- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੌਮੀ ਟੀਮ ਲਈ 60 ਕੌਮਾਂਤਰੀ ਮੈਚ ਤੇ ਬ੍ਰਾਜ਼ੀਲ-1950 ਤੇ ਸਵਿਟਜ਼ਰਲੈਂਡ-1954 ਦੇ ਦੋ ਆਲਮੀ ਫੀਫਾ ਫੁੱਟਬਾਲ ਕੱਪ ਖੇਡਣ ਵਾਲੇ ਯੂਗੋਸਲਾਵੀਅਨ ਫੁੱਟਬਾਲਰ ਇਵਿਕਾ ਹੌਰਵਾਟ ਦਾ ਜਨਮ 16 ਜੁਲਾਈ, 1926 ਨੂੰ ਐਸਸੀਐਸ ਕਿੰਗਡਮ ਦੇ ਸਿਸਾਕ ’ਚ ਹੋਇਆ।

ਸੁਖਵਿੰਦਰਜੀਤ ਸਿੰਘ ਮਨੌਲੀ: ਜਿਮੀ ਡਿਕਿੰਸਨ: ਸਵਿਟਜ਼ਰਲੈਂਡ-1954 ਦੇ ਵਿਸ਼ਵ ਫੁੱਟਬਾਲ ਕੱਪ ’ਚ ਬੈਲਜੀਅਮ ਨਾਲ ਮੈਚ ’ਚ ਜੁਲਾਈ-17 ਨੂੰ ਆਪਣੀ ਟੀਮ ਸਿਰ ਦੂਜੇ ਹਾਫ ਦੇ 46ਵੇਂ ਮਿੰਟ ’ਚ ਓਨ ਗੋਲ ਦਾਗਣ ਵਾਲੇ ਇੰਗਲੈਂਡ ਦੇ ਖਿਡਾਰੀ ਜਿਮੀ ਡਿਕਿੰਸਨ ਦੇ ਸ਼ਾਨਦਾਰ ਕਰੀਅਰ ’ਚ ਇਹ ਸੈਲਫ ਗੋਲ ਸੂਲ ਵਾਂਗ ਚੁਭਦਾ ਰਿਹਾ। ਕੌਮੀ ਕਰੀਅਰ ’ਚ ਇੰਗਲੈਂਡ ਦੀ ਫੁੱਟਬਾਲ ਟੀਮ ਲਈ 48 ਮੈਚ ਖੇਡਣ ਤੇ 19 ਸਾਲਾਂ ’ਚ ਇਕੋ ਫੁੱਟਬਾਲ ਕਲੱਬ ਪੋਰਟੇਮਾਊਥ ਦੀ ਟੀਮ ਨਾਲ 764 ਵਾਰ ਮੈਦਾਨ ’ਚ ਨਿੱਤਰਨ ਵਾਲੇ ਲੈਫਟ ਹਾਫ ਖਿਡਾਰੀ ਜਿਮੀ ਨੂੰ ਦੋ 1950 ਤੇ 1954 ਦੇ ਆਲਮੀ ਫੁੱਟਬਾਲ ਟੂਰਨਾਮੈਂਟਾਂ ’ਚ ਦੇਸ਼ ਦੀ ਟੀਮ ਦੀ ਨੁਮਾਇੰਦਗੀ ਕਰਨ ਦਾ ਹੱਕ ਹਾਸਲ ਹੋਇਆ।
ਰਾਓਲ ਕਰਡੇਨਸ: ਮੈਕਸੀਕੋ ਦੀ ਸੌਕਰ ਟੀਮ ਲਈ ਸਵਿਟਜ਼ਰਲੈਂਡ-1954, 1958 ਤੇ 1962 ਦੇ ਲਗਾਤਾਰ ਤਿੰਨ ਫੁੱਟਬਾਲ ਵਿਸ਼ਵ ਕੱਪ ਖੇਡਣ ਵਾਲੇ ਰਾਓਲ ਕਾਰਡੀਨਸ ਦਾ ਜਨਮ 30 ਅਕਤੂਬਰ, 1928 ’ਚ ਮੈਕਸੀਕੋ ਸਿਟੀ ’ਚ ਹੋਇਆ। ਰਾਓਲ ਵਲੋਂ ਸਵਿਟਜ਼ਰਲੈਂਡ-1954 ਦੇ ਫੀਫਾ ਕੱਪ ’ਚ ਫਰਾਂਸ ਨਾਲ 19 ਜੂਨ ਨੂੰ ਖੇਡੇ ਗਏ ਪਹਿਲੇ ਰਾਊਂਡ ਦੇ ਮੈਚ ’ਚ ਸੈਕਿੰਡ ਹਾਫ ਦੇ 46ਵੇਂ ਕੀਤਾ ਗਿਆ ਸੈਲਫ ਗੋਲ ਸਾਰੀ ਉਮਰ ਉਸ ਦੇ ਗਲੇ ਦੀ ਹੱਡੀ ਬਣਿਆ ਰਿਹਾ।
