆਫ ਇੰਡੀਆ ਦੇ ਵਾਈਸ ਪ੍ਰਧਾਨ ਸੰਤੋਸ਼ ਦੱਤਾ ਨੇ ਵੀ ਆਪਣੀ ਹਾਜ਼ਰੀ ਲਗਵਾ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ। ਇਹ ਟੂਰਨਾਮੈਂਟ ਸਨੀ ਦੱਤਾ ਬੌਕਸਿੰਗ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ, ਜੋ ਪੁਰਾਣੇ ਖਿਡਾਰੀ ਸਨੀ ਦੱਤਾ ਨੂੰ ਸਮਰਪਿਤ ਹੈ। ਚੈਂਪੀਅਨਸ਼ਿਪ ਦੌਰਾਨ ਖਿਡਾਰੀਆਂ ਵੱਲੋਂ ਵਧੀਆ ਪ੍ਰਦਰਸ਼ਨ ਵੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਸਾਰੀਆਂ ਨਜ਼ਰਾਂ ਫਾਈਨਲ ਮੁਕਾਬਲਿਆਂ ‘ਤੇ ਟਿਕੀਆਂ ਹੋਈਆਂ ਹਨ।