ਕਰਤਾਰ ਸਿੰਘ ਮੁੜ ਬਣੇ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ, 1993 ਤੋਂ ਲਗਾਤਾਰ ਦਿੱਤੀ ਜਾ ਰਹੀ ਹੈ ਇਹ ਜ਼ਿੰਮੇਵਾਰੀ
ਪੰਜਾਬ ਰੈਸਲਿੰਗ ਐਸੋਸੀਏਸ਼ਨ ਦੀ ਚੋਣ ਸਬੰਧੀ ਇਕ ਮੀਟਿੰਗ ਚੋਣ ਆਬਜ਼ਰਵਰ ਰਾਜਾ ਕੇਐੱਸ ਸਿੱਧੂ ਭਾਰਤ ਕੁਸ਼ਤੀ ਐਸੋਸੀਏਸ਼ਨ, ਜਗਦੀਸ਼ ਸਿੰਘ (ਹਿ.ਪ੍ਰ.) ਅਗਜ਼ੈਕਟਿਵ ਮੈਂਬਰ ਡਬਲਯੂਐੱਫਆਈ ਅਤੇ ਰਿਟਰਨਿੰਗ ਅਫਸਰ ਰਜਿੰਦਰ ਸਿੰਘ ਦੀ ਨਿਗਰਾਨੀ ਹੇਠ ਹੋਈ।
Publish Date: Tue, 19 Jul 2022 06:52 PM (IST)
Updated Date: Tue, 19 Jul 2022 06:56 PM (IST)
ਵਿਜੇ ਸੋਨੀ, ਫਗਵਾੜਾ : ਪੰਜਾਬ ਰੈਸਲਿੰਗ ਐਸੋਸੀਏਸ਼ਨ ਦੀ ਚੋਣ ਸਬੰਧੀ ਇਕ ਮੀਟਿੰਗ ਚੋਣ ਆਬਜ਼ਰਵਰ ਰਾਜਾ ਕੇਐੱਸ ਸਿੱਧੂ ਭਾਰਤ ਕੁਸ਼ਤੀ ਐਸੋਸੀਏਸ਼ਨ, ਜਗਦੀਸ਼ ਸਿੰਘ (ਹਿ.ਪ੍ਰ.) ਅਗਜ਼ੈਕਟਿਵ ਮੈਂਬਰ ਡਬਲਯੂਐੱਫਆਈ ਅਤੇ ਰਿਟਰਨਿੰਗ ਅਫਸਰ ਰਜਿੰਦਰ ਸਿੰਘ ਦੀ ਨਿਗਰਾਨੀ ਹੇਠ ਹੋਈ। ਇਸ ਚੋਣ ਮੀਟਿੰਗ 'ਚ ਸਰਬਸੰਮਤੀ ਨਾਲ ਆਈਕੇ ਸਰਦਾਨਾ ਨੂੰ ਐਸੋਸੀਏਸ਼ਨ ਦਾ ਸਰਪ੍ਰਸਤ ਅਤੇ ਪੁਲਿਸ ਵਿਭਾਗ ਦੇ ਰਿਟਾ. ਆਈਜੀ ਪਦਮ ਸ੍ਰੀ ਕਰਤਾਰ ਸਿੰਘ (ਆਈਪੀਅੱਸ) ਨੂੰ 2022-26 ਲਈ ਫਿਰ ਤੋਂ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।
ਇਸ ਤੋਂ ਇਲਾਵਾ ਆਰਐੱਸ ਕੁੰਡੂ ਨੂੰ ਸਰਬਸੰਮਤੀ ਨਾਲ ਜਨਰਲ ਸਕੱਤਰ, ਪੀਆਰ ਸੋਂਧੀ ਨੂੰ ਵਿੱਤ ਸਕੱਤਰ ਐਲਾਨਿਆ ਗਿਆ। ਇਸ ਤੋਂ ਇਲਾਵਾ ਜੋਰਾਵਰ ਸਿੰਘ ਨੂੰ ਐਸੋਸੀਏਸ਼ਨ ਦਾ ਸੀਨੀਅਰ ਸੂਬਾ ਮੀਤ ਪ੍ਰਧਾਨ, ਸੋਹਨ ਸਿੰਘ, ਮੁਹੰਮਦ ਖਾਲਿਦ ਮਾਲੇਰਕੋਟਲਾ, ਮਨਸਾ ਸਿੰਘ ਲੁਧਿਆਣਾ, ਬਰਜਿੰਦਰ ਸਿੰਘ ਬਰਾੜ ਫਰੀਦਕੋਟ, ਫ਼ਤਿਹ ਸਿੰਘ ਬਠਿੰਡਾ ਅਤੇ ਗੁਰਮੀਤ ਸਿੰਘ ਮੋਗਾ ਨੂੰ ਮੀਤ ਪ੍ਰਧਾਨ ਜਦਕਿ ਹਰਪਿੰਦਰਜੀਤ ਸਿੰਘ ਸੰਧੂ ਫਾਜ਼ਿਲਕਾ ਅਤੇ ਸ਼ਾਹਬਾਜ ਸਿੰਘ ਮਾਨਸਾ ਨੂੰ ਜੁਆਇੰਟ ਸਕੱਤਰ ਐਲਾਨਿਆ ਗਿਆ। ਕਾਰਜਕਾਰੀ ਮੈਂਬਰਾਂ 'ਚ ਸਰਬਜੀਤ ਸਿੰਘ ਫ਼ਤਿਹਗੜ੍ਹ ਸਾਹਿਬ, ਅਮਰੀਕ ਸਿੰਘ ਮੇਹਲੀ ਐੱਸਬੀਐੱਸ ਨਗਰ, ਤਜਿੰਦਰ ਬਾਂਸਲ ਮੁਕਤਸਰ, ਸੁਰਿੰਦਰ ਸਿੰਘ ਿਢੱਲੋਂ ਤਰਨਤਾਰਨ ਅਤੇ ਰਜਿੰਦਰ ਸਿੰਘ ਸੰਗਰੂਰ ਨੂੰ ਸ਼ਾਮਲ ਕੀਤਾ ਗਿਆ ਹੈ। ਸਮੂਹ ਚੁਣੇ ਗਏ ਅਹੁਦੇਦਾਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਤ ਕੀਤਾ ਗਿਆ। ਪਦਮਸ੍ਰੀ ਕਰਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਐਸੋਸੀਏਸ਼ਨ ਵੱਲੋਂ 1993 ਤੋਂ ਲਗਾਤਾਰ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਹਮੇਸ਼ਾ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਵਧੀਆ ਭਲਵਾਨਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦੇ ਮੌਕੇ ਦਿੱਤੇ ਹਨ। ਇਕ ਵਾਰ ਫਿਰ ਉਨ੍ਹਾਂ ਦਾ ਇਹੋ ਉਪਰਾਲਾ ਹੋਵੇਗਾ ਕਿ ਪ੍ਰਤਿਭਾ ਵਾਲੇ ਭਲਵਾਨਾਂ ਨੂੰ ਓਲੰਪਿਕ ਲਈ ਤਿਆਰ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਭਲਵਾਨ ਸੂਬੇ ਤੇ ਦੇਸ਼ ਦਾ ਨਾਂ ਦੁਨੀਆ ਭਰ 'ਚ ਰੋਸ਼ਨ ਕਰ ਸਕਣ। ਇਸ ਮੌਕੇ ਰਵਿੰਦਰ ਨਾਥ ਕੋਚ, ਵਿਸ਼ਾਲ ਨੰਨ੍ਹਾ ਢਡਵਾਲ ਆਦਿ ਹਾਜ਼ਰ ਸਨ।