ਇਵਿਕਾ ਹੌਰਵਾਟ: ਕੌਮੀ ਟੀਮ ਲਈ 60 ਕੌਮਾਂਤਰੀ ਮੈਚ ਤੇ ਬ੍ਰਾਜ਼ੀਲ-1950 ਤੇ ਸਵਿਟਜ਼ਰਲੈਂਡ-1954 ਦੇ ਦੋ ਆਲਮੀ ਫੀਫਾ ਫੁੱਟਬਾਲ ਕੱਪ ਖੇਡਣ ਵਾਲੇ ਯੂਗੋਸਲਾਵੀਅਨ ਫੁੱਟਬਾਲਰ ਇਵਿਕਾ ਹੌਰਵਾਟ ਦਾ ਜਨਮ 16 ਜੁਲਾਈ, 1926 ਨੂੰ ਐਸਸੀਐਸ ਕਿੰਗਡਮ ਦੇ ਸਿਸਾਕ ’ਚ ਹੋਇਆ। ਮੈਦਾਨ ’ਚ ਸੈਂਟਰ ਬੈਕ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਇਵਿਕਾ ਨੂੰ ਸਵਿਟਜ਼ਰਲੈਂਡ-1954 ਫੀਫਾ ਕੱਪ ’ਚ ਜਰਮਨੀ ਨਾਲ ਕੁਆਟਰਫਾਈਨਲ ਦੇ ਪਹਿਲੇ ਹਾਫ ਦੇ 9ਵੇਂ ਮਿੰਟ ’ਚ ਜੁਲਾਈ-27 ਨੂੰ ਕੀਤੇ ਗਏ ਓਨ ਗੋਲ ਦੀ ਚੀਸ ਤਾਉਮਰ ਸਤਾਉਂਦੀ ਰਹੀ।
ਲੂਇਸ ਕਰੂਜ਼: ਫੀਫਾ ਵਰਲਡ ਕੱਪ ਸਵਿਟਜ਼ਰਲੈਂਡ-1954 ’ਚ ਆਸਟਰੀਆ ਦੀ ਟੀਮ ਨਾਲ ਖੇਡੇ ਤੀਜੇ-ਚੌਥੇ ਸਥਾਨ ਦੇ ਪੁਜ਼ੀਸ਼ਨਲ ਮੈਚ ’ਚ ਉਰੂਗੁਏ ਦੇ ਮਿੱਡਫੀਲਡਰ ਲੂਇਜ਼ ਕਰੂਜ਼ ਨੂੰ ਸੈਕਿੰਡ ਹਾਫ ਦੇ 59ਵੇਂ ਮਿੰਟ ’ਚ ਆਪਣੇ ਹੀ ਪੋਸਟ ’ਚ ਕੀਤੇ ਆਤਮਘਾਤੀ ਗੋਲ ਸਦਕਾ ਖਾਸੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ। ਹਾਫ ਬੈਕ ਕਰੂਜ਼ ਦੇ ਇਸ ਆਤਮਘਾਤੀ ਗੋਲ ਸਦਕਾ ਉਰੂਗੁਏ ਟੀਮ ਨੂੰ ਤਾਂਬੇ ਦੇ ਮੈਡਲ ਤੋਂ ਵਿਰਵਾ ਰਹਿ ਕੇ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ ਸੀ।
ਇਵਾਨ ਵੱਟਸੋਵ: ਬੁਲਗਾਰੀਆ ਦੀ ਟੀਮ ਲਈ 24 ਕੌਮਾਂਤਰੀ ਮੈਚਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਇਵਾਨ ਨੂੰ ਇੰਗਲੈਂਡ-1966 ਦੇ ਫੀਫਾ ਵਿਸ਼ਵ ਕੱਪ ’ਚ ਪੁਰਤਗਾਲ ਨਾਲ ਪਹਿਲੇ ਰਾਊਂਡ ਦੇ ਮੈਚ ਦੌਰਾਨ 17ਵੇਂ ਮਿੰਟ ’ਚ ਕੀਤੇ ਸੈਲਫ ਗੋਲ ਸਦਕਾ ਫੁੱਟਬਾਲ ਦੇ ਹਲਕਿਆਂ ’ਚ ਖਾਸੀ ਨਾਮੋਸ਼ੀ ਝਾਗਣੀ ਪਈ। ਇਵਾਨ ਦੇ ਪੁੱਤਰ ਵੇਲੀਸਲੋਵ ਵੱਟਸੋਵ ਵੀ ਬੁਲਗਾਰੀਆ ਦੀ ਕੌਮੀ ਟੀਮ ਲਈ ਕੌਮਾਂਤਰੀ ਫੁੱਟਬਾਲ ਖੇਡਣ ਦਾ ਹੱਕ ਹਾਸਲ ਹੋਇਆ ਹੈ।